1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List

Tuesday, Apr 28, 2026 - 10:27 AM (IST)

1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List

ਨਵੀਂ ਦਿੱਲੀ : ਅਪ੍ਰੈਲ ਦਾ ਮਹੀਨਾ ਲਗਭਤ ਖਤਮ ਹੋ ਗਿਆ ਹੈ ਅਤੇ ਮਈ ਮਹੀਨਾ ਸ਼ੁਰੂ ਹੋਣ ਵਾਲਾ ਹੈ । ਇਸ ਮਹੀਨੇ ਜੇਕਰ ਤੁਹਾਨੂੰ ਬੈਂਕ ਨਾਲ ਸੰਬੰਧਤ ਕੋਈ ਕੰਮ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ । ਭਾਰਤੀ ਰਿਜ਼ਵਰ ਬੈਂਕ ਦੀ ਛੁੱਟੀਆਂ ਦਾ ਕੈਲੇਂਡਰ ਆ ਗਿਆ ਹੈ, ਇਸ ਦੇ ਅਨੁਸਾਰ, ਇਸ ਮਹੀਨੇ ਵਿੱਚ 31 ਵਿੱਚੋਂ ਕੁਲ 12 ਦਿਨ ਬੈਂਕਾਂ ਵਿੱਚ ਛੁੱਟੀਆਂ ਪੈ ਰਹੀਆਂ ਹਨ । ਇਸ ਵਿੱਚ ਐਤਵਾਰ ਤੋਂ ਇਲਾਵਾ ਕਈ ਤਿਉਹਾਰ ਅਤੇ ਜਯੰਤੀ ਵੀ ਸ਼ਾਮਲ ਹੈ, ਦੇਖੋ ਲਿਸਟ :

ਮਈ ਮਹੀਨੇ ਵਿੱਚ ਇਨ੍ਹਾਂ ਤਾਰੀਖਾਂ ਉੱਤੇ ਰਹਿਣਗੀਆਂ ਬੈਂਕ ਵਿੱਚ ਛੁੱਟੀਆਂ

1 ਮਈ (ਸ਼ੁੱਕਰਵਾਰ ) ਨੂੰ ਮਜ਼ਦੂਰ ਦਿਵਸ, ਦੀ ਛੁੱਟੀ ਰਹੇਗੀ

3 ਮਈ (ਐਤਵਾਰ) ਦੀ ਛੁੱਟੀ ਰਹੇਗੀ 

7 ਮਈ  (ਵੀਰਵਾਰ) ਬੁੱਧ ਪੂਰਣਿਮਾ ਦੀ ਛੁੱਟੀ ਰਹੇਗੀ 

9 ਮਈ (ਸ਼ਨੀਵਾਰ ) ਨੂੰ ਦੂਜਾ ਸ਼ਨੀਵਾਰ ਹੈ, ਜਿਸਦੀ ਹਰ ਮਹੀਨੇ ਛੁੱਟੀ ਰਹਿੰਦੀ ਹੈ 

10 ਮਈ  (ਐਤਵਾਰ) ਦੀ ਛੁੱਟੀ ਰਹੇਗੀ 

17 ਮਈ (ਐਤਵਾਰ) ਦੀ ਛੁੱਟੀ ਰਹੇਗੀ 

23 ਮਈ  (ਸ਼ਨੀਵਾਰ ) ਨੂੰ ਚੌਥਾ ਸ਼ਨੀਵਾਰ ਹੈ ਹਰ ਮਹੀਨੇ ਦੀ ਤਰ੍ਹਾ ਇਸ ਦਿਨ ਛੁੱਟੀ ਰਹਿਣ ਵਾਲੀ ਹੈ 

24 ਮਈ ( ਐਤਵਾਰ) ਦੀ ਛੁੱਟੀ ਰਹੇਗੀ 

25 ਮਈ ( ਸੋਮਵਾਰ ) ਮਹਾਰਾਣਾ ਪ੍ਰਤਾਪ ਜਯੰਤੀ ਹੈ, ਜਿਸ ਦੀ ਛੁੱਟੀ ਰਹਿਣ ਵਾਲੀ ਹੈ, ਹਾਲਾਂਕਿ ਇਹ ਛੁੱਟੀ ਕੁਝ ਹੀ ਸੂਬਿਆਂ ਵਿੱਚ ਰਹੇਗੀ 

31 ਮਈ (ਐਤਵਾਰ ) ਨੂੰ ਛੁੱਟੀ ਰਹਿਣ ਵਾਲੀ ਹੈ 

ਹਾਂਸੀ ’ਚ ਬੱਸ ਨੂੰ ਅੱਗ ਲੱਗਣ ਨਾਲ 2 ਲੋਕ ਸੜੇ 11 ਹੋਏ ਜ਼ਖਮੀ

ਛੁੱਟੀਆਂ ਵੱਖ-ਵੱਖ ਹੋ ਸਕਦੀਆਂ ਹਨ
ਹਾਲਾਂਕਿ ਇਹ ਸੂਚੀ ਕੁਝ ਸੂਬਿਆਂ ਵਿੱਚ ਵੱਖ-ਵੱਖ ਛੁੱਟੀਆਂ ਦਾ ਸੰਕੇਤ ਦੇ ਸਕਦੀ ਹੈ, ਪਰ ਹਫ਼ਤਾਵਾਰੀ ਛੁੱਟੀਆਂ ਇੱਕੋ ਜਿਹੀਆਂ ਰਹਿਣਗੀਆਂ। ਇਸ ਤੋਂ ਇਲਾਵਾ, ਕੁਝ ਥਾਵਾਂ 'ਤੇ ਖੇਤਰੀ ਤਿਉਹਾਰਾਂ ਜਾਂ ਸਥਾਨਕ ਸਮਾਗਮਾਂ ਦੇ ਕਾਰਨ ਵਾਧੂ ਛੁੱਟੀਆਂ ਹੋ ਸਕਦੀਆਂ ਹਨ। ਜੇਕਰ ਤੁਹਾਡੇ ਕੋਲ ਮਈ ਵਿੱਚ ਬੈਂਕਿੰਗ ਨਾਲ ਸਬੰਧਤ ਕੋਈ ਕੰਮ ਹੈ, ਤਾਂ ਇਹਨਾਂ ਤਾਰੀਖਾਂ 'ਤੇ ਵਿਚਾਰ ਕਰੋ।

ਇਹ ਵੀ ਪੜ੍ਹੋ :  ਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

SATPAL

Content Editor

Related News