ਲਾਂਚ ਹੁੰਦਿਆਂ ਹੀ ਵੱਡਾ ਧਮਾਕਾ ਕਰੇਗਾ Jio ਦਾ IPO ! ਲਿਸਟਿੰਗ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

Tuesday, Oct 27, 2026 - 06:52 PM (IST)

ਲਾਂਚ ਹੁੰਦਿਆਂ ਹੀ ਵੱਡਾ ਧਮਾਕਾ ਕਰੇਗਾ Jio ਦਾ IPO ! ਲਿਸਟਿੰਗ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਬਿਜ਼ਨੈੱਸ ਡੈਸਕ- ਬੁੱਧਵਾਰ ਨੂੰ ਸ਼ੇਅਰ ਬਾਜ਼ਾਰ 'ਚ ਲਿਸਟ ਹੁੰਦਿਆਂ ਹੀ ਜੀਓ ਪਲੇਟਫਾਰਮਸ ਦੇਸ਼ ਦੀਆਂ ਸਭ ਤੋਂ ਵੱਡੀਆਂ ਲਿਸਟਿਡ ਕੰਪਨੀਆਂ ਦੀ ਲਿਸਟ 'ਚ ਨਵਾਂ ਇਤਿਹਾਸ ਰਚ ਸਕਦੀ ਹੈ। ਗ੍ਰੇ ਮਾਰਕੀਟ ਦੇ ਮੌਜੂਦਾ ਪ੍ਰੀਮੀਅਮ ਦੇ ਅਨੁਮਾਨਾਂ ਅਨੁਸਾਰ, ਜੀਓ ਦਾ ਮਾਰਕੀਟ ਕੈਪ ਲਗਭਗ 12.61 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਜੀਓ ਆਪਣੇ ਪ੍ਰਮੁੱਖ ਮੁਕਾਬਲੇਬਾਜ਼ 'ਭਾਰਤੀ ਏਅਰਟੈੱਲ' ਨੂੰ 25,700 ਕਰੋੜ ਦੇ ਫਰਕ ਨਾਲ ਪਿੱਛੇ ਛੱਡ ਕੇ, ਆਪਣੀ ਪੇਰੈਂਟ ਕੰਪਨੀ ਰਿਲਾਇੰਸ ਇੰਡਸਟਰੀਜ਼ ਤੋਂ ਬਾਅਦ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਬਣ ਜਾਵੇਗੀ।

ਜੀਓ ਆਈ.ਪੀ.ਓ. ਦਾ ਇਸ਼ੂ ਪ੍ਰਾਈਸ 1,119 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ। ਗ੍ਰੇ ਮਾਰਕੀਟ ਵਿੱਚ ਇਸ 'ਤੇ 245 ਤੋਂ 255 ਰੁਪਏ ਤੱਕ ਦਾ ਪ੍ਰੀਮੀਅਮ ਚੱਲ ਰਿਹਾ ਹੈ। ਜੇਕਰ ਔਸਤਨ 250 ਰੁਪਏ ਦਾ ਪ੍ਰੀਮੀਅਮ ਜੋੜਿਆ ਜਾਵੇ, ਤਾਂ ਜੀਓ ਦਾ ਸ਼ੇਅਰ 1,369 ਰੁਪਏ ਦੇ ਪ੍ਰਾਈਸ 'ਤੇ ਲਿਸਟ ਹੋ ਸਕਦਾ ਹੈ।

ਇਹ ਵੀ ਪੜ੍ਹੋ- '1,000,000,000 ਡਾਲਰ ਲੈ ਲਓ ਤੇ ਹਮਲੇ ਰੋਕ ਦਿਓ..!', ਮਿਡਲ ਈਸਟ ਦੀ ਜੰਗ 'ਚ ਆਇਆ ਨਵਾਂ ਮੋੜ

ਮੰਗਲਵਾਰ ਨੂੰ NSE 'ਤੇ ਭਾਰਤੀ ਏਅਰਟੈੱਲ ਦਾ ਸ਼ੇਅਰ 1,978.80 ਰੁਪਏ 'ਤੇ ਬੰਦ ਹੋਇਆ, ਜਿਸ ਨਾਲ ਕੰਪਨੀ ਦਾ ਮਾਰਕੀਟ ਕੈਪ ਲਗਭਗ 12.35 ਲੱਖ ਕਰੋੜ ਰੁਪਏ ਹੈ। ਏਅਰਟੈੱਲ ਨੂੰ ਪਛਾੜਨ ਲਈ ਜੀਓ ਨੂੰ 1,342 ਰੁਪਏ ਜਾਂ ਇਸ ਤੋਂ ਵੱਧ ਦੀ ਕੀਮਤ 'ਤੇ ਲਿਸਟ ਹੋਣਾ ਪਵੇਗਾ।

ਜੇਕਰ ਗ੍ਰੇ ਮਾਰਕੀਟ ਦੇ ਅਨੁਮਾਨ ਸਹੀ ਸਾਬਤ ਹੁੰਦੇ ਹਨ, ਤਾਂ ਭਾਰਤੀ ਸ਼ੇਅਰ ਬਾਜ਼ਾਰ ਦੀਆਂ ਟੌਪ-5 ਕੰਪਨੀਆਂ ਦੀ ਲਿਸਟ 'ਚ ਵੱਡਾ ਫੇਰਬਦਲ ਦੇਖਣ ਨੂੰ ਮਿਲੇਗਾ। ਇਸ ਮਗਰੋਂ ਰਿਲਾਇੰਸ ਇੰਡਸਟਰੀਜ਼ (RIL) 16.19 ਲੱਖ ਕਰੋੜ ਰੁਪਏ ਦੇ ਮਾਰਕੀਟ ਕੈਪ ਨਾਲ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣੀ ਰਹੇਗੀ, ਜਦਕਿ ਜੀਓ ਪਲੇਟਫਾਰਮਸ 12.61 ਲੱਖ ਕਰੋੜ ਦੇ ਮਾਰਕੀਟ ਕੈਪ ਨਾਲ ਏਅਰਟੈੱਲ (12.35 ਲੱਖ ਕਰੋੜ) ਨੂੰ ਪਛਾੜ ਕੇ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਬਣ ਜਾਵੇਗੀ ਹੈ। ਇਸ ਮਗਰੋਂ HDFC (10.49 ਲੱਖ ਕਰੋੜ) ਚੌਥੇ ਤੇ ICICI ਬੈਂਕ (9.96 ਲੱਖ ਕਰੋੜ) ਨਾਲ ਦੇਸ਼ ਦੀ 5ਵੀਂ ਸਭ ਤੋਂ ਵੱਡੀ ਕੰਪਨੀ ਹੋ ਜਾਵੇਗੀ। 

ਜੇਕਰ ਇਹ ਅਨੁਮਾਨ ਸਹੀ ਰਹੇ ਤਾਂ ਟਾਟਾ ਗਰੁੱਪ ਦੀ ਪ੍ਰਮੁੱਖ ਆਈ.ਟੀ. ਕੰਪਨੀ TCS (9.03 ਲੱਖ ਕਰੋੜ) 5ਵੇਂ ਤੋਂ 6ਵੇਂ ਸਥਾਨ 'ਤੇ ਖਿਸਕ ਸਕਦੀ ਹੈ। ਇਸ ਤਰ੍ਹਾਂ ਦੇਸ਼ ਦੀਆਂ ਟੌਪ-5 ਸਭ ਤੋਂ ਵੱਡੀਆਂ ਕੰਪਨੀਆਂ ਦੀ ਲਿਸਟ 'ਚ ਟਾਟਾ ਜਾਂ ਅਡਾਨੀ ਗਰੁੱਪ ਦੀ ਕੋਈ ਵੀ ਕੰਪਨੀ ਸ਼ਾਮਲ ਨਹੀਂ ਰਹੇਗੀ, ਜਦਕਿ ਰਿਲਾਇੰਸ ਗਰੁੱਪ ਦੀਆਂ ਦੋ ਕੰਪਨੀਆਂ ਟੌਪ-2 'ਤੇ ਕਾਬਜ਼ ਹੋ ਜਾਣਗੀਆਂ।

ਇਹ ਵੀ ਪੜ੍ਹੋ- ਹਜ਼ਾਰਾਂ ਭਾਰਤੀਆਂ ਨੂੰ ਵਰਕ ਵੀਜ਼ਾ ਦੇਵੇਗਾ ਨਿਊਜ਼ੀਲੈਂਡ ! FTA ਲਾਗੂ ਹੋਣ ਮਗਰੋਂ ਹੋਇਆ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News