ਕਿਸਾਨਾਂ ਲਈ ਖੁਸ਼ਖਬਰੀ ! ਇਸ ਦਿਨ ਆਵੇਗੀ PM ਕਿਸਾਨ ਯੋਜਨਾ ਦੀ ਅਗਲੀ ਕਿਸ਼ਤ

Sunday, Oct 25, 2026 - 07:59 PM (IST)

ਕਿਸਾਨਾਂ ਲਈ ਖੁਸ਼ਖਬਰੀ ! ਇਸ ਦਿਨ ਆਵੇਗੀ PM ਕਿਸਾਨ ਯੋਜਨਾ ਦੀ ਅਗਲੀ ਕਿਸ਼ਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ 24ਵੀਂ ਕਿਸ਼ਤ 30 ਅਕਤੂਬਰ ਨੂੰ ਜਾਰੀ ਕੀਤਾ ਜਾਵੇਗੀ । ਪੈਸੇ ਕਿਸਾਨਾਂ ਨੂੰ ਸਿੱਧਾ ਬੈਂਕ ਖਾਤਿਆਂ ਵਿਚ ਮਿਲਣਗੇ । ਖੇਤੀਬਾੜੀ ਮੰਤਰਾਲੇ ਨੇ ਪਹਿਲਾ ਹੀ 23 ਅਕਤੂਬਰ ਨੂੰ ਭੁਗਤਾਨ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਸੀ । ਜਿਹੜੇ ਕਿਸਾਨ ਇਸ ਰਾਸ਼ੀ ਦਾ ਇੰਤਜ਼ਾਰ ਕਰ ਰਹੇ ਹਨ ਉਨ੍ਹਾਂ ਨੂੰ ਕਿਸ਼ਤ ਜਾਰੀ ਹੋਣ ਤੋਂ ਪਹਿਲਾ ਆਪਣੀ ਜਾਣਕਾਰੀ ਚੈੱਕ ਕਰ ਲੈਣੀ ਚਾਹੀਦੀ ਹੈ ।

ਇਸ ਤਾਰੀਖ ਨੂੰ ਕਿਸ਼ਤ ਜਾਰੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਹਰੇਕ ਰਜ਼ਿਸਟਰਡ ਕਿਸਾਨ ਨੂੰ ਭੁਗਤਾਨ ਮਿਲ ਹੀ ਜਾਵੇਗਾ । ਅਧੂਰਾ e-KYC ਜਾ ਗਲਤ ਰਿਕਾਰਡ ਹੋਣ 'ਤੇ ਪੈਸੇ ਮਿਲਣ ਵਿਚ ਦੇਰੀ ਹੋ ਸਕਦੀ ਹੈ । ਆਧਾਰ ਲਿੰਕ ਹੋਣ ਜਾ ਜਮੀਨ ਦੇ ਤਸਦੀਕ ਵਿਚ ਦਿੱਕਤ ਹੋਣ 'ਤੇ ਵੀ ਭੁਗਤਾਨ ਪ੍ਰਭਾਵਿਤ ਹੋ ਸਕਦਾ ਹੈ । ਕਿਸਾਨਾਂ ਨੂੰ ਆਖਰੀ ਦਿਨ ਦਾ ਇੰਤਜ਼ਾਰ ਕਰਨ ਦੀ ਬਜਾਏ, ਇਹ ਸਮੱਸਿਆਵਾਂ ਨੂੰ ਪਹਿਲਾ ਹੀ ਠੀਕ ਕਰ ਲੈਣਾ ਚਾਹੀਦਾ ਹੈ ।

ਇਸ ਯੋਜਨਾ ਦੇ ਤਹਿਤ e-KYC ਪੂਰਾ ਕਰਨਾ ਇਕ ਜਰੂਰੀ ਸ਼ਰਤ ਹੈ । ਇਸ ਨਾਲ ਰਜ਼ਿਸਟਰਡ ਕਿਸਾਨਾਂ ਦੀ ਪਛਾਣ ਦੀ ਪੁਸ਼ਟੀ ਕਰਨ ਵਿੱਚ ਮਦਦ ਮਿਲਦੀ ਹੈ । ਕਿਸਾਨਾਂ ਨੂੰ ਇਹ ਵੀ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬੈਂਕ ਖਾਤਾ ਆਧਾਰ ਨਾਲ ਜੁੜਿਆ ਹੈ ਜਾ ਨਹੀਂ । ਇਸ ਦੇ ਨਾਲ ਹੀ, ਇਸ ਦੇ ਜਮੀਨ ਦੇ ਰਿਕਾਰਡ ਤਸਦੀਕ ਹੋਣੀ ਚਾਹੀਦੀ ਅਤੇ ਉਸ ਦੀ ਜਾਣਕਾਰੀ ਸਹੀ ਹੋਣੀ ਚਾਹੀਦੀ ਹੈ ।

ਕਿਵੇ ਕਰਨਾ ਹੈ ਚੈੱਕ
ਕਿਸਾਨ ਪੀ.ਐਮ ਕਿਸਾਨ ਦੀ ਆਧਿਕਾਰਿਕ ਵੈਬਸਾਇਟ ਦੇ ਰਾਹੀਂ ਆਪਣੇ ਭੁਗਤਾਨ ਦੀ ਜਾਣਕਾਰੀ ਚੈੱਕ ਕਰ ਸਕਦੇ ਹਨ । ਆਪਣੇ ਮੋਬਾਇਲ ਫੋਨ ਜਾ ਕੰਪਿਊਟਰ 'ਤੇ pmkisan.gov.in ਖੋਲੋ,  ‘Know Your Status’ (ਆਪਣਾ ਸਟੇਟਸ ਜਾਣੋ) ਵਿਕਲਪ ਚੁਣੋ ਅਤੇ ਆਪਣਾ ਰਜ਼ਿਸਟ੍ਰੇਸ਼ਨ ਨੰਬਰ ਦਰਜ਼ ਕਰੋ । ਇਸ ਦੇ ਬਾਅਦ, ਸਕ੍ਰੀਨ 'ਤੇ ਦਿਖ ਰਿਹਾ ਕੈਪਚਾ ਕੋਡ ਭਰੋ ਅਤੇ 'Get OTP' ਚੁਣੋ, ਅੱਗੇ ਵਧਣ ਲਈ ਆਪਣੇ ਦਿੱਤੇ ਹੋਏ ਮੋਬਾਇਲ ਨੰਬਰ 'ਤੇ ਆਏ OTP ਨੂੰ ਦਰਜ਼ ਕਰੋ ।

ਅਗਲੀ ਸਕ੍ਰੀਨ 'ਤੇ ਆਪਣੀ ਜਾਣਕਾਰੀ ਅਤੇ ਲਾਭਪਾਤਰੀ ਦਾ ਸਟੇਟਸ ਦਿਖਾਈ ਦੇਵੇਗਾ । ਚੈੱਕ ਕਰੋ ਕਿ ਆਪਣਾ e-KYC ਪੂਰਾ ਹੋਇਾ ਹੈ ਜਾ ਨਹੀਂ ਅਤੇ ਦੇਖੋ ਕੀਤੇ ਕੋਈ ਗਲਤੀ ਤਾਂ ਨਹੀਂ ਹੈ । ਜੇਕਰ ਕੋਈ ਕੰਮ ਬਾਕੀ ਹੈ ਤਾਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ । ਜੇਕਰ ਤੁਹਾਨੂੰ ਆਪਣੇ ਰਿਕਾਰਡ ਠੀਕ ਕਰਨ ਵਿਚ ਮਦਦ ਚਾਹੀਦਾ ਤਾਂ ਸੰਬੰਧਤ ਸੇਵਾ ਕੇਂਦਰ ਨਾਲ ਸੰਪਰਕ ਕਰੋ ।


author

SATPAL

Content Editor

Related News