ਸੋਨਾ-ਚਾਂਦੀ ’ਚ ਗਿਰਾਵਟ ਦਾ ਤੂਫਾਨ : ਕੀ ਅਜੇ ਹੋਰ ਟੁੱਟਣਗੇ ਭਾਅ ਜਾਂ ਬਣਨ ਵਾਲੀ ਹੈ ਖਰੀਦਦਾਰੀ ਦੀ ਨਵੀਂ ਜ਼ਮੀਨ?

Sunday, Oct 25, 2026 - 05:52 PM (IST)

ਸੋਨਾ-ਚਾਂਦੀ ’ਚ ਗਿਰਾਵਟ ਦਾ ਤੂਫਾਨ : ਕੀ ਅਜੇ ਹੋਰ ਟੁੱਟਣਗੇ ਭਾਅ ਜਾਂ ਬਣਨ ਵਾਲੀ ਹੈ ਖਰੀਦਦਾਰੀ ਦੀ ਨਵੀਂ ਜ਼ਮੀਨ?

ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਵਿਚਾਲੇ ਬੀਤੇ ਹਫਤੇ ਸੋਨੇ ’ਚ ਲੱਗਭਗ 4 ਫੀਸਦੀ ਦੀ ਗਿਰਾਵਟ ਦਰਜ ਹੋਈ, ਜਦੋਂਕਿ ਚਾਂਦੀ ’ਚ ਵੀ ਤੇਜ਼ ਵਿਕਰੀ ਦੇਖਣ ਨੂੰ ਮਿਲੀ। ਹੁਣ ਵੱਡਾ ਸਵਾਲ ਇਹ ਹੈ ਕੀ ਇਹ ਗਿਰਾਵਟ ਨਿਵੇਸ਼ ਦਾ ਮੌਕਾ ਹੈ ਜਾਂ ਬਾਜ਼ਾਰ ’ਚ ਅਜੇ ਹੋਰ ਕਮਜ਼ੋਰੀ ਬਾਕੀ ਹੈ?
ਐੱਮ. ਸੀ. ਐਕਸ. ਗੋਲਡ ਦੇ ਹਫਤਾਵਾਰੀ ਚਾਰਟ ’ਤੇ ਕਮਜ਼ੋਰੀ ਸਪੱਸ਼ਟ ਦਿਖਾਈ ਦੇ ਰਹੀ ਹੈ। ਇਸ ਸਾਲ ਲੱਗਭਗ 1.81 ਲੱਖ ਰੁਪਏ ਦੀ ਉੱਚਾਈ ਛੂਹਣ ਤੋਂ ਬਾਅਦ ਸੋਨੇ ’ਚ ਲਗਾਤਾਰ ਦਬਾਅ ਬਣਿਆ ਹੋਇਆ ਹੈ। ਤਕਨੀਕੀ ਦ੍ਰਿਸ਼ਟੀਕੋਣ ਤੋਂ 1,42,000 ਤੋਂ 1,40,000 ਰੁਪਏ ਦਾ ਖੇਤਰ ਬੇਹੱਦ ਮਹੱਤਵਪੂਰਨ ਸਪੋਰਟ ਹੈ। ਇਸ ਦੇ ਹੇਠਾਂ ਟਿਕਾਊ ਕਮਜ਼ੋਰੀ ਆਉਣ ’ਤੇ ਕੀਮਤਾਂ 1,35,000 ਰੁਪਏ ਅਤੇ ਅੱਗੇ 1,30,000 ਰੁਪਏ ਤੱਕ ਡਿੱਗ ਸਕਦੀਆਂ ਹਨ।

ਉੱਥੇ ਹੀ ਤੇਜ਼ੀ ਪਰਤਣ ਲਈ ਸੋਨੇ ਨੂੰ ਪਹਿਲਾਂ 1,48,500 ਰੁਪਏ ਦੇ ਉਲਟ ਖੇਤਰ ਨੂੰ ਪਾਰ ਕਰਨਾ ਹੋਵੇਗਾ। ਇਸ ਤੋਂ ਬਾਅਦ 1,52,350 ਰੁਪਏ ਦਾ ਪੱਧਰ ਮਹੱਤਵਪੂਰਨ ਹੋਵੇਗਾ। ਆਰ. ਐੱਸ. ਆਈ. ਅਤੇ ਐੱਮ. ਏ. ਸੀ. ਡੀ. ਵਰਗੇ ਤਕਨੀਕੀ ਸੰਕੇਤਕ ਫਿਲਹਾਲ ਕਮਜ਼ੋਰ ਰੁਝਾਨ ਵੱਲ ਇਸ਼ਾਰਾ ਕਰ ਰਹੇ ਹਨ।

ਚਾਂਦੀ ਦੀ ਸਥਿਤੀ ਸੋਨੇ ਨਾਲੋਂ ਵੱਧ ਕਮਜ਼ੋਰ ਨਜ਼ਰ ਆ ਰਹੀ ਹੈ। ਐੱਮ. ਸੀ. ਐਕਸ. ’ਤੇ ਚਾਂਦੀ 2 ਲੱਖ ਰੁਪਏ ਦਾ ਮਨੋਵਿਗਿਆਨਕ ਪੱਧਰ ਤੋੜ ਚੁੱਕੀ ਹੈ। ਇਸ ਤੋਂ ਪਹਿਲਾਂ 2.18 ਲੱਖ ਅਤੇ 2.07 ਲੱਖ ਰੁਪਏ ਦੇ ਮਹੱਤਵਪੂਰਨ ਸਪੋਰਟ ਟੁੱਟਣ ਨਾਲ ਵਿਕਰੀ ਹੋਰ ਤੇਜ਼ ਹੋਈ ਹੈ। ਹੁਣ 1,90,000 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਪੱਧਰ ਬੇਹੱਦ ਅਹਿਮ ਹੈ। ਇਸ ਦੇ ਹੇਠਾਂ ਗਿਰਾਵਟ ਵਧਣ ’ਤੇ 1,85,000 ਤੋਂ 1,80,000 ਰੁਪਏ ਤੱਕ ਦੇ ਪੱਧਰ ਦੇਖਣ ਨੂੰ ਮਿਲ ਸਕਦੇ ਹਨ। ਦੂਜੇ ਪਾਸੇ ਕਿਸੇ ਵੀ ਸੁਧਾਰ ’ਚ 2,00,500 ਰੁਪਏ ਅਤੇ 2,04,150 ਰੁਪਏ ਪ੍ਰਮੁੱਖ ਉਲਟ ਰਹਿਣਗੇ। ਚਾਂਦੀ ’ਚ ਉਦਯੋਗਿਕ ਮੰਗ ਨੂੰ ਲੈ ਕੇ ਬੇਯਕੀਨੀ ਵੀ ਕੀਮਤਾਂ ’ਤੇ ਦਬਾਅ ਪਾ ਸਕਦੀ ਹੈ। ਅਮਰੀਕੀ ਵਿਆਜ ਦਰਾਂ ਨੂੰ ਲੈ ਕੇ ਬੇਯਕੀਨੀ, ਡਾਲਰ ਦੀ ਚਾਲ ਅਤੇ ਕੱਚੇ ਤੇਲ ਨਾਲ ਜੁੜੇ ਮਹਿੰਗਾਈ ਦੇ ਖਦਸ਼ੇ ਕੀਮਤੀ ਧਾਤਾਂ ਦੀ ਦਿਸ਼ਾ ਨੂੰ ਪ੍ਰਭਾਵਿਤ ਕਰ ਰਹੇ ਹਨ। ਆਗਾਮੀ ਅਮਰੀਕੀ ਫੈੱਡਰਲ ਰਿਜ਼ਰਵ ਦੀ ਬੈਠਕ ਅਤੇ ਬਾਂਡ ਯੀਲਡ ਦੀ ਚਾਲ ’ਤੇ ਬਾਜ਼ਾਰ ਦੀ ਵਿਸ਼ੇਸ਼ ਨਜ਼ਰ ਰਹੇਗੀ।


author

SATPAL

Content Editor

Related News