ਰੇਲ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਸ਼ਤਾਬਦੀ ਤੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਸਣੇ 23 ਜੋੜੀ ਟਰੇਨਾਂ 1 ਜੁਲਾਈ ਤੋਂ ਚੱਲਣਗੀਆ

Thursday, Jun 17, 2021 - 06:40 PM (IST)

ਰੇਲ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਸ਼ਤਾਬਦੀ ਤੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਸਣੇ 23 ਜੋੜੀ ਟਰੇਨਾਂ 1 ਜੁਲਾਈ ਤੋਂ ਚੱਲਣਗੀਆ

ਜਲੰਧਰ (ਗੁਲਸ਼ਨ)– ਉੱਤਰ ਰੇਲਵੇ ਵੱਲੋਂ 23 ਜੋੜੀ ਮੇਲ/ਐਕਸਪ੍ਰੈੱਸ ਟਰੇਨਾਂ 1 ਜੁਲਾਈ ਤੋਂ ਚਲਾਈਆਂ ਜਾਣਗੀਆਂ, ਜਿਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ, ਅੰਮ੍ਰਿਤਸਰ-ਸਹਿਰਸਾ ਗਰੀਬ ਰੱਥ ਐਕਸਪ੍ਰੈੱਸ, ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ, ਚੰਡੀਗੜ੍ਹ ਇੰਟਰਸਿਟੀ, ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ, ਹਰਿਦੁਆਰ ਜਾਣ ਵਾਲੀ ਦੇਹਰਾਦੂਨ ਐਕਸਪ੍ਰੈੱਸ ਸਮੇਤ ਕਈ ਪ੍ਰਮੁੱਖ ਟਰੇਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ

ਜ਼ਿਕਰਯੋਗ ਹੈ ਕਿ ਰੇਲਵੇ ਨੇ ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਕੁਝ ਟਰੇਨਾਂ ਨੂੰ ਸਪੈਸ਼ਲ ਟਰੇਨਾਂ ਦਾ ਨਾਂ ਦੇ ਕੇ ਚਲਾਇਆ ਸੀ, ਜਿਸ ਵਿਚ ਯਾਤਰੀਆਂ ਤੋਂ ਜ਼ਿਆਦਾ ਕਿਰਾਇਆ ਵਸੂਲਿਆ ਜਾ ਰਿਹਾ ਸੀ ਪਰ ਜ਼ਿਆਦਾਤਰ ਟਰੇਨਾਂ ਪਹਿਲਾਂ ਵਾਂਗ ਹੀ ਚੱਲਣਗੀਆਂ, ਜਿਸ ਨਾਲ ਯਾਤਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਉਥੇ ਦੂਜੇ ਪਾਸੇ ਰੇਲਵੇ ਨੇ ਕੁੱਲ 37 ਜੋੜੀ ਰੇਲਾਂ ਦੀ ਲਿਸਟ ਜਾਰੀ ਕੀਤੀ ਹੈ। ਸਬੰਧਤ ਮਹਿਕਮੇ ਨੂੰ ਰੈਕ ਤਿਆਰ ਕਰਨ ਲਈ ਕਿਹਾ ਗਿਆ ਹੈ, ਜੋ ਕਿ ਪਿਛਲੇ ਸਵਾ ਸਾਲ ਤੋਂ ਬੰਦ ਪਿਆ ਹੋਇਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਬਾਕੀ ਰੇਲਾਂ ਵੀ ਜਲਦ ਹੀ ਚਲਾ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ: ਕਰਤਾਰਪੁਰ ਨੇੜੇ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਂ-ਪੁੱਤ ਦੀ ਮੌਕੇ 'ਤੇ ਮੌਤ ਤੇ ਧੀ ਜ਼ਖ਼ਮੀ

1 ਜੁਲਾਈ ਤੋਂ ਚੱਲਣ ਵਾਲੀਆਂ 23 ਜੋੜੀ ਮੇਲ/ਐਕਸਪ੍ਰੈੱਸ ਟਰੇਨਾਂ
1. ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਿਊ ਦਿੱਲੀ ਸ਼੍ਰੀ ਸ਼ਕਤੀ ਸਪੈਸ਼ਲ (02462 ਅਤੇ 02461) ਰੋਜ਼ਾਨਾ
2. ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ (02013 ਤੇ 02014) ਰੋਜ਼ਾਨਾ
3. ਫਿਰੋਜ਼ਪੁਰ ਕੈਂਟ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ (04640 ਅਤੇ 04641) ਰੋਜ਼ਾਨਾ
4. ਨਿਊ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ (02029 ਅਤੇ 02030) ਹਰ ਵੀਰਵਾਰ
5. ਦਿੱਲੀ ਸਰਾਏ ਰੋਹਿਲਾ-ਜੰਮੂਤਵੀ ਸਪੈਸ਼ਲ (02265 ਮੰਗਲਵਾਰ, ਸ਼ੁੱਕਰਵਾਰ ਤੇ ਐਤਵਾਰ ਅਤੇ 02266 ਬੁੱਧਵਾਰ, ਸ਼ਨੀਵਾਰ ਤੇ ਸੋਮਵਾਰ)
6. ਜੰਮੂਤਵੀ-ਰਿਸ਼ੀਕੇਸ਼ ਸਪੈਸ਼ਲ (04606 ਐਤਵਾਰ ਅਤੇ 04605 ਸੋਮਵਾਰ)
7. ਅੰਮ੍ਰਿਤਸਰ-ਸਹਿਰਸਾ ਗਰੀਬ ਰੱਥ ਸਪੈਸ਼ਲ (12204 ਬੁੱਧਵਾਰ, ਸ਼ਨੀਵਾਰ ਅਤੇ ਸੋਮਵਾਰ, 12203 ਸੋਮਵਾਰ, ਵੀਰਵਾਰ ਤੇ ਸ਼ਨੀਵਾਰ)
8. ਅੰਮ੍ਰਿਤਸਰ-ਕਾਠਗੋਦਾਮ ਗਰੀਬ ਰੱਥ ਐਕਸਪ੍ਰੈੱਸ (12208 ਐਤਵਾਰ ਅਤੇ 12207 ਮੰਗਲਵਾਰ)
9. ਅੰਮ੍ਰਿਤਸਰ-ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈੱਸ (12411 ਅਤੇ 12412) ਰੋਜ਼ਾਨਾ
10. ਅੰਮ੍ਰਿਤਸਰ-ਨੰਦੇੜ ਸੁਪਰਫਾਸਟ (12422 ਸੋਮਵਾਰ ਅਤੇ 12421 ਬੁੱਧਵਾਰ)
11. ਜੰਮੂਤਵੀ-ਕਾਨਪੁਰ ਐਕਸਪ੍ਰੈੱਸ (12470 ਮੰਗਲਵਾਰ , ਵੀਰਵਾਰ ਅਤੇ 12469 ਬੁੱਧਵਾਰ ਅਤੇ ਸ਼ੁੱਕਰਵਾਰ)
12. ਅੰਮ੍ਰਿਤਸਰ-ਕੋਚੀਵਾਲੀ ਐਕਸਪ੍ਰੈੱਸ (12484 ਐਤਵਾਰ ਅਤੇ 12483 ਬੁੱਧਵਾਰ)
13. ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ (12497 ਅਤੇ 12498) ਰੋਜ਼ਾਨਾ
14. ਮੋਰ ਧਵੱਜ ਐਕਸਪ੍ਰੈੱਸ ਜੰਮੂਤਵੀ ਤੋਂ ਮੁਜ਼ੱਫਰਪੁਰ (12492 ਅਤੇ 12491)
15. ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ (14011 ਅਤੇ 14012) ਰੋਜ਼ਾਨਾ
16. ਜੰਮੂ ਮੇਲ ਐਕਸਪ੍ਰੈੱਸ (14033 ਅਤੇ 14034) ਰੋਜ਼ਾਨਾ
17. ਕਾਲਕਾ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (14503 ਮੰਗਲਵਾਰ, ਸ਼ੁੱਕਰਵਾਰ ਅਤੇ 14504 ਬੁੱਧਵਾਰ ਅਤੇ ਸ਼ਨੀਵਾਰ)
18. ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਗਾਜ਼ੀਪੁਰ ਐਕਸਪ੍ਰੈੱਸ (14612 ਵੀਰਵਾਰ ਅਤੇ 14611 ਸ਼ੁੱਕਰਵਾਰ)
19. ਅੰਮ੍ਰਿਤਸਰ-ਲਾਲ ਕੂਆਂ ਐਕਸਪ੍ਰੈੱਸ (14616 ਅਤੇ 14615) ਸ਼ਨੀਵਾਰ
20. ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈੱਸ (14631 ਅਤੇ 14632) ਰੋਜ਼ਾਨਾ
21. ਦਿੱਲੀ-ਪਠਾਨਕੋਟ ਐਕਸਪ੍ਰੈੱਸ (22429 ਵੀਰਵਾਰ ਅਤੇ 22430 ਸ਼ੁੱਕਰਵਾਰ)
22. ਪੱਛਮੀ ਐਕਸਪ੍ਰੈੱਸ ਗੋਰਖਪੁਰ ਤੋਂ ਜੰਮੂਤਵੀ ਜੰਕਸ਼ਨ (02587) 5 ਜੁਲਾਈ ਅਤੇ (02588) 10 ਜੁਲਾਈ ਤੋਂ ਚੱਲੇਗੀ
23. ਜੰਮੂਤਵੀ-ਭਾਗਲਪੁਰ ਫੈਸਟੀਵਲ (05098) 6 ਜੁਲਾਈ ਤੋਂ (05097) 8 ਜੁਲਾਈ ਤੋਂ ਚਲਾਈ ਜਾਵੇਗੀ।

ਇਹ ਵੀ ਪੜ੍ਹੋ: ਹਲਕਾ ਸਾਹਨੇਵਾਲ 'ਚ ਵੱਡੀ ਵਾਰਦਾਤ, ਕਰੀਬ 21 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News