ਨੂਰਮਹਿਲ ਵਿਖੇ ਹੋਏ ਪਿਓ-ਪੁੱਤ ਦੇ ਕਤਲ ਦੀ ਸੁਲਝੀ ਗੁੱਥੀ, ਮੁਲਜ਼ਮ ਰਾਮ ਚੰਦਰ ਯਾਦਵ ਗ੍ਰਿਫ਼ਤਾਰ
Thursday, Jul 29, 2021 - 05:25 PM (IST)
ਨੂਰਮਹਿਲ (ਸ਼ਰਮਾ)- ਬੀਤੀ 15 ਜੁਲਾਈ ਨੂੰ ਪਿੰਡ ਚੀਮਾਂ ਕਲਾਂ ਵਿਖੇ ਹੋਏ ਦੋਹਰੇ ਕਤਲ ਕਾਂਡ ਦੇ ਮੁਲਜ਼ਮ ਰਾਮ ਚੰਦਰ ਯਾਦਵ ਪੁੱਤਰ ਮਹਿੰਦਰ ਯਾਦਵ ਵਾਸੀ ਜ਼ਿਲ੍ਹਾ ਪੂਰਨੀਆਂ ਬਿਹਾਰ ਨੂੰ ਸਥਾਨਕ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਦੀ ਟੀਮ ਵੱਲੋਂ ਬੱਸ ਅੱਡਾ ਨੂਰਮਹਿਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਮੁਲਜ਼ਮ ਰਾਮ ਚੰਦਰ, ਜੋ ਚੀਮਾਂ ਕਲਾਂ ਵਿਖੇ ਇਕ ਜ਼ਿੰਮੀਦਾਰ ਕੋਲ ਕੰਮ ਕਰਦਾ ਸੀ, ਨੇ ਆਪਣੇ 2 ਰਿਸ਼ਤੇਦਾਰਾਂ ਵਿੱਦਿਆ ਨੰਦ ਯਾਦਵ ਅਤੇ ਸ਼ੁਭਮ ਕੁਮਾਰ (ਪਿਉ-ਪੁੱਤਰ) ਨੂੰ ਕੰਮ ਦਿਵਾਉਣ ਦੇ ਬਹਾਨੇ ਆਪਣੇ ਕੋਲ ਬੁਲਾਇਆ ਅਤੇ ਰਾਤ ਨੂੰ ਸ਼ਰਾਬ ਪਿਲਾ ਕੇ ਬੇਹੋਸ਼ੀ ਦੀ ਹਾਲਤ ਵਿਚ ਕਹੀ ਮਾਰ ਕੇ ਕਤਲ ਕੀਤਾ ਅਤੇ ਬਾਅਦ ਵਿਚ ਨਜਦੀਕ ਇਕ ਖੂਹ ਵਿਚ ਦੋਵੇਂ ਲਾਸ਼ਾਂ ਸੁੱਟ ਦਿੱਤਾ ਸੀ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਨੇ ਘੇਰੇ ਬਾਦਲ ਤੇ ਮਜੀਠੀਆ, ਸਾਧੇ ਤਿੱਖੇ ਨਿਸ਼ਾਨੇ (ਵੀਡੀਓ)
ਦੋ ਦਿਨ ਬਾਅਦ 17 ਜੁਲਾਈ ਨੂੰ ਮ੍ਰਿਤਕਾਂ ਦੇ 45 ਹਜ਼ਾਰ ਰੁਪਏ ਅਤੇ 2 ਮੋਬਾਈਲ ਲੈ ਕੇ ਫਰਾਰ ਹੋ ਗਿਆ ਸੀ। ਪੁਲਸ ਨੇ ਬੀਤੀ 25 ਜੁਲਾਈ ਨੂੰ ਲਾਸ਼ਾਂ ਬਰਾਮਦ ਕਰਕੇ ਪਰਚਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ, ਜਿਸ ਨੂੰ ਬੀਤੇ ਦਿਨ ਸਥਾਨਕ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਡੀ. ਐੱਸ. ਪੀ. ਨਕੋਦਰ ਡਾ. ਨਵਨੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਮ੍ਰਿਤਕ ਅਤੇ ਉਸ ਦੇ ਪਿਤਾ ਉਸ ਦੀ ਕੁੱਟਮਾਰ ਕਰਦੇ ਸਨ ਅਤੇ ਇਸੇ ਰੰਜਿਸ਼ ਕਾਰਨ ਮੈਂ ਉਨ੍ਹਾਂ ਦਾ ਕਤਲ ਕੀਤਾ ਹੈ। ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਦੇ ਬੇਬਾਕ ਬੋਲ, ਖੇਤੀ ਕਾਨੂੰਨਾਂ ਸਣੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ