ਭਾਰਤ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਨੂਰਮਹਿਲ ਰਿਹਾ ਮੁਕੰਮਲ ਬੰਦ

Friday, Mar 26, 2021 - 02:53 PM (IST)

ਭਾਰਤ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਨੂਰਮਹਿਲ ਰਿਹਾ ਮੁਕੰਮਲ ਬੰਦ

ਨੂਰਮਹਿਲ (ਸ਼ਰਮਾ)- ਕਿਸਾਨਾਂ ਵੱਲੋਂ 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਉਤੇ ਨੂਰਮਹਿਲ ਦੀਆਂ ਸੜਕਾਂ-ਬਜਾਰਾਂ ਤੇ ਪੂਰੀ ਤਰ੍ਹਾਂ ਸੰਨਾਟਾ ਪਸਰਿਆ ਰਿਹਾ। ਨੂਰਮਹਿਲ ਹਲਕੇ ਤੋਂ ਕਿਸਾਨ ਜਥੇਬੰਦੀਆਂ ਦੇ ਸਥਾਨਕ ਆਗੂਆਂ ਵੱਲੋਂ ਪੁਰਾਣਾ ਬੱਸ ਅੱਡਾ ਨੂਰਮਹਿਲ ਵਿਖੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਉਤੇ ਖੱਜਲ-ਖੁਆਰ ਹੋ ਰਿਹਾ ਹੈ।

ਇਹ ਵੀ ਪੜ੍ਹੋ :  ‘ਭਾਰਤ ਬੰਦ’ ਦਾ ਜਲੰਧਰ ’ਚ ਅਸਰ: ਬਾਜ਼ਾਰਾਂ ’ਚ ਦੁਕਾਨਾਂ ਬੰਦ ਤੇ ਸੁੰਨਸਾਨ ਪਈਆਂ ਸੜਕਾਂ

ਉਨ੍ਹਾਂ ਕਿਹਾ ਕਿ ਖੇਤੀ ਨਾਲ ਸੰਬੰਧਤ ਤਿੰਨੇ ਕਾਨੂੰਨ ਸਿਰਫ਼ ਕਿਸਾਨਾਂ ਵਾਸਤੇ ਹੀ ਘਾਤਕ ਨਹੀਂ ਬਲਕਿ ਹਰ ਵਰਗ ਲਈ ਇਹ ਕਾਨੂੰਨ ਨੁਕਸਾਨਦੇਹ ਹਨ। ਇਸ ਵਾਸਤੇ ਦੇਸ਼ ਦੇ ਹਿੱਤ ਲਈ ਸਰਕਾਰ ਨੂੰ ਇਹ ਕਾਨੂੰਨ ਵਾਪਿਸ ਲੈਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸਰਕਾਰ ਇਹ ਸਮਝਦੀ ਹੈ ਕਿ ਕਿਸਾਨ ਅੱਕ-ਥੱਕਕੇ ਘਰਾਂ ਨੂੰ ਵਾਪਿਸ ਤੁਰ ਜਾਂਣਗੇ ਤਾਂ ਇਹ ਉਨ੍ਹਾਂ ਦੀ ਨਾ-ਸਮਝੀ ਹੈ। ਕਿਸਾਨ ਜਥੇਬੰਦੀਆਂ ਹਰ ਹਾਲਤ ਵਿਚ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾਏ ਬਗੈਰ ਨਾਂ ਤਾਂ ਘਰਾਂ ਨੂੰ ਮੁੜਨਗੇ ਅਤੇ ਨਾ ਹੀ ਸ਼ਾਂਤ ਬੈਠਣਗੇ। ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਉਤੇ ਮੁਕੰਮਲ ਬੰਦ ਨੇ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਇਕੱਲੇ ਕਿਸਾਨ ਹੀ ਨਹੀਂ ਬਲਕਿ ਦੇਸ਼ ਦਾ ਹਰ ਵਰਗ ਉਨ੍ਹਾਂ ਦੇ ਇਸ ਅੰਦੋਲਨ ਵਿਚ ਸ਼ਾਮਲ ਹੈ।

ਇਹ ਵੀ ਪੜ੍ਹੋ :  ਭਾਰਤ ਬੰਦ ਦੌਰਾਨ ਦੋਆਬਾ ਮੁਕੰਮਲ ਤੌਰ ’ਤੇ ਬੰਦ, ਤਸਵੀਰਾਂ ਦੀ ਜ਼ੁਬਾਨੀ ਵੇਖੋ ਹਾਲ

ਇਕੱਤਰ ਜਥੇਬੰਦੀਆਂ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਇਕ ਸੁਰ ਵਿਚ ਭਾਰਤ ਦੇ ਪ੍ਰਧਾਂਨ ਮੰਤਰੀ ਨੂੰ ਅਪੀਲ ਕੀਤੀ ਕਿ ਆਪਣਾ ਰਾਜ ਹਠ ਛੱਡਕੇ ਤਿੰਨੋਂ ਕਾਨੂੰਨ ਵਾਪਿਸ ਲੈਣ ਦੀ ਘੋਸ਼ਣਾ ਕਰਕੇ ਦੇਸ਼ ਦੇ ਬਿਹਤਰ ਭਵਿੱਖ ਵਿਚ ਆਪਣਾ ਯੋਗਦਾਨ ਪਾਵੇ ਅਤੇ ਦੇਸ਼ ਦੇ ਨਮਕ ਦਾ ਹੱਕ ਅਦਾ ਕਰੇ। ਇਸ ਮੌਕੇ ਲਖਬੀਰ ਸਿੰਘ, ਪਰਮਜੀਤ ਪੰਮਾਂ,ਨਿਰਮਲ ਸਿੱਧਮ, ਡਾ. ਦਵਿੰਦਰ ਚਾਹਲ, ਸੁਰਜੀਤ ਸਿੰਘ ਭਿੰਦਾ, ਮਲਕੀਤ ਸਿੰਘ, ਤਰਪ੍ਰੀਤ ਸਿੰਘ, ਨਰਿੰਦਰ ਸਿੰਘ, ਵਿੱਕੀ ਸਿੱਧਮ ਆਦਿ ਆਗੂ ਸ਼ਾਮਲ ਸਨ।

ਇਹ ਵੀ ਪੜ੍ਹੋ :  ਤੁਹਾਡੇ ਕੰਮ ਦੀ ਖ਼ਬਰ: ‘ਭਾਰਤ ਬੰਦ’ ਦੌਰਾਨ ਜੇਕਰ ਪਵੇ ਐਮਰਜੈਂਸੀ ਤਾਂ ਜਲੰਧਰ ’ਚ ਇਨ੍ਹਾਂ ਥਾਵਾਂ ’ਤੇ ਕਰੋ ਪਹੁੰਚ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News