ਡੀ. ਜੀ. ਪੀ. ਵਲੋਂ ਫੌਜੀਆਂ ਦੀਆਂ ਸਮੱਸਿਆਵਾਂ ਸਬੰਧੀ 2 ਨੋਡਲ ਅਫਸਰ ਤਾਇਨਾਤ
Thursday, Nov 01, 2018 - 10:02 AM (IST)

ਚੰਡੀਗੜ੍ਹ : ਪੰਜਾਬ ਦੇ ਡਾਇਰੈਕਟਰ ਜਨਰਲ ਪੁਲਸ ਨੇ ਆਪਣੇ ਘਰਾਂ ਤੋਂ ਦੂਰ ਅਹਿਮ ਸਥਾਨਾ 'ਤੇ ਮੁਸ਼ਕਲ ਹਾਲਾਤਾਂ 'ਚ ਡਿਊਟੀ ਨਿਭਾ ਰਹੇ ਫੌਜੀਆਂ ਦੀਆਂ ਸਮੱਸਿਆਵਾਂ ਨੂੰੂ ਸਮਝਦਿਆਂ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਦੋ ਨੋਡਲ ਅਫਸਰ ਤਾਇਨਾਤ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਈਸ਼ਵਰ ਸਿੰਘ, ਏ. ਡੀ. ਜੀ. ਪੀ/ਕਮਿਊਨਿਟੀ ਪੁਲਸਿੰਗ ਅਤੇ ਵੀ. ਨੀਰਜਾ, ਆਈ. ਜੀ./ਕਮਿਊਨਿਟੀ ਪੁਲਸਿੰਗ ਨੂੰ ਰਾਜ ਦੇ ਕਿਸੇ ਵੀ ਜ਼ਿਲੇ 'ਚ ਹਥਿਆਰਬੰਦ ਫੌਜ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਕਰਮਚਾਰੀਆਂ ਨਾਲ ਸਬੰਧਿਤ ਲੰਬਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਨਿਕ ਜਾਂ ਕੇਂਦਰੀ ਪੁਲਸ ਬਲਾਂ ਦੇ ਜਵਾਨ ਕਿਸੇ ਵੀ ਸਮੇਂ ਨਿੱਜੀ ਮੁਲਾਕਾਤ, ਈਮੇਲ ਅਤੇ ਟੈਲੀਫੋਨ ਰਾਹੀਂ ਉਕਤ ਨੋਡਲ ਅਫਸਰਾਂ ਨਾਲ ਸੰਪਰਕ ਕਰ ਸਕਦੇ ਹਨ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਾਂ ਸਬੰਧੀ ਹੇਠਾਂ ਦਿੱਤੇ ਵੇਰਵੇ 'ਤੇ ਉਕਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।