ਆਧਾਰ ਕਾਰਡ ਦਾ ਬਦਲੇਗਾ ਰੂਪ ਤੇ ਖ਼ਰਾਬ ਹੋਣ ਦੀ ਚਿੰਤਾ ਹੋਈ ਖ਼ਤਮ, ਇਸ ਤਰ੍ਹਾਂ ਦਿਓ ਆਰਡਰ
Sunday, Oct 11, 2020 - 07:01 PM (IST)
ਨਵੀਂ ਦਿੱਲੀ — ਅੱਜ ਦੇ ਸਮੇਂ ਵਿਚ ਆਧਾਰ ਕਾਰਡ ਹਰੇਕ ਭਾਰਤੀ ਵਿਅਕਤੀ ਲਈ ਇਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਕਈ ਸਰਕਾਰੀ ਯੋਜਨਾਵਾਂ ਤੋਂ ਲੈ ਕੇ ਸਕੂਲਾਂ ਵਿਚ ਬੱਚਿਆਂ ਦੇ ਦਾਖਲੇ ਲਈ ਹੁਣ ਆਧਾਰ ਕਾਰਡ ਮੰਗੇ ਜਾ ਰਹੇ ਹਨ। ਇਸ ਤੋਂ ਇਲਾਵਾ ਪਛਾਣ ਕਾਰਡ ਲਈ ਵੀ ਆਧਾਰ ਕਾਰਡ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾਂ ਆਧਾਰ ਕਾਰਡ ਨੂੰ ਡਾਕ ਰਾਹੀਂ ਭੇਜਿਆ ਜਾਂਦਾ ਸੀ। ਪਰ ਹੁਣ ਤੁਸੀਂ ਇਸ ਨੂੰ ਇੱਕ ਨਵੇਂ ਅਵਤਾਰ ਵਿਚ ਵੇਖੋਗੇ। ਇਸ ਨਵੀਂ ਕਿਸਮ ਦੇ ਆਧਾਰ ਦੀ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਹੁਣ ਇਹ ਰੱਖਣਾ ਸੁਵਿਧਾਜਨਕ ਹੋਵੇਗਾ। ਆਧਾਰ ਬਣਾਉਣ ਵਾਲੀ ਸੰਸਥਾ ਯੂ.ਆਈ.ਡੀ.ਏ.ਆਈ. ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਯੂ.ਆਈ.ਡੀ.ਏ.ਆਈ. ਨੇ ਦੱਸਿਆ ਹੈ ਕਿ ਹੁਣ ਪੋਲੀਵਿਨਾਇਲ ਕਲੋਰਾਈਡ (ਪੀ.ਵੀ.ਸੀ.) ਕਾਰਡ ਉੱਤੇ ਆਧਾਰ ਕਾਰਡ ਪ੍ਰਿੰਟ ਕੀਤਾ ਜਾ ਸਕਦਾ ਹੈ। ਇਹ ਕਾਰਡ ਤੁਹਾਡੇ ਏ.ਟੀ.ਐਮ. ਜਾਂ ਡੈਬਿਟ ਕਾਰਡ ਦੀ ਤਰ੍ਹਾਂ ਆਸਾਨੀ ਨਾਲ ਤੁਹਾਡੇ ਬਟੂਏ ਵਿਚ ਆ ਜਾਵੇਗਾ। ਇਸ ਦੇ ਨਾਲ ਹੀ ਇਸ ਦੀ ਬਹੁਤ ਜਲਦੀ ਖਰਾਬ ਹੋਣ ਬਾਰੇ ਚਿੰਤਾ ਵੀ ਨਹੀਂ ਰਹੇਗੀ। ਯੂ.ਆਈ.ਡੀ.ਏ.ਆਈ. ਨੇ ਇਕ ਟਵੀਟ ਵਿਚ ਲਿਖਿਆ, 'ਤੁਹਾਡਾ ਆਧਾਰ ਹੁਣ ਇਕ ਸੁਵਿਧਾਜਨਕ ਆਕਾਰ ਵਿਚ ਹੋਵੇਗਾ ਜਿਸ ਨੂੰ ਤੁਸੀਂ ਆਸਾਨੀ ਨਾਲ ਆਪਣੇ ਬਟੂਏ ਵਿਚ ਰੱਖ ਸਕੋਗੇ।'
ਇਸ ਟਵੀਟ ਵਿਚ ਅੱਗੇ ਦੱਸਿਆ ਗਿਆ ਕਿ ਤੁਸੀਂ ਆਪਣੇ ਆਧਾਰ ਪੀਵੀਸੀ ਕਾਰਡ ਦਾ ਆਡਰ ਦੇ ਸਕਦੇ ਹੋ। ਇਹ ਟਿਕਾਊ ਦਿੱਖ ਵਿਚ ਆਕਰਸ਼ਕ ਅਤੇ ਨਵੀਨਤਮ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਇਸ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਵਿਚ ਹੋਲੋਗ੍ਰਾਮ, ਗਿਲੋਚ ਪੈਟਰਨ, ਘੋਸਟ ਚਿੱਤਰ ਅਤੇ ਮਾਈਕ੍ਰੋਟੈਕਸਟ ਸ਼ਾਮਲ ਹੋਣਗੇ।
ਇਹ ਵੀ ਦੇਖੋ : ਹੁਣ ਗ਼ਰੀਬ ਪਰਿਵਾਰਾਂ ਨੂੰ ਮਿਲੇਗਾ 1 ਰੁਪਏ ਕਿਲੋ ਅਨਾਜ, ਕੇਂਦਰ ਸਰਕਾਰ ਵਲੋਂ ਨਿਰਦੇਸ਼ ਜਾਰੀ
ਜ਼ਿਕਰਯੋਗ ਹੈ ਕਿ ਪੀ.ਵੀ.ਸੀ. ਕਾਰਡ ਨੂੰ ਪੌਲੀਵੀਨਾਈਜ਼ ਕਲੋਰਾਈਡ ਕਾਰਡ ਵਜੋਂ ਜਾਣਿਆ ਜਾਂਦਾ ਹੈ। ਇਹ ਇਕ ਕਿਸਮ ਦਾ ਪਲਾਸਟਿਕ ਕਾਰਡ ਹੈ, ਜਿਸ 'ਤੇ ਆਧਾਰ ਕਾਰਡ ਦੀ ਜਾਣਕਾਰੀ ਛਾਪੀ ਜਾਂਦੀ ਹੈ। ਇਸ ਕਾਰਡ ਨੂੰ ਬਣਾਉਣ ਲਈ, ਤੁਹਾਨੂੰ 50 ਰੁਪਏ ਦੇਣੇ ਪੈਣਗੇ।
ਇਹ ਵੀ ਦੇਖੋ : RBI ਬੈਠਕ 'ਚ ਲਿਆ ਵੱਡਾ ਫ਼ੈਸਲਾ: ਬੈਂਕ ਖਾਤਾਧਾਰਕਾਂ ਨੂੰ 24 ਘੰਟੇ 7 ਦਿਨ ਮਿਲੇਗੀ ਇਹ ਸਹੂਲਤ
ਜਾਣੋ ਕਿਵੇਂ ਅਪਲਾਈ ਕਰ ਸਕਦੇ ਹੋ ਨਵਾਂ ਆਧਾਰ ਪੀਵੀਸੀ ਕਾਰਡ?
1. ਇਸਦੇ ਲਈ ਤੁਹਾਨੂੰ ਯੂ.ਆਈ.ਡੀ.ਏ.ਆਈ. ਦੀ ਵੈਬਸਾਈਟ 'ਤੇ ਆਨਲਾਈਨ ਅਰਜ਼ੀ ਦੇਣੀ ਪਏਗੀ।
2. ਇਸ ਵੈਬਸਾਈਟ 'ਤੇ, 'My Aadhaar' ਸੈਕਸ਼ਨ 'ਤੇ ਜਾ ਕੇ 'Order Aadhaar PVC Card' 'ਤੇ ਕਲਿੱਕ ਕਰੋ।
3. ਇਸ ਤੋਂ ਬਾਅਦ ਤੁਹਾਨੂੰ ਆਪਣੇ ਆਧਾਰ ਦਾ 12 ਡਿਜਿਟ ਦਾ ਨੰਬਰ ਜਾਂ 16 ਅੰਕਾਂ ਦਾ ਵਰਚੁਅਲ ਆਈ.ਡੀ. ਜਾਂ 28 ਅੰਕ ਦਾ ਅਧਾਰ ਐਨਰੋਲਮੈਂਟਆਈ.ਡੀ.(EID) ਦੇਣਾ ਪਵੇਗਾ।
4. ਇਸ ਤੋਂ ਬਾਅਦ ਤੁਹਾਨੂੰ ਸੁਰੱਖਿਆ ਕੋਡ ਜਾਂ ਕੈਪਚਾ ਭਰਨਾ ਪਏਗਾ।
5. ਓ.ਟੀ.ਪੀ. ਲਈ 'Send OTP' 'ਤੇ ਕਲਿੱਕ ਕਰੋ।
6. ਇਸ ਤੋਂ ਬਾਅਦ ਰਜਿਸਟਰਡ ਮੋਬਾਈਲ 'ਤੇ ਪ੍ਰਾਪਤ ਓ.ਟੀ.ਪੀ. ਨੂੰ ਦਿੱਤੀ ਗਈ ਖਾਲੀ ਜਗ੍ਹਾ 'ਚ ਭਰੋ ਅਤੇ ਜਮ੍ਹਾ ਕਰੋ।
7. ਜਮ੍ਹਾਂ ਹੋਣ ਤੋਂ ਬਾਅਦ ਤੁਹਾਨੂੰ ਆਧਾਰ ਪੀ.ਵੀ.ਸੀ. ਕਾਰਡ ਦੀ ਝਲਕ ਮਿਲੇਗੀ।
8. ਇਸ ਤੋਂ ਬਾਅਦ, ਤੁਹਾਨੂੰ ਹੇਠਾਂ ਦਿੱਤੇ ਭੁਗਤਾਨ ਵਿਕਲਪ 'ਤੇ ਕਲਿੱਕ ਕਰਨਾ ਪਏਗਾ। ਇਸਦੇ ਬਾਅਦ ਤੁਹਾਨੂੰ ਭੁਗਤਾਨ ਪੇਜ ਭੇਜਿਆ ਜਾਵੇਗਾ। ਤੁਹਾਨੂੰ ਇਥੇ 50 ਰੁਪਏ ਫੀਸ ਜਮ੍ਹਾ ਕਰਵਾਉਣੀ ਪਵੇਗੀ।
9. ਭੁਗਤਾਨ ਨੂੰ ਪੂਰਾ ਕਰਨ ਤੋਂ ਬਾਅਦ ਤੁਹਾਡੇ ਆਧਾਰ ਪੀ.ਵੀ.ਸੀ. ਕਾਰਡ ਦੀ ਆਰਡਰ ਪ੍ਰਕਿਰਿਆ ਪੂਰੀ ਹੋ ਜਾਵੇਗੀ।
ਇਹ ਵੀ ਦੇਖੋ : ਦੀਵਾਲੀ ਤੋਂ ਪਹਿਲਾਂ ਸਸਤੇ ਹੋਏ ਇਹ ਸੁੱਕੇ ਮੇਵੇ, ਜਾਣੋ ਬਦਾਮ,ਕਾਜੂ ਅਤੇ ਪਿਸਤੇ ਦਾ ਭਾਅ