ਮੋਦੀ ਸਰਕਾਰ ਦੀ ਲਿਸਟ ’ਚ ਕਿਸੇ ਸਿੱਖ ਨੂੰ ਨਹੀਂ ਮਿਲੀ ਗਵਰਨਰੀ!

Tuesday, Jul 30, 2024 - 11:29 AM (IST)

ਲੁਧਿਆਣਾ (ਮੁੱਲਾਂਪੁਰੀ)- ਦੇਸ਼ ਵਿਚ ਰਾਜ ਕਰਦੀ ਐੱਨ.ਡੀ.ਏ. ਦੀ ਮੋਦੀ ਸਰਕਾਰ ਨੇ ਅੱਧੀ ਦਰਜਨ ਤੋਂ ਵੱਧ ਸੂਬਿਆਂ ਦੇ ਜਿਵੇਂ ਪੰਜਾਬ, ਰਾਜਸਥਾਨ, ਝਾਰਖੰਡ, ਛੱਤੀਸਗੜ੍ਹ, ਮਹਾਰਾਸ਼ਟਰ, ਮੇਘਾਲਿਆ ਦੇ ਗਵਰਨਰ ਨਵੇਂ ਜਾਂ ਅਦਲਾ-ਬਦਲੀ ਕਰਕੇ ਲਗਾਏ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਡਰੱਗ ਮਾਮਲੇ 'ਚ MP ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਮਿਲੀ ਜ਼ਮਾਨਤ, ਮੁਖਬਰ ਦੀ ਅਰਜ਼ੀ 'ਤੇ ਅੱਜ ਹੋਵੇਗੀ ਸੁਣਵਾਈ

ਇਸ ਤਾਜ਼ੀ ਜਾਰੀ ਲਿਸਟ ਵਿਚ ਕੋਈ ਵੀ ਸਿੱਖ ਪਗੜੀਧਾਰੀ ਗਵਰਨਰ ਚਿਹਰਾ ਨਾ ਹੋਣ ’ਤੇ ਸਿਆਸੀ ਹਲਕਿਆਂ ਵਿਚ ਖਾਸ ਕਰਕੇ ਸਿੱਖ ਹਲਕਿਆਂ ਵਿਚ ਇਸ ਗੱਲ ਦੀ ਚਰਚਾ ਹੋ ਰਹੀ ਹੈ। ਤੀਜੀ ਵਾਰ ਮੋਦੀ ਸਰਕਾਰੀ ਨੇ ਵੱਖ-ਵੱਖ ਸੂਬਿਆਂ ਵਿਚ ਗਵਰਨਰ ਲਗਾਉਣ ਮੌਕੇ ਸ਼ਾਇਦ ਕੋਈ ਐਸਾ ਸਿੱਖ ਨਹੀਂ ਲੱਭਿਆ ਜਿਸ ਦੇ ਮੂੰਹ ਨੂੰ ਗਵਰਨਰੀ ਦਾ ਛੁਹਾਰਾ ਲੱਗ ਸਕੇ, ਜਦੋਂਕਿ ਭਾਜਪਾ ਵਿਚ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਅਟਵਾਲ, ਫ਼ਤਿਹ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਮਨਜਿੰਦਰ ਸਿੰਘ ਸਿਰਸਾ, ਮਹਾਰਾਣੀ ਪ੍ਰਨੀਤ ਕੌਰ, ਤਰਨਜੀਤ ਸਿੰਘ ਸੰਧੂ ਤੋਂ ਇਲਾਵਾ ਹੋਰ ਕਈ ਸਿੱਖ ਆਗੂ ਭਾਜਪਾ ਵਿਚ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਭਾਰੀ ਬਾਰਿਸ਼ ਨੇ ਮਚਾਈ ਤਬਾਹੀ! ਮਲਬੇ ਹੇਠਾਂ ਦੱਬੇ ਸੈਂਕੜੇ ਲੋਕ, ਪੈ ਗਈਆਂ ਭਾਜੜਾਂ

ਇਥੇ ਦੱਸਣਾ ਉਚਿਤ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਗਵਰਨਰ ਬਣਨ ਦੀਆਂ ਕਈ ਵਾਰ ਖਬਰਾਂ ਵੀ ਉੱਡ ਚੁੱਕੀਆਂ ਹਨ ਪਰ ਹੁਣ ਤਾਜ਼ੀ ਜਾਰੀ ਹੋਈ ਲਿਸਟ ਵਿਚ ਕਿਸੇ ਸਿੱਖ ਚਿਹਰੇ ਦਾ ਗਵਰਨਰ ਨਾ ਹੋਣ ’ਤੇ ਭਾਜਪਾ ਵਿਚ ਗਏ ਸਿੱਖ ਨੇਤਾ ਇਕ-ਦੂਜੇ ਦੇ ਮੂੰਹ ਵੱਲ ਦੇਖ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News