ਉੱਤਰ ਭਾਰਤ ’ਚ ਕਿਤੇ ਵੀ ਨਹੀਂ ਹੈ ਪੀਣ ਵਾਲਾ ਸ਼ੁੱਧ ਪਾਣੀ, ਬੋਤਲ-ਬੰਦ ਪਾਣੀ ’ਚ ਵੀ ਹਨ ਜ਼ਹਿਰੀਲੇ ਤੱਤ

Wednesday, Jul 05, 2023 - 10:08 PM (IST)

ਉੱਤਰ ਭਾਰਤ ’ਚ ਕਿਤੇ ਵੀ ਨਹੀਂ ਹੈ ਪੀਣ ਵਾਲਾ ਸ਼ੁੱਧ ਪਾਣੀ, ਬੋਤਲ-ਬੰਦ ਪਾਣੀ ’ਚ ਵੀ ਹਨ ਜ਼ਹਿਰੀਲੇ ਤੱਤ

ਜਲੰਧਰ (ਨਰਿੰਦਰ ਮੋਹਨ) : ਉੱਤਰ ਭਾਰਤ 'ਚ ਪੀਣ ਵਾਲਾ ਸ਼ੁੱਧ ਪਾਣੀ ਹੁਣ ਗਾਇਬ ਹੋ ਚੁੱਕਾ ਹੈ। ਇੱਥੋਂ ਤੱਕ ਕਿ ਬੋਤਲ-ਬੰਦ ਪਾਣੀ ਵਿੱਚ ਵੀ ਗੁਣਵੱਤਾ ਦਾ ਪੱਧਰ ਆਮ ਨਾਲੋਂ ਹੇਠਾਂ ਹੈ। ਪਾਣੀ 'ਚ ਤੇਜ਼ਾਬੀ ਤੱਤ ਹਰ ਜਗ੍ਹਾ ਮੌਜੂਦ ਹਨ, ਜਿਸ ਕਾਰਨ ਐਸੀਡਿਟੀ, ਯੂਰਿਕ ਐਸਿਡ, ਜੋੜਾਂ ਦਾ ਦਰਦ, ਡਾਇਬਿਟੀਜ਼ ਹੁਣ ਆਮ ਨਜ਼ਰ ਆਉਣ ਲੱਗੇ ਹਨ, ਜਦੋਂਕਿ ਕੈਂਸਰ ਦੀ ਉਤਪਤੀ ਵੀ ਇੱਥੋਂ ਹੀ ਹੁੰਦੀ ਹੈ। ਵੱਖ-ਵੱਖ ਅਧਿਐਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸ਼ੁੱਧ ਪਾਣੀ ਦਾ ਸੰਕਟ ਲਗਾਤਾਰ ਵਧ ਰਿਹਾ ਹੈ।

ਇਹ ਵੀ ਪੜ੍ਹੋ : ਸੁਨੀਲ ਜਾਖੜ ਨੇ ਕੌਮੀ ਪ੍ਰਧਾਨ ਨੱਢਾ ਨਾਲ ਕੀਤੀ ਮੁਲਾਕਾਤ, ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਕਹੀ ਇਹ ਗੱਲ

ਚੰਡੀਗੜ੍ਹ ਦੇ ਸੈਕਟਰ-34 'ਚ ਬਾਇਓ ਕੈਮਿਸਟ ਅਜੇ ਗਰੋਵਰ ਨੇ ਪਾਣੀ ਦੀ ਜਾਂਚ ਲਈ ਫ੍ਰੀ ਅਲਕਲਾਈਨ ਜਲ ਹੈਲਪਲਾਈਨ ਜਾਰੀ ਕੀਤੀ ਹੋਈ ਹੈ, ਜਿਸ ਵਿੱਚ ਉਹ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਰਿਪੋਰਟ ਦਿੰਦੇ ਹਨ। ਉਹ ਪਾਣੀ ਦੀ ਗੁਣਵੱਤਾ ਲਈ ਘਰ-ਘਰ ਲਾਈਵ ਡੈਮੋਂਸਟ੍ਰੇਸ਼ਨ ਵੀ ਕਰਦੇ ਹਨ। ਅਧਿਐਨ ਦੇ ਆਧਾਰ ’ਤੇ ਉਨ੍ਹਾਂ ਦੱਸਿਆ ਕਿ ਪੰਜਾਬ ਸਮੇਤ ਉੱਤਰੀ ਭਾਰਤ ਦੇ ਸੂਬਿਆਂ 'ਚ ਕਿਤੇ ਵੀ ਸ਼ੁੱਧ ਪਾਣੀ ਮੁਹੱਈਆ ਨਹੀਂ ਹੈ।

ਹਾਲਾਂਕਿ ਘਰਾਂ ਵਿੱਚ ਆਰ. ਓ., ਵਾਟਰ ਪਿਓਰੀਫਾਇਰ ਵੀ ਲੱਗੇ ਹੋਏ ਹਨ ਪਰ ਕਿਸੇ 'ਚ ਵੀ ਅਲਕਲਾਈਨ ਦੀ ਮਾਤਰਾ ਆਮ ਨਹੀਂ ਹੈ। ਉਹ ਦੱਸਦੇ ਹਨ ਕਿ ਪੰਜਾਬ ਵਿੱਚ ਪਾਣੀ ਦੀ ਗੁਣਵੱਤਾ ’ਤੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਯੂਨੀਵਰਸਿਟੀ ਦੇ ਅਧਿਐਨ ਦੱਸਦੇ ਹਨ ਕਿ ਪਾਣੀ ਵਿੱਚ ਗੁਣਵੱਤਾ ਘੱਟ ਹੋ ਚੁੱਕੀ ਹੈ। ਪੰਜਾਬ ਸਮੇਤ ਉੱਤਰ ਭਾਰਤ 'ਚ ਜ਼ਮੀਨੀ ਪਾਣੀ ਤੋਂ ਲੈ ਕੇ ਮਸ਼ੀਨਾਂ ਵਾਲੇ ਪਾਣੀ ਤੱਕ ਕਿਸੇ 'ਚ ਵੀ ਅਲਕਲਾਈਨ ਦੀ ਮਾਤਰਾ ਪੂਰੀ ਨਹੀਂ ਹੁੰਦੀ।

ਇਹ ਵੀ ਪੜ੍ਹੋ : ਤਾਲਿਬਾਨ ਸਰਕਾਰ ਦਾ ਇਹ ਹੋਰ ਤੁਗਲਕੀ ਫਰਮਾਨ, ਅਫਗਾਨਿਸਤਾਨ 'ਚ ਬਿਊਟੀ ਪਾਰਲਰਾਂ 'ਤੇ ਲਾਈ ਪਾਬੰਦੀ

ਵਧੇਰੇ ਪੀਣ ਵਾਲੇ ਪਾਣੀ ਵਿੱਚ ਅਲਕਲਾਈਨ ਦੀ ਮਾਤਰਾ ਸਿਰਫ 7 ਤੋਂ ਘੱਟ ਹੁੰਦੀ ਹੈ, ਜਿਸ ਨਾਲ ਸਰੀਰ 'ਚ ਤੇਜ਼ਾਬ ਪੈਦਾ ਹੁੰਦਾ ਹੈ ਅਤੇ ਸ਼ੂਗਰ, ਬਲੱਡ ਪ੍ਰੈਸ਼ਰ, ਐਸਿਡ, ਜੋੜਾਂ ਦਾ ਦਰਦ ਹੋਣ ਲੱਗਦਾ ਹੈ। ਇਸ ਪਾਣੀ ਨੂੰ ਪੀਣ ਨਾਲ ਉੱਤਰ ਭਾਰਤ ਦੇ ਲੋਕ ਬੀਮਾਰ ਹੋ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
 
 For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News