...ਤੇ ਹੁਣ ''ਨੋ ਪ੍ਰਾਫਿਟ, ਨੋ ਲਾਸ'' ''ਤੇ ਪਿਆਜ਼ ਵੇਚੇਗਾ ਚੰਡੀਗੜ੍ਹ

09/26/2019 7:03:54 PM

ਚੰਡੀਗੜ੍ਹ (ਸਾਜਨ) : ਬਾਜ਼ਾਰ 'ਚ ਪਿਆਜ਼ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਦਿੱਲੀ ਸਮੇਤ ਕੁਝ ਹੋਰ ਰਾਜਾਂ ਦੀ ਤਰਜ਼ 'ਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੀ ਸ਼ਹਿਰ ਦੇ ਲੋਕਾਂ ਨੂੰ 'ਨੋ ਪ੍ਰਾਫਿਟ, ਨੋ ਲਾਸ' 'ਤੇ ਪਿਆਜ਼ ਵੇਚੇਗਾ। ਬੁੱਧਵਾਰ ਨੂੰ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਕਿ ਉਹ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ 'ਨੋ ਪ੍ਰਾਫਿਟ, ਨੋ ਲਾਸ' 'ਤੇ ਪਿਆਜ਼ ਮੁਹੱਈਆ ਕਰਵਾਵੇ।

ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ 'ਚ ਪ੍ਰਸ਼ਾਸਕ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ 'ਤੇ ਚਿੰਤਾ ਜਤਾਈ ਹੈ। ਬਦਨੌਰ ਨੇ ਫੂਡ ਐਂਡ ਸਪਲਾਈ ਵਿਭਾਗ ਨੂੰ ਹੋਲਸੇਲ ਰੇਟ 'ਤੇ ਪਿਆਜ਼ ਖਰੀਦਣ ਦੀ ਹਦਾਇਤ ਦਿੱਤੀ ਹੈ ੱਤੇ ਬਿਨਾਂ ਪ੍ਰਾਫਿਟ 'ਤੇ ਲੋਕਾਂ ਨੂੰ ਮੁਹੱਈਆ ਕਰਾਉਣ ਲਈ ਕਿਹਾ ਹੈ। ਬਦਨੌਰ ਨੇ ਵਿਭਾਗ ਦੇ ਅਫਸਰਾਂ ਨੂੰ ਮੌਲੀਜਾਗਰਾਂ, ਧਨਾਸ, ਮਲੋਆ, ਰਾਮ ਦਰਬਾਰ, ਮਨੀਮਾਜਰਾ ਦੇ ਕਮਿਊਨਿਟੀ ਸੈਂਟਰਾਂ 'ਤੇ ਵੀਰਵਾਰ ਨੂੰ ਪਿਆਜ਼ ਦੇ ਕਾਊਂਟਰ ਲਾਉਣ ਦਾ ਹੁਕਮ ਦਿੱਤਾ ਤਾਂ ਜੋ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਪਿਆਜ ਮਿਲ ਸਕੇ। ਉਨ੍ਹਾਂ ਅਫਸਰਾਂ ਨੂੰ ਹੁਕਮ ਦਿੱਤਾ ਕਿ ਉਹ ਪ੍ਰਸ਼ਾਸਨ ਦੇ ਇਸ ਕਦਮ ਨੂੰ ਲੈ ਕੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਤਾਂ ਜੋ ਪ੍ਰਸ਼ਾਸਨ ਨੂੰ ਇਸ ਫੌਰੀ ਰਾਹਤ ਦੇਣ ਵਾਲੇ ਕਦਮ ਬਾਰੇ 'ਚ ਲੋਕਾਂ ਨੂੰ ਜਾਣਕਾਰੀ ਮਿਲ ਸਕੇ।


Babita

Content Editor

Related News