ਤਪਦੀ ਗਰਮੀ 'ਚ 4 ਦਿਨ ਤੋਂ ਬਿਜਲੀ ਗੁੱਲ! ਭੜਕੇ ਲੋਕਾਂ ਨੇ ਘੇਰਿਆ ਬਿਜਲੀ ਘਰ
Saturday, Jun 22, 2024 - 12:16 PM (IST)
ਲੁਧਿਆਣਾ (ਖੁਰਾਣਾ)- ਛਾਉਣੀ ਮੁਹੱਲਾ ਇਲਾਕੇ ਤਹਿਤ ਪੈਂਦੇ ਵਾਰਡ ਨੰ. 94 ਦੇ ਇਲਾਕਾ ਨਿਵਾਸੀਆਂ ਵੱਲੋਂ ਚਾਂਦ ਸਿਨੇਮਾ ਨੇੜੇ ਜੀ. ਟੀ. ਰੋਡ ਸਥਿਤ ਬਿਜਲੀਘਰ ਦਾ ਘਿਰਾਓ ਕਰਦੇ ਹੋਏ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਖਿਲਾਫ ਮੁਰਦਾਬਾਦ ਦੇ ਜ਼ੋਰਦਾਰ ਨਾਅਰੇ ਲਾਏ ਗਏ।
ਇਹ ਖ਼ਬਰ ਵੀ ਪੜ੍ਹੋ - ਸਵੇਰੇ-ਸਵੇਰੇ ਪੰਜਾਬ ਪੁਲਸ ਦਾ ਐਕਸ਼ਨ! ਸੁੱਤੇ ਪਏ ਲੋਕਾਂ ਦੇ ਘਰਾਂ 'ਚ ਮਾਰਿਆ ਛਾਪਾ, ਇਲਾਕੇ ਨੂੰ ਪਾਇਆ ਘੇਰਾ
ਇਲਾਕਾ ਨਿਵਾਸੀ ਰਜਿੰਦਰ ਸਿੰਘ ਅਤੇ ਔਰਤਾਂ ਨੇ ਦੋਸ਼ ਲਾਏ ਹਨ ਕਿ ਪਿਛਲੇ 4 ਦਿਨਾਂ ਤੋਂ ਇਲਾਕੇ ’ਚ ਬਿਜਲੀ ਦੀ ਸਪਲਾਈ ਠੱਪ ਪਈ ਹੋਈ ਹੈ, ਜਿਸ ਕਾਰਨ ਇਲਾਕਾ ਨਿਵਾਸੀ ਪੀਣ ਵਾਲੇ ਪਾਣੀ ਦੀ ਇਕ-ਇਕ ਬੂੰਦ ਲਈ ਤਰਸ ਰਹੇ ਹਨ, ਜਦੋਂਕਿ ਉਕਤ ਗੰਭੀਰ ਮਾਮਲੇ ਸਬੰਧੀ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਲਾਵਾ ਨਿਵਾਸੀਆਂ ਨੂੰ ਝੂਠਾ ਭਰੋਸਾ ਦੇ ਕੇ ਟਾਲ ਮਟੋਲ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਮਾਸ਼ਾਂ ਤੇ ਪੁਲਸ ਵਿਚਾਲੇ ਹੋਇਆ ਐਨਕਾਊਂਟਰ! ਤਾੜ-ਤਾੜ ਚੱਲੀਆਂ ਗੋਲ਼ੀਆਂ
ਪ੍ਰਦਰਸ਼ਨਕਾਰਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੂਰੇ ਇਲਾਕੇ ਦੀਆਂ ਔਰਤਾਂ ਅਤੇ ਛੋਟੇ-ਛੋਟੇ ਬੱਚਿਆਂ ਵੱਲੋਂ ਸਵੇਰ ਛਾਉਣੀ ਮੁਹੱਲਾ ਸਥਿਤ ਬਿਜਲੀ ਘਰ ਦੇ ਮੱਖ ਗੇਟ ’ਤੇ ਦਰੀ ਵਿਛਾ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਇਸ ਦੌਰਾਨ ਸ਼ਾਮ ਦੇ ਸਾਢੇ 5 ਵਜੇ ਤੱਕ ਇਲਾਵਾ ਨਿਵਾਸੀਆਂ ਨਾਲ ਗੱਲ ਕਰਨ ਲਈ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ। ਗੁੱਸੇ ਵਿਚ ਲੋਹੇ-ਲਾਖੇ ਹੋਏ ਪ੍ਰਦਰਸ਼ਨਕਾਰੀ ਔਰਤਾਂ ਨੇ ਦਾਅਵਾ ਕੀਤਾ ਕਿ ਪਾਵਰਕਾਮ ਵਿਭਾਗ ਦੇ ਅਧਿਕਾਰੀ ਇਲਾਕਾ ਨਿਵਾਸੀਆਂ ਨਾਲ ਗੰਦੀ ਸਿਆਸਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਾਵਰਕਾਮ ਵਿਭਾਗ ਦੇ ਦਫ਼ਤਰ ’ਚ ਲਾਈਨਮੈਨਾਂ ਦੀ ਚੱਲ ਰਹੀ ਹੜਤਾਲ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8