ਚੰਡੀਗਡ਼੍ਹ ’ਚ ਨਹੀਂ ਆਇਆ ਕੋਈ ਵੀ ਪਾਜ਼ੇਟਿਵ ਕੇਸ
Friday, Mar 27, 2020 - 12:46 AM (IST)
ਚੰਡੀਗਡ਼੍ਹ (ਪਾਲ)- ਸ਼ਹਿਰ ’ਚ ਤੀਜੇ ਦਿਨ ਵੀ ਕੋਰੋਨਾ ਵਾਇਰਸ ਦਾ ਕੋਈ ਵੀ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਸ਼ਹਿਰ ’ਚ ਚੰਡੀਗਡ਼੍ਹ ਵਾਸੀਆਂ ਦੇ 66 ਸੈਂਪਲ ਲਈੇ ਗਏ, ਜਿਸ ’ਚ 55 ਸੈਂਪਲ ਨੈਗੇਟਿਵ ਪਾਏ ਗਏ ਹਨ। ਹਾਲੇ ਸ਼ਹਿਰ ’ਚ 7 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਵੀਰਵਾਰ ਨੂੰ ਜੀ. ਐੱਮ. ਸੀ. ਐੱਚ.-32 ’ਚ 3 ਕੋਰੋਨਾ ਸ਼ੱਕੀ ਮਰੀਜ਼ਾਂ ਨੂੰ ਭਰਤੀ ਕੀਤਾ ਗਿਆ। ਇਨ੍ਹਾਂ ਦੇ ਸੈਂਪਲਾਂ ਨੂੰ ਜਾਂਚ ਲਈ ਪੀ. ਜੀ. ਆਈ. ਭੇਜਿਆ ਗਿਆ ਹੈ। ਇਨ੍ਹਾਂ ’ਚ ਡੇਰਾਬਸੀ ਦਾ 49 ਸਾਲ ਦਾ ਵਿਅਕਤੀ ਅਤੇ ਚੰਡੀਗਡ਼੍ਹ ਦਾ 27 ਸਾਲ ਦਾ ਨੌਜਵਾਨ ਸ਼ਾਮਿਲ ਹੈ, ਜਿਨ੍ਹਾਂ ਦੀ ਕੋਈ ਵਿਦੇਸ਼ ਤੋਂ ਆਉਣ ਦੀ ਹਿਸਟਰੀ ਨਹੀਂ ਹੈ। ਉਥੇ ਹੀ ਚੰਡੀਗਡ਼੍ਹ ਦਾ 22 ਸਾਲ ਦਾ ਨੌਜਵਾਨ ਵੀ ਇੱਥੇ ਭਰਤੀ ਕੀਤਾ ਗਿਆ ਹੈ, ਜੋ ਦੁਬਈ ਤੋਂ ਵਾਪਸ ਆਇਆ ਸੀ।
ਉਥੇ ਜੀ. ਐੱਮ. ਐੱਸ. ਐੱਚ.-16 ’ਚ ਦੋ ਔਰਤਾਂ ਭਰਤੀ ਹੋਈਆਂ ਹਨ, ਇਨ੍ਹਾਂ ’ਚੋਂ ਇਕ ਚੰਡੀਗਡ਼੍ਹ ਤਾਂ ਦੂਜੀ ਮੋਹਾਲੀ ਦੀ ਰਹਿਣ ਵਾਲੀ ਹੈ। ਚੰਡੀਗਡ਼੍ਹ ਨਿਵਾਸੀ ਔਰਤ ਯੂ. ਐੱਸ. ਏ. ਤੋਂ ਆਈ ਸੀ। ਮੈਕਸ ਹਸਪਤਾਲ ’ਚ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਚੰਡੀਗਡ਼੍ਹ ਦੇ 25 ਸਾਲ ਦੇ ਨੌਜਵਾਨ ਦਾ ਸੈਂਪਲ ਦੁਬਾਰਾ ਜਾਂਚ ਲਈ ਭੇਜਿਆ ਗਿਆ ਹੈ। ਇਸਦੀ ਜਾਣਕਾਰੀ ਪੰਜਾਬ ਆਈ. ਡੀ. ਐੱਸ. ਪੀ. ਯੂਨਿਟ ਨੂੰ ਦਿੱਤੀ ਗਈ ਹੈ। ਉਥੇ ਹੀ ਸ਼ਹਿਰ ’ਚ ਹੁਣ ਤੱਕ 567 ਸ਼ੱਕੀ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ।