ਕੀ ਇਹ ਹੈ ਇਨਸਾਨੀਅਤ? ਮੇਨ ਰੋਡ ’ਤੇ ਡਿੱਗੇ ਵਿਅਕਤੀ ਨੂੰ ਕਿਸੇ ਨੇ ਨਹੀਂ ਚੁੱਕਿਆ
Wednesday, Jul 31, 2024 - 05:07 AM (IST)
ਜਲੰਧਰ (ਸ਼ੋਰੀ) - ਅੱਜ ਦਾ ਯੁੱਗ ਹੈ, ਜਿੱਥੇ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹਰ ਤਕਨੀਕ ਮਨੁੱਖ ਤੱਕ ਪਹੁੰਚ ਚੁੱਕੀ ਹੈ ਪਰ ਇਸ ਦੌਰਾਨ ਕੁਝ ਮਨੁੱਖੀ ਦਿਮਾਗ ਦੀ ਤਕਨੀਕ ਵਿਕਸਿਤ ਕਰਨ ਦੀ ਲੋੜ ਹੈ। ਅਜਿਹੇ ਲੋਕ ਸਿਰਫ਼ ਤਮਾਸ਼ਬੀਨ ਬਣ ਕੇ ਦੇਖਦੇ ਹਨ ਤੇ ਦੂਜਿਆਂ ਦਾ ਕੋਈ ਭਲਾ ਨਹੀਂ ਕਰਦੇ। ਅਜਿਹਾ ਹੀ ਇਕ ਮਾਮਲਾ ਸਿਵਲ ਹਸਪਤਾਲ ਦੇ ਬਾਹਰੀ ਗੇਟ ਨੇੜੇ ਦੇਖਣ ਨੂੰ ਮਿਲਿਆ, ਜਦੋਂ ਇਕ ਵਿਅਕਤੀ ਜ਼ਮੀਨ ’ਤੇ ਡਿੱਗਿਆ ਤੜਫ ਰਿਹਾ ਸੀ ਤੇ ਉੱਥੋਂ ਲੰਘਣ ਵਾਲੇ ਲੋਕ ਹੱਸ ਰਹੇ ਸਨ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚ ਇਕ ਵਿਅਕਤੀ ਦੇ ਪਰਿਵਾਰਕ ਮੈਂਬਰ ਨੇ ਜ਼ਿਆਦਾ ਸ਼ਰਾਬ ਪੀ ਕੇ ਹਸਪਤਾਲ ਦਾ ਮਾਹੌਲ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਹਸਪਤਾਲ ਤੋਂ ਬਾਹਰ ਜਾਣ ਲਈ ਕਿਹਾ, ਜਦੋਂ ਉਹ ਠੀਕ ਹੋ ਜਾਵੇ ਤਾਂ ਵਾਪਸ ਆ ਜਾਵੇ ਪਰ ਜਿਵੇਂ ਹੀ ਸ਼ਰਾਬੀ ਹਸਪਤਾਲ ਦੇ ਮੁੱਖ ਗੇਟ ਕੋਲ ਪਹੁੰਚਿਆ ਤਾਂ ਉਹ ਮੰਦਰ ਦੇ ਕੋਲ ਜ਼ਮੀਨ 'ਤੇ ਡਿੱਗ ਪਿਆ। ਵੱਡੀ ਗਿਣਤੀ ’ਚ ਲੋਕ ਉਥੋਂ ਲੰਘ ਰਹੇ ਸਨ ਤੇ ਆਸ-ਪਾਸ ਦੇ ਲੋਕ ਇਹ ਦੇਖ ਕੇ ਹੱਸ ਰਹੇ ਸਨ ਪਰ ਕਿਸੇ ਨੇ ਵੀ ਇਸ ਨੂੰ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਹਲਕਾ ਰੋਡ ’ਤੇ ਡਿੱਗਿਆ ਵਿਅਕਤੀ ਜੇਕਰ ਕਿਸੇ ਵਾਹਨ ਦੀ ਲਪੇਟ 'ਚ ਆ ਜਾਂਦਾ ਤਾਂ ਉਹ ਗੰਭੀਰ ਜ਼ਖ਼ਮੀ ਹੋ ਸਕਦਾ ਸੀ। ਇਸ ਦੌਰਾਨ ‘ਜਗ ਬਾਣੀ’ ਦਾ ਪੱਤਰਕਾਰ ਉਥੋਂ ਲੰਘਿਆ ਤੇ ਉਸ ਵਿਅਕਤੀ ਨੂੰ ਹੋਸ਼ ’ਚ ਲਿਆਉਣ ਤੋਂ ਬਾਅਦ ਉਸ ਨੂੰ ਆਟੋ ’ਚ ਬਿਠਾ ਕੇ ਉਸ ਦੇ ਘਰ ਭੇਜ ਦਿੱਤਾ। ਹੁਣ ਸੋਚਣ ਵਾਲੀ ਗੱਲ ਹੈ ਕਿ ਜੇਕਰ ਅਸੀਂ ਇਕ ਇਨਸਾਨ ਹੋਣ ਦੇ ਨਾਤੇ ਕਿਸੇ ਮਨੁੱਖ ਦੀ ਮਦਦ ਨਹੀਂ ਕਰ ਸਕਦੇ ਤਾਂ ਕੀ ਸਾਨੂੰ ਅਗਲੇ ਜਨਮ ’ਚ ਇਨਸਾਨ ਬਣਨ ਦਾ ਹੱਕ ਹੈ?
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8