ਕਿਸੇ ਟੂਰਿਸਟ ਸਪਾਟ ਤੋਂ ਘੱਟ ਨਜ਼ਰ ਨਹੀਂ ਆਵੇਗੀ ਕਾਲਾ ਸੰਘਿਆਂ ਡਰੇਨ

Wednesday, Feb 23, 2022 - 04:03 PM (IST)

ਜਲੰਧਰ (ਸੋਮਨਾਥ)– ਕਾਲਾ ਸੰਘਿਆਂ ਡਰੇਨ ਦੀ ਕਾਇਆ-ਕਲਪ ਦੀ ਤਿਆਰੀ ਚੱਲ ਰਹੀ ਹੈ। ਸਭ ਕੁਝ ਠੀਕ ਚੱਲਿਆ ਤਾਂ ਇਹ ਡਰੇਨ ਕਿਸੇ ਟੂਰਿਸਟ ਸਪਾਟ ਤੋਂ ਘੱਟ ਨਜ਼ਰ ਨਹੀਂ ਆਵੇਗੀ। ਡਰੇਨ ਦੇ ਕਿਨਾਰੇ ਪੱਕੇ ਕਰਨ ਤੋਂ ਇਲਾਵਾ ਜਿੱਥੇ ਗਰੀਨ ਬੈਲਟ ਡਿਵੈੱਲਪ ਕੀਤੀ ਜਾਵੇਗੀ, ਉਥੇ ਹੀ ਬੈਠਣ ਲਈ ਕਿਨਾਰਿਆਂ ’ਤੇ ਬੈਂਚ ਲੱਗਣਗੇ ਅਤੇ ਸਾਈਕਲਿੰਗ ਅਤੇ ਵਾਕਿੰਗ ਟਰੈਕ ਵੱਖ ਤਿਆਰ ਹੋਵੇਗਾ ਅਤੇ ਜ਼ਮੀਨ ਹੇਠਲੇ ਪਾਣੀ ਦਾ ਪ੍ਰਦੂਸ਼ਣ ਵੀ ਘਟੇਗਾ। ਸਭ ਤੋਂ ਵੱਡੀ ਯੋਜਨਾ ਪਿੰਡ ਬੁਲੰਦਪੁਰ ਵਿਚ ਡਰੇਨ ਦੇ ਨਾਲ ਲੱਗਦੀ ਕੁਝ ਜਗ੍ਹਾ, ਜਿੱਥੇ ਛੱਪੜ ਬਣ ਚੁੱਕਾ ਹੈ, ਜੇਕਰ ਇਹ ਜਗ੍ਹਾ ਨਗਰ ਨਿਗਮ ਨੂੰ ਮਿਲ ਜਾਂਦੀ ਹੈ ਤਾਂ ਇਥੇ ਛੋਟੀ ਬਨਾਉਟੀ ਝੀਲ (ਸਮਾਲ ਆਰਟੀਫੀਸ਼ੀਅਲ ਲੇਕ) ਬਣਾਉਣ ਦੀ ਹੈ। 40 ਕਰੋੜ ਰੁਪਏ ਤੋਂ ਵੱਧ ਦੇ ਇਸ ਪ੍ਰਾਜੈਕਟ ਦਾ ਕੰਮ ਵੱਖ-ਵੱਖ ਪੜਾਵਾਂ ਵਿਚ ਹੋਣਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਭਿਆਨਕ ਸੜਕ ਹਾਦਸੇ ਦੌਰਾਨ ਕਪੂਰਥਲਾ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

PunjabKesari

ਜਲੰਧਰ ਸਮਾਰਟ ਸਿਟੀ ਦੇ ਸੀ. ਈ. ਓ. ਅਤੇ ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਦੱਸਿਆ ਕਿ ਸਮਾਰਟ ਸਿਟੀ ਤਹਿਤ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋ ਗਿਆ ਹੈ। ਪਹਿਲੇ ਪੜਾਅ ਵਿਚ ਟੋਪੋਗ੍ਰਾਫਿਕ ਸਰਵੇ ਅਤੇ ਸਾਇਲ ਟੈਸਟ ਸਰਵੇ ਹੋ ਚੁੱਕਾ ਹੈ। ਹੁਣ ਇਸ ਦੀ ਡਿਜ਼ਾਈਨਿੰਗ ਦੀ ਫਾਈਲ ਇਰੀਗੇਸ਼ਨ ਡਿਪਾਰਟਮੈਂਟ ਨੂੰ ਭੇਜੀ ਗਈ ਹੈ। ਉਥੋਂ ਡਿਜ਼ਾਈਨਿੰਗ ਮਿਲਣ ਤੋਂ ਬਾਅਦ ਇਸ ਦੀ ਡੀ. ਪੀ. ਆਰ. ਸਟੇਟ ਲੈਵਲ ਕਮੇਟੀ ਨੂੰ ਅਪਰੂਵਲ ਲਈ ਭੇਜੀ ਜਾਵੇਗੀ। ਇਹ ਡਰੇਨ ਪਿੰਡ ਬੁਲੰਦਪੁਰ ਵਿਚੋਂ ਲੰਘਦੇ ਹੋਏ ਕਈ ਮੁਹੱਲਿਆਂ, ਕਾਲੋਨੀਆਂ ਤੇ ਫੈਕਟਰੀਆਂ ਦਾ ਗੰਦਾ ਪਾਣੀ ਲਿਜਾਂਦੇ ਹੋਏ ਆਖਿਰ ਵਿਚ ਚਿੱਟੀ ਵੇਈਂ ਵਿਚ ਮਿਲ ਕੇ ਹਰੀਕੇ ਪੱਤਣ ਵਿਚ ਸਮਾ ਜਾਂਦੀ ਹੈ, ਹਾਲਾਂਕਿ ਇਸ ਡਰੇਨ ਦਾ ਪਾਣੀ ਸਿੱਧਾ ਚਿੱਟੀ ਵੇਈਂ ਵਿਚ ਨਹੀਂ ਮਿਲਦਾ। ਵਿਚਾਲੇ ਬਸਤੀ ਪੀਰਦਾਦ ਵਿਚ ਲੱਗੇ ਐੱਸ. ਟੀ. ਪੀ. ਤੋਂ ਪਾਣੀ ਸਾਫ ਹੋ ਕੇ ਅੱਗੇ ਚਿੱਟੀ ਵੇਈਂ ਵਿਚ ਮਿਲਦਾ ਹੈ ਪਰ ਬਸਤੀ ਪੀਰਦਾਦ ਵਿਚ ਲੱਗੇ ਐੱਸ. ਟੀ. ਪੀ. (ਸੀਵਰੇਜ ਟਰੀਟਮੈਂਟ ਪਲਾਂਟ) ਦੀ ਸਮਰੱਥਾ ਤੋਂ ਵੱਧ ਪਾਣੀ ਆਉਣ ਕਾਰਨ ਅਕਸਰ ਸਮੱਸਿਆ ਪੈਦਾ ਹੁੰਦੀ ਰਹਿੰਦੀ ਹੈ। ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਬਸਤੀ ਪੀਰਦਾਦ ਵਿਚ ਹੀ 15 ਐੱਮ. ਐੱਲ. ਡੀ. ਦਾ ਇਕ ਹੋਰ ਐੱਸ. ਟੀ. ਪੀ. ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮੁਕੰਦਪੁਰ: ਇਕਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਿਕ ਦਾ ਕਾਰਾ, ਕੁੜੀ ਦੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ

PunjabKesari

ਚਮਿਆਰਾ ਪੁਲੀ ਤੱਕ ਹੋਵੇਗੀ ਆਰ. ਸੀ. ਸੀ. ਲਾਈਨਿੰਗ
ਜਲੰਧਰ ਸਮਾਰਟ ਸਿਟੀ ਦੇ ਪਲਾਨਰ ਸੁਰਜੀਤ ਸਿੰਘ ਸੈਣੀ ਜਿਹੜੇ ਕਿ ਇਸ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ, ਮੁਤਾਬਕ ਬੁਲੰਦਪੁਰ ਤੋਂ ਚਮਿਆਰਾ ਪੁਲੀ ਤੱਕ ਆਰ. ਸੀ. ਸੀ. ਲਾਈਨਿੰਗ ਕਰ ਕੇ ਡਰੇਨ ਦੇ ਕਿਨਾਰੇ ਪੱਕੇ ਕੀਤੇ ਜਾਣਗੇ। ਪਹਿਲਾਂ ਬਸਤੀ ਪੀਰਦਾਦ ਐੱਸ. ਟੀ. ਪੀ. ਜਿਹੜਾ ਕਿ ਨਿਗਮ ਦੀ ਹੱਦ ਵਿਚ ਹੈ, ਤੱਕ ਆਰ. ਸੀ. ਸੀ. ਲਾਈਨਿੰਗ ਕੀਤੀ ਜਾਣੀ ਸੀ ਪਰ ਹੁਣ ਚਮਿਆਰਾ ਪੁਲੀ ਤੱਕ ਲਾਈਨਿੰਗ ਹੋਵੇਗੀ।

ਬੁਲੰਦਪੁਰ ਵਿਚ ‘ਸਮਾਲ ਆਰਟੀਫ਼ੀਸ਼ੀਅਲ ਲੇਕ’
ਪਿੰਡ ਬੁਲੰਦਪੁਰ ਜਿਥੋਂ ਇਹ ਡਰੇਨ ਹੋ ਕੇ ਲੰਘਦੀ ਹੈ, ਵਿਚ ਕੁਝ ਥਾਵਾਂ ’ਤੇ ਡਰੇਨ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ। ਫਿਲਹਾਲ ਇਹ ਜ਼ਮੀਨ ਨਿਗਮ ਦੀ ਹੱਦ ਵਚ ਨਹੀਂ ਹੈ। ਜੇਕਰ ਇਹ ਜਗ੍ਹਾ ਨਿਗਮ ਨੂੰ ਮਿਲ ਜਾਂਦੀ ਹੈ ਤਾਂ ਇਸ ਜਗ੍ਹਾ ’ਤੇ ਟੂਰਿਸਟ ਸਪਾਟ ਲਈ ਸਮਾਲ ਆਰਟੀਫੀਸ਼ੀਅਲ ਲੇਕ ਬਣਾਈ ਜਾ ਸਕਦੀ ਹੈ। ਪਠਾਨਕੋਟ ਹਾਈਵੇ ਦੇ ਕਿਨਾਰੇ ਹੋਣ ਕਾਰਨ ਇਹ ਜਗ੍ਹਾ ਬਿਹਤਰ ਟੂਰਿਸਟ ਸਪਾਟ ਬਣ ਸਕਦੀ ਹੈ। ਇਸ ਨਾਲ ਪਿੰਡ ਬੁਲੰਦਪੁਰ ਅਤੇ ਨੇੜਲੀਆਂ ਕਾਲੋਨੀਆਂ ਦੇ ਵਾਰੇ-ਨਿਆਰੇ ਹੋ ਜਾਣਗੇ।

ਇਹ ਵੀ ਪੜ੍ਹੋ:  ਪੰਜਾਬ ’ਚ ‘ਅਪਕਮਿੰਗ ਸਰਕਾਰ’ ਨੂੰ ਲੈ ਕੇ ਸ਼ਸ਼ੋਪੰਜ ’ਚ ਅਫ਼ਸਰਸ਼ਾਹੀ

PunjabKesari

ਡਰੇਨ ’ਚ ਲਗਾਤਾਰ ਛੱਡਿਆ ਜਾਵੇਗਾ ਪਾਣੀ
ਇਰੀਗੇਸ਼ਨ ਡਿਪਾਰਟਮੈਂਟ ਨੂੰ ਸਮਾਰਟ ਸਿਟੀ ਵੱਲੋਂ ਡਰੇਨ ਵਿਚ ਲਗਾਤਾਰ ਪਾਣੀ ਛੱਡੇ ਜਾਣ ਦਾ ਪ੍ਰਬੰਧ ਕਰਨ ਨੂੰ ਕਿਹਾ ਗਿਆ ਹੈ। ਡਿਪਾਰਮੈਂਟ ਦੇ ਸੁਝਾਅ ’ਤੇ ਬੋਰਿੰਗ ਕਰ ਕੇ ਸਾਇਲ ਟੈਸਟ ਕੀਤਾ ਜਾ ਚੁੱਕਾ ਹੈ। ਡਰੇਨ ਵਿਚ ਲਗਾਤਾਰ ਪਾਣੀ ਛੱਡੇ ਜਾਣ ਨਾਲ ਇਹ ਡਰੇਨ ਪਹਿਲਾਂ ਵਾਂਗ ਇਕ ਨਹਿਰ ਦਾ ਰੂਪ ਲੈ ਲਵੇਗੀ। ਡਰੇਨ ਵਿਚ ਲਗਾਤਾਰ ਪਾਣੀ ਛੱਡੇ ਜਾਣ ਨਾਲ ਇਹ ਡਰੇਨ ਪਹਿਲਾਂ ਵਾਂਗ ਇਕ ਨਹਿਰ ਰੂਪ ਲੈ ਲਵੇਗੀ, ਇਸ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਵਾਧਾ ਹੋਵੇਗਾ।

ਕੁਝ ਰੈਨੋਵੇਟ ਤਾਂ ਕੁਝ ਰੀਬਿਲਡ ਹੋਣਗੀਆਂ ਪੁਲੀਆਂ
ਡਰੇਨ ਦੇ ਨਾਲ ਲੱਗਦੇ ਮੁਹੱਲਿਆਂ/ਕਾਲੋਨੀਆਂ ਵਿਚ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ ਬਣੀਆਂ ਪੁਲੀਆਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਕੁਝ ਥਾਵਾਂ ’ਤੇ ਲੋਕਾਂ ਨੇ ਆਪਣੀ ਸਹੂਲਤ ਲਈ ਵੁਡਨ ਕਲਵਰਟ (ਲੱਕੜੀ ਦੀਆਂ ਪੁਲੀਆਂ) ਬਣਾਈਆਂ ਹੋਈਆਂ ਹਨ ਜਾਂ ਬਿਜਲੀ ਦੇ ਖੰਭੇ ਰੱਖ ਕੇ ਉਨ੍ਹਾਂ ਦੇ ਉੱਪਰੋਂ ਦੀ ਲੰਘਦੇ ਹਨ। ਕੁਲ ਮਿਲਾ ਕੇ ਅਜਿਹੀਆਂ 16 ਪੁਲੀਆਂ ਹਨ, ਜਿਨ੍ਹਾਂ ਨੂੰ ਰੈਨੋਵੇਟ ਜਾਂ ਰੀਬਿਲਡ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ 'ਚ ਇਨਸਾਨੀਅਤ ਸ਼ਰਮਸਾਰ, ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕੁੱਟਮਾਰ, ਹਾਲਤ ਨਾਜ਼ੁਕ

PunjabKesari

ਪੌਂਡ, ਫੈਂਸਿੰਗ ਐਂਡ ਸਾਈਕਲਿੰਗ ਟਰੈਕ
ਆਰ. ਸੀ. ਸੀ. ਲਾਈਨਿੰਗ ਤੋਂ ਇਲਾਵਾ ਕੁਝ ਥਾਵਾਂ ’ਤੇ ਡਰੇਨ ਦੀ ਫੈਂਸਿੰਗ ਕੀਤੀ ਜਾਵੇਗੀ ਅਤੇ ਕੁਝ ਥਾਵਾਂ ’ਤੇ ਸਟੋਨ ਪਿਚਿੰਗ ਕੀਤੀ ਜਾਵੇਗੀ। ਸੁੰਦਰੀਕਰਨ ਤਹਿਤ ਸਾਈਕਲਿੰਗ ਪ੍ਰੇਮੀਆਂ ਲਈ ਕੁਝ ਥਾਵਾਂ ’ਤੇ ਸਾਈਕਲਿੰਗ ਟਰੈਕ ਬਣਾਏ ਜਾਣਗੇ ਅਤੇ ਕੁਝ ਥਾਵਾਂ ’ਤੇ ਵਾਕਿੰਗ ਟਰੈਕ ਬਣਾਏ ਜਾਣੇ ਹਨ ਤਾਂ ਕਿ ਆਲੇ-ਦੁਆਲੇ ਰਹਿਣ ਵਾਲੇ ਲੋਕ ਸਵੇਰੇ-ਸ਼ਾਮ ਸੈਰ ਕਰ ਸਕਣ।

ਇਹ ਵੀ ਪੜ੍ਹੋ: ਬਲਾਇੰਡ ਇੰਸਟੀਚਿਊਟ ’ਚ ਪਹੁੰਚੇ ਮੁੱਖ ਮੰਤਰੀ ਚੰਨੀ ਨੇ ਨੇਤਰਹੀਣ ਬੱਚਿਆਂ ਨੂੰ ਵਰਤਾਰਿਆ ਖਾਣਾ, ਕਹੀ ਇਹ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News