ਨਿਜ਼ਾਮੁਦੀਨ ਮਰਕਜ਼ ਤੋਂ ਆਏ 14 ਮੁਸਲਿਮ ਲੋਕਾਂ ਨੂੰ ਮਸਜਿਦ ’ਚ ਕੀਤਾ ਆਈਸੋਲੇਟ

Thursday, Apr 02, 2020 - 10:08 AM (IST)

ਨਿਜ਼ਾਮੁਦੀਨ ਮਰਕਜ਼ ਤੋਂ ਆਏ 14 ਮੁਸਲਿਮ ਲੋਕਾਂ ਨੂੰ ਮਸਜਿਦ ’ਚ ਕੀਤਾ ਆਈਸੋਲੇਟ

ਸ੍ਰੀ ਮੁਕਤਸਰ ਸਾਹਿਬ ( ਰਿਣੀ, ਤਨੇਜਾ, ਖੁਰਾਣਾ ) - ਦਿੱਲੀ ਸਥਿਤ ਨਿਜ਼ਾਮੁਦੀਨ ਮਰਕਜ਼ ਦੇ ਸਮਾਗਮ ’ਚ ਹਿੱਸਾ ਲੈ ਕੇ ਸ੍ਰੀ ਮੁਕਤਸਰ ਸਾਹਿਬ ਪਰਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਪ੍ਰਸ਼ਾਸਨ ਨੇ ਮਸਜਿਦ ’ਚ ਹੀ ਆਈਸੋਲੇਟ ਕਰ ਦਿੱਤਾ ਹੈ। ਇਹ ਸਾਰੇ ਲੋਕੀ ਮੂਲ ਰੂਪ ਤੋਂ ਮੇਰਠ ਦੇ ਰਹਿਣ ਵਾਲੇ ਹਨ। ਪੁਲਸ ਨੇ ਇਨ੍ਹਾਂ ਦੇ ਖਾਣ-ਪਾਣੀ ਦਾ ਇੰਤਜ਼ਾਮ ਵੀ ਮਸਜਿਦ ’ਚ ਹੀ ਕਰ ਦਿੱਤਾ ਹੈ ਅਤੇ ਇਨ੍ਹਾਂ ਨੂੰ ਮਸਜਿਦ ਤੋਂ ਬਾਹਰ ਨਾ ਆਉਣ ਦੀ ਹਿਦਾਇਤ ਕੀਤੀ ਹੈ। ਜਾਣਕਾਰੀ ਅਨੁਸਾਰ ਮੁਸਮਿਲ ਭਾਈਚਾਰੇ ਦੇ ਕੁੱਲ 14 ਲੋਕ ਬੀਤੇ ਦਿਨੀਂ ਨਿਜ਼ਾਮੁਦੀਨ ਮਰਕਜ਼ ’ਚ ਹੋਏ ਸਮਾਗਮ ’ਚ ਭਾਗ ਲੈ ਕੇ ਸ੍ਰੀ ਮੁਕਤਸਰ ਸਾਹਿਬ ਪਰਤੇ ਸੀ। ਇਹ 18 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ ਆਏ ਸਨ। ਮੁਸਲਿਮ ਭਾਈਚਾਰੇ ਦੇ ਮੈਂਬਰ ਸਈਅਦ ਮੁਹੰਮਦ ਨੇਤਾ ਜੀ ਨੇ ਦੱਸਿਆ ਕਿ ਜਦੋਂ ਇਹ ਲੋਕ ਇੱਥੇ ਆਏ ਸੀ ਤਾਂ ਅਚਾਨਕ ਕਰਫਿਊ ਲੱਗ ਗਿਆ।

ਪੜ੍ਹੋ ਇਹ ਖਬਰ ਵੀ - ਭਾਰਤ ਤੇ ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, ਅਪ੍ਰੈਲ ਦੇ ਪਹਿਲੇ ਹਫ਼ਤੇ ਮਿਲਣਗੇ 2000 ਰੁਪਏ

ਇਸ ਕਾਰਣ ਇਹ ਇੱਥੋਂ ਅੱਗੇ ਨਹੀਂ ਜਾ ਸਕੇ। ਹੁਣ ਕੋਰੋਨਾ ਦਾ ਪ੍ਰਭਾਵ ਵਧਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਸ੍ਰੀ ਮੁਕਤਸਰ ਸਾਹਿਬ ਵੀ ਦਿੱਲੀ ਤੋਂ ਕੁੱਝ ਲੋਗ ਇੱਥੇ ਆਏ ਹਨ। ਜਦੋਂ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਤਾਂ ਸਿਹਤ ਵਿਭਾਗ ਦੀ ਟੀਮ ਨੇ ਆ ਕੇ ਇਨ੍ਹਾਂ ਦੀ ਜਾਂਚ ਕੀਤੀ ਪਰ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ। ਪਰ ਅਹਤਿਆਤ ਵਜੋਂ ਇਨ੍ਹਾਂ ਨੂੰ ਮਸਜਿਦ ’ਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵਲੋਂ ਵੀ ਮਸਜਿਦ ਦੇ ਬਾਹਰ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਹੈ ਅਤੇ ਮਸਜਿਦ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।
 


author

rajwinder kaur

Content Editor

Related News