ਗਡਕਰੀ ਨੇ ਕੀਤਾ ਪੰਜਾਬ ਤੇ ਕਠੂਆ ਨੂੰ ਜੋੜਨ ਵਾਲੇ ਪੁਲ ਦਾ ਉਦਘਾਟਨ

Tuesday, Jan 22, 2019 - 06:11 PM (IST)

ਗਡਕਰੀ ਨੇ ਕੀਤਾ ਪੰਜਾਬ ਤੇ ਕਠੂਆ ਨੂੰ ਜੋੜਨ ਵਾਲੇ ਪੁਲ ਦਾ ਉਦਘਾਟਨ

ਪਠਾਨਕੋਟ (ਧਰਮਿੰਦਰ ਠਾਕੁਰ)— ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਮੰਗਲਵਾਰ ਨੂੰ ਪੰਜਾਬ ਅਤੇ ਜੰਮੂ ਦੇ ਕਠੂਆ ਨੂੰ ਜੋੜਨ ਵਾਲੇ ਪੁਲ ਦਾ ਉਦਘਾਟਨ ਕੀਤਾ ਗਿਆ। ਇਹ ਪੁਲ 158.84 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਰਾਵੀ ਦਰਿਆ ਦੇ ਕੀੜੀਆਂ ਗੰਡਿਆਲ ਦਾ ਇਹ ਪੁਲ 1210 ਮੀਟਰ ਲੰਬਾ ਹੈ, ਜਿਸ ਦਾ ਫਾਇਦਾ ਆਮ ਲੋਕਾਂ ਨੂੰ ਤਾਂ ਹੋਵੇਗਾ ਹੀ ਨਾਲ ਹੀ ਅੰਮ੍ਰਿਤਸਰ ਤੋਂ ਜੰਮੂ ਜਾਣ ਵਾਲੇ ਲੋਕਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਦੀਨਾਨਗਰ ਤੋਂ ਹੁੰਦੇ ਹੋਏ ਇਸ ਪੁਲ ਦਾ ਰਸਤਾ ਸਿੱਧਾ ਕਠੂਆ ਪੁੱਜੇਗਾ। ਇਸ ਨਾਲ ਕਰੀਬ 40 ਕਿਲੋਮੀਟਰ ਦਾ ਫਰਕ ਪਵੇਗਾ। ਜਿਸ ਨਾਲ ਸਮੇਂ ਅਤੇ ਪੈਸੇ ਦੋਹਾਂ ਦੀ ਬਚਤ ਹੋਵੇਗੀ। PunjabKesariਇਸ ਬਾਰੇ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਜਿੱਥੇ ਸਥਾਨਕ ਵਾਸੀਆਂ ਨੂੰ ਫਾਇਦਾ ਹੋਵੇਗਾ, ਉੱਥੇ ਹੀ ਬਾਹਰੋਂ ਆਉਣ ਵਾਲੇ ਲੋਕਾਂ ਦਾ ਸਫ਼ਰ ਇਸ ਰਸਤੇ ਕਾਰਨ ਘੱਟ ਹੋਵੇਗਾ। ਵਪਾਰ ਵੀ ਵਧੇਗਾ ਅਤੇ ਕਠੂਆ ਪੜ੍ਹਨ ਵਾਲੇ ਬੱਚਿਆਂ ਨੂੰ ਫਾਇਦਾ ਹੋਵੇਗਾ। ਉੱਥੇ ਹੀ ਇਸ ਉਦਘਾਟਨ ਨੂੰ ਲੈ ਕੇ ਇੱਥੇ ਆਏ ਨਿਤਿਨ ਗਡਕਰੀ ਤੋਂ ਜਦੋਂ ਕਰਤਾਰਪੁਰ ਕੋਰੀਡੋਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ 'ਤੇ ਕੁਝ ਨਹੀਂ ਕਿਹਾ।


author

DIsha

Content Editor

Related News