NIT ਜਲੰਧਰ ਨੇ IIT ਰੁੜਕੀ ਨਾਲ MOU ਕੀਤਾ ਸਾਈਨ
Tuesday, Feb 06, 2024 - 05:04 PM (IST)
ਜਲੰਧਰ : ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਜਲੰਧਰ) ਪੰਜਾਬ ਨੇ 5 ਫਰਵਰੀ, 2024 ਨੂੰ 5 ਸਾਲਾਂ ਦੀ ਮਿਆਦ ਲਈ ਭਾਰਤੀ ਤਕਨਾਲੋਜੀ ਸੰਸਥਾਨ, ਰੁੜਕੀ ਨਾਲ ਇੱਕ ਸਮਝੌਤਾ ਪੱਤਰ (ਐੱਮ. ਓ. ਯੂ.) 'ਤੇ ਹਸਤਾਖ਼ਰ ਕੀਤੇ। ਸਮਝੌਤੇ 'ਤੇ ਐੱਨ. ਆਈ. ਟੀ. ਜਲੰਧਰ ਦੇ ਡਾਇਰੈਕਟਰ ਪ੍ਰੋਫੈਸਰ ਬਿਨੋਦ ਕੁਮਾਰ ਕਨੌਜੀਆ ਅਤੇ ਆਈ. ਆਈ. ਟੀ. ਰੁੜਕੀ ਦੇ ਡਾਇਰੈਕਟਰ ਪ੍ਰੋਫੈਸਰ ਕਮਲ ਕਿਸ਼ੋਰ ਪੰਤ ਨੇ ਹਸਤਾਖ਼ਰ ਕੀਤੇ। ਦੋਵੇਂ ਸੰਸਥਾਵਾਂ ਸਾਂਝੇ ਪ੍ਰਕਾਸ਼ਨਾਂ 'ਤੇ ਸਹਿਯੋਗ ਕਰ ਸਕਦੀਆਂ ਹਨ ਅਤੇ ਰਾਸ਼ਟਰ ਦੇ ਵਿਕਾਸ ਲਈ ਸਾਂਝੇ ਪ੍ਰਾਜੈਕਟ ਪ੍ਰਸਤਾਵ ਪੇਸ਼ ਕਰ ਸਕਦੀਆਂ ਹਨ।
ਇਸ ਮੌਕੇ ਆਈ. ਆਈ. ਟੀ. ਰੁੜਕੀ ਤੋਂ ਪ੍ਰੋ. ਵਿਮਲ ਚੰਦਰ ਸ਼੍ਰੀਵਾਸਤਵ, ਡੀਨ, ਅੰਤਰਰਾਸ਼ਟਰੀ ਸਬੰਧ ਐਸੋਸੀਏਟ ਡੀਨ, ਖੋਜ ਅਤੇ ਉਦਯੋਗ ਸਲਾਹਕਾਰ, ਪ੍ਰੋਫੈਸਰ ਮੇਕਾ ਸਾਈ ਰਾਮੂਡੂ ਅਤੇ ਐੱਨ. ਆਈ. ਟੀ. ਜਲੰਧਰ ਤੋਂ ਪ੍ਰੋ. ਜੇ. ਐੱਨ ਚੱਕਰਵਰਤੀ, ਡੀਨ, ਖੋਜ ਅਤੇ ਸਲਾਹਕਾਰ ਮੌਜੂਦ ਸਨ।