ਸੋਨੀਪਤ ਤੋਂ ਫੜੇ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਸਨ ਨਿਸ਼ਾਂਤ ਸ਼ਰਮਾ
Tuesday, Feb 22, 2022 - 11:06 AM (IST)
ਖੰਨਾ (ਕਮਲ) : ਹਰਿਆਣਾ ਦੇ ਸੋਨੀਪਤ ਸ਼ਹਿਰ ਵਿਖੇ ਪੁਲਸ ਵਲੋਂ ਏ. ਕੇ. 47 ਸਮੇਤ ਕਈ ਖਤਰਨਾਕ ਹਥਿਆਰਾਂ ਨਾਲ ਫੜੇ ਗਏ 4 ਅੱਤਵਾਦੀ ਸਾਗਰ ਉਰਫ ਬਿੰਨੀ, ਸੁਨੀਲ, ਜਤਿਨ, ਸੁਰਿੰਦਰ ਉਰਫ ਸੋਨੂੰ ਵੱਲੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਨ੍ਹਾਂ ਅੱਤਵਾਦੀਆਂ ਨੇ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਜਾਨ ਤੋਂ ਮਾਰਨਾ ਸੀ। ਖਾਲਿਸਤਾਨ ਟਾਈਗਰ ਫੋਰਸ ਤੇ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਵਲੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਕਿਉਂਕਿ ਉਹ ਬੇਅੰਤ ਸਿੰਘ ਦੇ ਹਤਿਆਰੇ ਜਗਤਾਰ ਹਵਾਰਾ ਨੂੰ ਨਿਸ਼ਾਂਤ ਸ਼ਰਮਾ ਵਲੋਂ ਮਾਰੇ ਗਏ ਥੱਪੜ ਦਾ ਬਦਲਾ ਲੈਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਜਿੱਤ-ਹਾਰ ਦਾ ਮੁਲਾਂਕਣ ਸ਼ੁਰੂ, ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ’ਚ ਕੈਦ
ਇਨ੍ਹਾਂ ਕੋਲੋਂ ਇਕ ਏ. ਕੇ. 47, ਇਕ ਵਿਦੇਸ਼ੀ ਪਿਸਤੌਲ ਤੇ ਕਈ ਕਾਰਤੂਸ ਬਰਾਮਦ ਹੋਏ ਹਨ। ਇਨ੍ਹਾਂ ਨੇ ਪੰਜਾਬ ਆ ਕੇ ਇਸ ਘਟਨਾ ਨੂੰ ਅੰਜਾਮ ਦੇਣਾ ਸੀ ਪਰ ਰਸਤੇ ਵਿਚ ਸੋਨੀਪਤ ਪੁਲਸ ਵਲੋਂ ਇਨ੍ਹਾਂ ਨੂੰ ਫੜ ਲਿਆ ਗਿਆ। ਇਥੇ ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਵੀ ਕਈ ਅੱਤਵਾਦੀ ਨਿਸ਼ਾਂਤ ਸ਼ਰਮਾ ਨੂੰ ਮਾਰਨ ਵਾਸਤੇ ਇਨ੍ਹਾਂ ਖਾਲਿਸਤਾਨੀਆਂ ਵਲੋਂ ਭੇਜੇ ਗਏ ਹਨ, ਜੋ ਕਿ ਪੁਲਸ ਵਲੋਂ ਫੜੇ ਜਾ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ