ਹਵਾਰਾ 'ਤੇ ਹਮਲਾ ਕਰਨ ਵਾਲੇ ਸ਼ਿਵ ਸੈਨਾ ਆਗੂ ਨੂੰ 3 ਸਾਲ ਦੀ ਸਜ਼ਾ

Saturday, Jan 19, 2019 - 01:35 PM (IST)

ਹਵਾਰਾ 'ਤੇ ਹਮਲਾ ਕਰਨ ਵਾਲੇ ਸ਼ਿਵ ਸੈਨਾ ਆਗੂ ਨੂੰ 3 ਸਾਲ ਦੀ ਸਜ਼ਾ

ਚੰਡੀਗੜ੍ਹ (ਜੱਸੋਵਾਲ) : ਅੱਜ ਚੰਡੀਗੜ੍ਹ ਕੋਰਟ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਜਗਤਾਰ ਸਿੰਘ ਹਵਾਰਾ ਦੇ ਕੇਸ 'ਚ ਵੱਡਾ ਫੈਸਲਾ ਸੁਣਾਇਆ ਹੈ। ਚੰਡੀਗੜ੍ਹ ਕੋਰਟ ਨੇ ਸ਼ਿਵਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਇਲਾਵਾ ਹਿੰਦੂ ਨੇਤਾ ਰਮੇਸ਼ ਦੱਤ ਸ਼ਰਮਾ ਅਤੇ ਹੋਰ ਦੋਸ਼ੀਆਂ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ 'ਚ ਸਾਰੇ ਦੋਸ਼ੀਆਂ ਨੂੰ ਮੌਕੇ 'ਤੇ ਹੀ ਜ਼ਮਾਨਤ ਮਿਲ ਚੁੱਕੀ ਹੈ। ਦੱਸ ਦਈਏ ਕਿ 11 ਨਵੰਬਰ 2011 ਨੂੰ ਨਿਸ਼ਾਂਤ ਸ਼ਰਮਾ ਅਤੇ ਉਸ ਦੇ ਸਾਥੀਆਂ ਵਲੋਂ ਜਗਤਾਰ ਸਿੰਘ ਹਵਾਰਾ 'ਤੇ ਚੰਡੀਗੜ੍ਹ ਕੋਰਟ ਕੰਪਲੈਕਸ 'ਚ ਹਮਲਾ ਕੀਤਾ ਸੀ, ਜਿਸ ਮਾਮਲੇ ਦੀ ਸੁਣਵਾਈ ਅਜੇ ਚੱਲ ਰਹੀ ਸੀ। ਅੱਜ ਸ਼ਨੀਵਾਰ ਨੂੰ ਮਾਣਯੋਗ ਜੱਜ ਨੇ ਫੈਸਲਾ ਸੁਣਾਉਂਦੇ ਹੋਏ ਸਾਰੇ ਦੋਸ਼ੀਆਂ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ।


author

Anuradha

Content Editor

Related News