ਮੋਦੀ ਸਰਕਾਰ ਦੇ ਸੁਪਰ ਰਿੱਚ ਟੈਕਸ ਨੇ ਰਵਾਇਆ ਸ਼ੇਅਰ ਬਾਜ਼ਾਰ

07/20/2019 6:28:35 PM

ਜਲੰਧਰ (ਨਰੇਸ਼) : ਕੇਂਦਰੀ ਵਿੱਤ ਮਤੰਰੀ ਨਿਰਮਲਾ ਸੀਤਾਰਮਣ ਵਲੋਂ ਬਜਟ ਦੌਰਾਨ ਸਰਕਾਰ ਨੂੰ ਤਾਂ ਭਾਵੇਂ ਕੋਈ ਬਹੁਤ ਜ਼ਿਆਦਾ ਕਮਾਈ ਨਹੀਂ ਹੋਣੀ ਪਰ ਇਸ ਟੈਕਸ ਦੇ ਐਲਾਨ ਨੇ ਸ਼ੇਅਰ ਬਾਜ਼ਾਰ ਅਤੇ ਮਿਊਚਲ ਫੰਡਾਂ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੀ ਨੀਂਦ ਉਡਾ ਦਿੱਤੀ ਹੈ। ਜਿਸ ਟੈਕਸ ਤੋਂ ਸਰਕਾਰ ਇਕ ਸਾਲ ਵਿਚ ਕਰੀਬ 12 ਹਜ਼ਾਰ ਕਰੋੜ ਰੁਪਏ ਦੀ ਆਮਦਨ ਦੀ ਉਮੀਦ ਕਰ ਰਹੀ ਹੈ, ਉਸ ਟੈਕਸ ਦੇ ਐਲਾਨ ਨੇ ਹੀ ਪਿਛਲੇ 11 ਦਿਨਾਂ ਵਿਚ ਸ਼ੇਅਰ ਮਾਰਕਿਟ ਦੇ ਨਿਵੇਸ਼ਕਾਂ ਦਾ 8 ਲੱਖ 23 ਹਜ਼ਾਰ 317 ਕਰੋੜ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ ਅਤੇ ਇਹ ਨੁਕਸਾਨ ਅਜੇ ਵੀ ਥਮਦਾ ਨਜ਼ਰ ਨਹੀਂ ਆ ਰਿਹਾ। 4 ਜੁਲਾਈ ਨੂੰ ਬਜਟ ਪੇਸ਼ ਹੋਣ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਦਾ ਮਾਰਕਿਟ ਕੈਪਟਲਾਈਜ਼ੇਸ਼ਨ 15358075.53 ਕਰੋੜ ਰੁਪਏ ਸੀ ਜੋ ਕਿ ਸ਼ੁੱਕਰਵਾਰ ਸ਼ਾਮ ਮਾਰਕਿਟ ਬੰਦ ਹੋਣ ਤੋਂ ਬਾਅਦ ਘੱਟ ਕੇ 14534758 ਕਰੋੜ ਰੁਪਏ ਰਹਿ ਗਿਆ। ਇਸ ਤਰੀਕੇ ਲੋਕਾਂ ਵਲੋ ਸ਼ੇਅਰਾਂ ਵਿਚ ਨਿਵੇਸ਼ ਕੀਤੀ ਗਈ ਰਕਮ ਵਿਚ ਕਰੀਬ  8 ਲੱਖ 23 ਹਜ਼ਾਰ 317 ਰੁਪਏ ਕਰੋੜ ਦੀ ਕਮੀ ਹੋ ਗਈ ਹੈ। 4 ਜੁਲਾਈ ਨੂੰ ਬਜਟ ਤੋਂ ਪਹਿਲਾਂ ਸੈਂਸੈਕਸ 39908 ਅੰਕਾਂ 'ਤੇ ਬੰਦ ਹੋਇਆ ਸੀ ਜਦਕਿ ਸ਼ੁੱਕਰਵਾਰ ਨੂੰ ਸੈਂਸੈਕਸ 38337 ਅੰਕਾਂ ਬੰਦ ਹੋਇਆ ਸੀ। ਇਸ ਲਿਹਾਜ਼ ਨਾਲ ਬਜਟ ਤੋਂ ਬਾਅਦ ਸੈਂਸੈਕਸ ਵਿਚ 1571 ਅੰਕ ਦੀ ਗਿਰਾਵਟ ਦੇਖੀ ਗਈ ਹੈ। 

ਸਰਕਾਰ ਫੈਸਲੇ 'ਤੇ ਅੜਿੱਗ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਬਜਟ ਵਿਚ ਸੂਪਰ ਰਿੱਚ ਤਹਿਤ ਲਗਾਏ ਗਏ ਟੈਕਸ ਦਾ ਸਿੱਧਾ ਅਸਰ ਸ਼ੇਅਰ ਬਾਜ਼ਾਰ 'ਤੇ ਇਸ ਲਈ ਪਿਆ ਕਿਉਂਕਿ ਭਾਰਤੀ ਸੇਅਰ ਬਾਜ਼ਾਰ ਵਿਚ ਕਾਰੋਬਾਰ ਕਰਨ ਵਾਲੇ ਕਰੀਬ 2000 ਫੋਰਨ ਪੋਰਟ ਫੋਲੀਓ ਇਨਵੈਸਟਰ (ਐੱਫ. ਪੀ.ਆਈ.) ਇਸ ਟੈਕਸ ਦੇ ਦਾਇਰੇ ਵਿਚ ਆ ਗਏ। ਇਨਕਮ ਟੈਕਸ ਐਕਟ ਮੁਤਾਬਕ ਇਹ ਸਾਰੇ ਨਿਵੇਸ਼ਕ ਵਿਅਕਤੀਗਤ ਤੌਰ 'ਤੇ ਰਜਿਸਟਰਡ ਹਨ ਅਤੇ ਇਨ੍ਹਾਂ ਨੂੰ ਬਜਟ ਵਿਚ ਇਨਕਮ ਟੈਕਸ 'ਤੇ ਐਲਾਨਿਆ ਗਿਆ ਸਰਚਾਰਜ ਦੇਣਾ ਪਵੇਗਾ। ਹਾਲਾਂਕਿ ਬਜਟ ਦੇ ਐਲਾਨ ਤੋਂ ਬਾਅਦ ਹੀ ਇਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਵਲੋਂ ਇਸ ਟੈਕਸ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਸਰਕਾਰ ਇਸ ਮਾਮਲੇ 'ਤੇ ਅਡਿਗ ਨਜ਼ਰ ਆ ਰਹੀ ਹੈ ਅਤੇ ਵਿੱਤ ਮੰਤਰੀ ਨੇ 18 ਜੁਲਾਈ ਨੂੰ ਲੋਕ ਸਭਾ ਵਿਚ ਬੋਲਦਿਆਂ ਇਸ ਮਾਮਲੇ ਵਿਚ ਵਿਦੇਸ਼ੀ ਨਿਵੇਸ਼ਕਾਂ ਨੂੰ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਕ ਤਬਕੇ ਵਲੋਂ ਇਹ ਡਰ ਫੈਲਾਇਆ ਜਾ ਰਿਹਾ ਹੈ ਕਿ ਇਸ ਟੈਕਸ ਦੇ ਲਾਗੂ ਹੋਣ ੋਤੰ ਬਾਅਦ ਵਿਦੇਸ਼ੀ ਨਿਵੇਸ਼ਕ ਦੇਸ਼ ਛੱਡ ਜਾਣਗੇ ਪਰ ਇਹ ਡਰ ਫਿਜ਼ੂਲ ਹੈ ਅਤੇ ਸਰਕਾਰ ਇਹ ਫੈਸਲਾ ਵਾਪਸ ਨਹੀਂ ਲਵੇਗੀ। ਨਿਰਮਸਾ ਸੀਤਾਰਮਣ ਦੇ ਇਸ ਐਲਾਨ ਤੋਂ ਬਾਅਦ ਹੀ ਸ਼ੁੱਕਰਵਾਰ ਨੂੰ ਬਾਜ਼ਾਰ ਵਿਚ ਭਾਰੀ ਗਿਰਾਵਟ ਦੇਖੀ ਗਈ ਅਤੇ ਸੈਂਸੈਕਸ 560 ਅੰਕ ਡਿੱਗ ਕੇ ਬੰਦ ਹੋਇਆ। 

ਤਰੀਕ   ਸੈਂਸੈਕਸ ਮਾਰਕਿਟ ਕੈਪ
4 ਜੁਲਾਈ 39908    15358075.53 
5 ਜੁਲਾਈ 39513   15135495.86
8 ਜੁਲਾਈ 38720   14796302.89
9 ਜੁਲਾਈ 38730   14807634.76
10 ਜੁਲਾਈ 38575 14705018.00
11 ਜੁਲਾਈ 38823   14802230.79
12 ਜੁਲਾਈ 38736   14808895.63
15 ਜੁਲਾਈ 38896   14809758.70
16 ਜੁਲਾਈ 39131   14902387.30
17 ਜੁਲਾਈ 39215   14913806.42
18 ਜੁਲਾਈ 38897   14746534.89
19 ਜੁਲਾਈ 38337   14534758.53

 


Gurminder Singh

Content Editor

Related News