''ਨਾਈਪਰ'' ਦੇ ਡਾਇਰੈਕਟਰ ਦੇ ਮੁਅੱਤਲੀ ''ਤੇ ਹਾਈਕੋਰਟ ਵਲੋਂ ਰੋਕ
Tuesday, Nov 13, 2018 - 02:00 PM (IST)
ਚੰਡੀਗੜ੍ਹ : ਮੋਹਾਲੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟਿਕਲਸ ਐਜੁਕੇਸ਼ਨ ਐਂਡ ਰਿਸਰਚ (ਨਾਈਪਰ) ਦੇ ਡਾਇਰੈਕਟਰ ਪ੍ਰੋ. ਰਘੁਰਾਮ ਰਾਓ ਦੇ ਮੁਅੱਤਲੀ ਦੇ ਹੁਕਮਾਂ 'ਤੇ ਹਾਈਕੋਰਟ ਨੇ ਦੂਜੀ ਵਾਰ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਰਘੁਰਾਮ ਰਾਓ ਦੀ ਮੁਅੱਤਲੀ ਦੇ ਹੁਕਮਾਂ 'ਤੇ ਰੋਕ ਲੱਗ ਚੁੱਕੀ ਹੈ।