ਕੇਂਦਰ ਦੀਆਂ ਨਾਲਾਇਕੀਆਂ ਵਜੋਂ ਆਕਸੀਜਨ ਦੀ ਕਮੀ ਤੇ ਕੋਰੋਨਾ ਬੀਮਾਰੀ ਨਾਲ ਜੂਝ ਰਿਹਾ ਪੰਜਾਬ: ਨਿਮਿਸ਼ਾ

Sunday, May 09, 2021 - 03:21 PM (IST)

ਕੇਂਦਰ ਦੀਆਂ ਨਾਲਾਇਕੀਆਂ ਵਜੋਂ ਆਕਸੀਜਨ ਦੀ ਕਮੀ ਤੇ ਕੋਰੋਨਾ ਬੀਮਾਰੀ ਨਾਲ ਜੂਝ ਰਿਹਾ ਪੰਜਾਬ: ਨਿਮਿਸ਼ਾ

ਗੜ੍ਹਸ਼ੰਕਰ— ਕੋਰੋਨਾ ਦੇ ਵੱਧ ਰਹੇ ਕੇਸਾਂ ਅਤੇ ਆਕਸੀਜਨ ਦੀ ਕਮੀ ਨੂੰ ਲੈ ਕੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਕੇਂਦਰ ਸਰਕਾਰ ਵੱਲੋਂ ਪਹਿਲਾਂ ਆਕਸੀਜਨ ਯੂਨਿਟਸ ਸਥਾਪਤ ਕਰਨ ’ਚ, ਫਿਰ ਸੂਬਿਆਂ ਨੂੰ ਆਕਸੀਜਨ ਦਾ ਕੋਟਾ ਜਾਰੀ ਕਰਨ ’ਚ ਅਤੇ ਕੋਰੋਨਾ ਟੀਕਾਕਰਨ ਦੇ ਤੀਜੇ ਦੌਰ ’ਚ ਪੰਜਾਬ ਨੂੰ ਲੋੜੀਂਦੇ ਟੀਕੇ ਨਾ ਮੁਹੱਈਆ ਕਰਵਾਉਣ ਦੀਆਂ ਮੋਦੀ ਸਰਕਾਰ ਦੀਆਂ ਕੋਝੀਆਂ ਹਰਕਤਾਂ ’ਤੇ ਟਿੱਪਣੀ ਕਰਦੇ ਕਾਂਗਰਸ ਪਾਰਟੀ ਦੀ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਹੈ ਕਿ ਪੰਜਾਬ ’ਚ ਕੋਰੋਨਾ ਸਬੰਧੀ ਚੱਲ ਰਹੀ ਆਕਸੀਜਨ ਅਤੇ ਟੀਕਿਆਂ ਦੀ ਪਰੇਸ਼ਾਨੀ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭਿਆਨਕ ਬੀਮਾਰੀ ਕੋਰੋਨਾ ਜੂਝ ਰਹੇ ਸੂਬਿਆਂ ਨੂੰ ਭਗਵਾਂ ਅਤੇ ਗੈਰ-ਭਗਵਾਂ ਸ਼ਾਸਿਤ ਦ੍ਰਿਸ਼ਟੀਕੋਣ ਤੋਂ ਵੇਖ ਲੱਖਾਂ ਬੀਮਾਰ ਭਾਰਤਵਾਸੀਆਂ ਨਾਲ ਵਿਤਕਰਾ ਕਰ ਰਹੀ ਹੈ। 

ਇਹ ਵੀ ਪੜ੍ਹੋ :  ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ

ਨਿਮਿਸ਼ਾ ਨੇ ਕਿਹਾ ਕਿ ਪਹਿਲਾਂ ਇਕ ਮਈ ਤੋਂ ਸ਼ੁਰੂ ਹੋਣ ਵਾਲੇ ਕੋਰੋਨਾ ਟੀਕਾਕਰਨ ਦੇ ਤੀਜੇ ਦੌਰ ’ਚ 18 ਤੋਂ ਵਧੇਰੇ ਉਮਰ ਵਾਲਿਆਂ ਨੂੰ ਲੱਗਣ ਵਾਲਾ ਟੀਕਾ ਪੰਜਾਬ ਨੂੰ ਮੁਹੱਈਆ ਹੀ ਨਾ ਕਰਵਾਇਆ ਗਿਆ। ਹਰਿਆਣਾ ਨੂੰ ਭਾਜਪਾ ਸ਼ਾਸਿਤ ਹੋਣ ਕਾਰਨ 40 ਲੱਖ ਡੋਜ਼ ਐੱਸ. ਆਈ. ਆਈ. ਤੋਂ ਅਤੇ 26 ਲੱਖ ਡੋਜ਼ ਭਾਰਤ ਬਾਈਓਟੈੱਕ ਤੋਂ ਖ਼ੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਪਰ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਇਕ ਮਈ ਤੋਂ ਟੀਕਾਕਰਨ ਨਾ ਸ਼ੁਰੂ ਕਰਨ ਦੀ ਅਸਮਰਥਾ ਬਿਆਨ ਕਰਨ ’ਤੇ ਪੰਜਾਬ ਨੂੰ ਕੁਝ ਲੱਖ ਹੀ ਵੈਕਸੀਨ ਪ੍ਰਦਾਨ ਕਰਵਾਈ ਗਈ। 

ਇਹ ਵੀ ਪੜ੍ਹੋ : ਹਿਮਾਚਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਬੱਸਾਂ ਦੀ ਸਰਵਿਸ 'ਤੇ ਅਗਲੇ ਹੁਕਮਾਂ ਤੱਕ ਲੱਗੀ ਰੋਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੀ. ਐੱਮ. ਕੇਅਰ ਫੰਡ ’ਚੋਂ ਵੱਖ-ਵੱਖ ਸੂਬਿਆਂ ਨੂੰ ਆਕਸੀਜਨ ਉਤਪਾਦਨ ਲਈ ਪਲਾਂਟ ਲਗਵਾਉਣ ਦੇ ਐਲਾਨ ’ਚ ਵੀ ਪੰਜਾਬ ਦੇ ਨਾਲ ਡੂੰਘਾ ਵਿਤਕਰਾ ਕੀਤਾ। ਪੰਜਾਬ ਨੂੰ ਸਿਰਫ਼ ਤਿੰਨ ਅਤੇ ਹਰਿਆਣਾ ਨੂੰ 6 ਪਲਾਂਟ ਐਲਾਨੇ ਗਏ ਅਤੇ ਦੁਖ ਦੀ ਗੱਲ ਇਹ ਹੈ ਕਿ ਆਕਸੀਜਨ ਪਲਾਂਟ ਲਗਵਾਉਣ ਦੀ ਜ਼ਿੰਮੇਵਾਰੀ ਕੇਂਦਰ ਨੇ ਆਪਣੇ ਕੋਲ ਰੱਖ ਲਿਆ ਅਤੇ ਕੇਂਦਰ ਸਰਕਾਰ ਦੀ ਨਾਲਾਇਕੀ ਕਾਰਨ ਅਜੇ ਤੱਕ ਪੰਜਾਬ ’ਚ ਇਕ ਹੀ ਆਕਸੀਜ਼ਨ ਪਲਾਂਟ ਚਾਲੂ ਕਰਵਾਇਆ ਗਿਆ ਹੈ। ਨਿਮਿਸ਼ਾ ਨੇ ਦੱਸਿਆ ਕਿ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ’ਚ ਫਰਵਰੀ ਮਹੀਨੇ ’ਚ ਹੀ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਸੀ ਕਿ ਭਾਰਤ ’ਚ ਕੋੋਰੋਨਾ ਪੂਰੀ ਤਰ੍ਹਾਂ ਫੈਲੇਗਾ ਅਤੇ ਆਕਸੀਜਨ ਦੀ ਭਾਰੀ ਕਮੀ ਆਵੇਗੀ। ਇਸ ਲਈ ਪਹਿਲ ਦੇ ਆਧਾਰ ’ਤੇ ਲੋਕਾਂ ਦੀ ਸੁਰੱਖਿਆ ਲਈ ਇੰਤਜ਼ਾਮ ਕਰ ਲੈਣੇ ਚਾਹੀਦੇ ਹਨ ਪਰ ਭਾਰਤ ਸਰਕਾਰ ਨੇ ਇਸ ਰਿਪੋਰਟ ਨੂੰ ਨਜ਼ਰ ਅੰਦਾਜ਼ ਕੀਤਾ। ਆਕਸੀਜਨ ਉਤਪਾਦਨ ਅਤੇ ਕੋਰੋਨਾ ਨੂੰ ਕਾਬੂ ਕਰਨ ਦੀ ਬਜਾਏ ਉਨ੍ਹਾਂ ਬੰਗਾਲ ਚੋਣਾਂ ਨੂੰ ਤਰਜੀਹ ਦਿੱਤੀ। 

ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਸ਼ਿਕਾਰ ਹੋਏ 20 ਦਿਨਾਂ ਦੇ ਬੱਚੇ ਨੂੰ ਇੰਝ ਮਿਲੀ ਨਵੀਂ ਜ਼ਿੰਦਗੀ

ਕਾਂਗਰਸੀ ਆਗੂ ਨਿਮਿਸ਼ਾ ਨੇ ਕਿਹਾ ਕਿ ਜੇਕਰ ਭਾਜਪਾ ਸਹੀ ਕਦਮ ਲੈ ਲੈਂਦੀ ਤਾਂ ਮੁਲਕ ਦੀ ਇਹ ਹਾਲਤ ਨਹੀਂ ਸੀ ਹੋਣੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਹਿਲਾਂ ਆਕਸੀਜਨ ਪਲਾਂਟ ਘੱਟ ਦਿੱਤੇ ਗਏ, ਜੋ ਅਜੇ ਤੱਕ ਸਾਰੇ ਮੁਕੰਮਲ ਕਰਕੇ ਚਾਲੂ ਹੀ ਨਹੀਂ ਕਰਵਾਏ ਫਿਰ ਆਕਸੀਜਨ ਕੋਟਾ ਜਾਰੀ ਕਰਨ ’ਚ ਵੀ ਕੇਂਦਰ ਵਾਰ-ਵਾਰ ਮਤਰੇਈ ਮਾਂ ਵਾਲਾ ਵਤੀਰਾ ਕਰ ਰਿਹਾ ਹੈ। ਇਥੋਂ ਤੱਕ ਕਿ ਪੰਜਾਬ ਲਈ ਆਕਸੀਜ਼ਨ ਸਪਲਾਈ ਬੋਕਾਰੋ ਤੋਂ ਲੈਣ ਲਈ ਪੰਜਾਬ ਨੇ ਕੇਂਦਰ ਤੋਂ 20 ਜ਼ਿਆਦਾ ਟੈਂਕਰ ਮੰਗੇ ਸਨ ਪਰ ਕੇਂਦਰ ਨੇ ਪੰਜਾਬ ਨੂੰ 2 ਟੈਂਕਰਾਂ ਦੀ ਹੀ ਇਜਾਜ਼ਤ ਦਿੱਤੀ। ਕਾਂਗਰਸ ਪਾਰਟੀ ਦੀ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਕਦੇ ਵੈਕਸੀਨ ਅਤੇ ਆਕਸੀਜਨ ਦੇ ਘਿਨਾਉਣੇ ਵਿਤਕਰੇ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਕੋਰੋਨਾ ਪੀੜਤ ਪੰਜਾਬੀਆਂ ਨਾਲ ਕਰ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਮੋਦੀ ਸਰਕਾਰ ਖ਼ਿਲਾਫ ਚੁੱਪ ਧਾਰੀ ਬੈਠੀ ਹੈ, ਜਿਸ ਤੋਂ ਜ਼ਾਹਰ ਹੈ ਕਿ ਅੱਜ ਵੀ ਅੰਦਰ ਖਾਤੇ ਅਕਾਲੀ ਦਲ ਦਾ ਦਿਲ ਭਾਜਪਾ ’ਚ ਹੀ ਧੜਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਇਹ ਬਾਦਲ ਦੱਸੇ ਕਿ ਬੀਮਾਰੀ ਨਾਲ ਕੀਤੇ ਵਿਤਕਰੇ ’ਤੇ ਇਨ੍ਹਾਂ ਨੂੰ ਕੇਂਦਰ ਦਾ ਮਤਰੇਈ ਮਾਂ ਵਾਲਾ ਵਤੀਰਾ ਕਿਉਂ ਨਜ਼ਰ ਆਉਂਦਾ। 

ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News