ਪਿੰਡ ਖੁਸ਼ੀ ਪੱਦੀ ਦੇ ਕੁੱਝ ਘਰਾਂ ਨੂੰ ਨਿਮਿਸ਼ਾ ਦੀ ਮਦਦ ਨਾਲ 41 ਸਾਲ ਬਾਅਦ ਮਿਲਿਆ ਪੀਣ ਦਾ ਪਾਣੀ

Sunday, Apr 11, 2021 - 03:43 PM (IST)

ਪਿੰਡ ਖੁਸ਼ੀ ਪੱਦੀ ਦੇ ਕੁੱਝ ਘਰਾਂ ਨੂੰ ਨਿਮਿਸ਼ਾ ਦੀ ਮਦਦ ਨਾਲ 41 ਸਾਲ ਬਾਅਦ ਮਿਲਿਆ ਪੀਣ ਦਾ ਪਾਣੀ

ਗੜ੍ਹਸ਼ੰਕਰ: ਪਿੰਡ ਖੁਸ਼ੀ ਪੱਦੀ ਦੇ ਬਾਹਰ ਵਾਲੇ ਪਾਸੇ ਵਸੇ ਕਰੀਬ 12-13 ਘਰਾਂ ਨੂੰ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਦੀਆਂ ਕੋਸ਼ਿਸ਼ਾਂ ਸਦਕਾ ਹੁਣ 41 ਸਾਲ ਮਗਰੋਂ ਪੀਣ ਦੇ ਪਾਣੀ ਦਾ ਵਾਟਰ ਸਪਲਾਈ ਕੁਨੈਕਸ਼ਨ ਨਸੀਬ ਹੋਇਆ ਹੈ। ਸਮੁੰਦੜੇ ਤੋਂ 41 ਸਾਲ ਪਹਿਲਾਂ ਆ ਕੇ ਖੁਸ਼ੀ ਪੱਦੀ ’ਚ ਵਸੇ ਇਨ੍ਹਾਂ ਲੋਕਾਂ ਨੇ ਪਿੰਡੋਂ ਬਾਹਰ ਵਾਲੇ ਪਾਸੇ ਮਕਾਨ ਪਾਏ ਹੋਏ ਹਨ। ਇਨ੍ਹਾਂ ਲੋਕਾਂ ਨੇ ਵੱਖ-ਵੱਖ ਨੇਤਾਵਾਂ ਅਤੇ ਸਰਕਾਰ ਪਾਸ ਵਾਰ-ਵਾਰ ਆਪਣੀ ਮੰਗ ਰੱਖੀ ਪਰ ਇਨ੍ਹਾਂ ਨਾਲ ਲੀਡਰਾਂ ਨੇ ਵੋਟਾਂ ਲੈਣ ਵੇਲੇ ਪਾਣੀ ਦੀ ਸਪਲਾਈ ਦਿਵਾਉਣ ਦਾ ਵਾਅਦਾ ਤਾਂ ਕੀਤਾ ਪਰ ਪੂਰਾ ਕਿਸੇ ਨੇ ਨਹੀਂ ਕੀਤਾ। ਨਿਮਿਸ਼ਾ ਮਹਿਤਾ ਤੱਕ ਇਨ੍ਹਾਂ ਦੀ ਮੰਗ ਪਿੰਡ ਦੇ ਸਰਪੰਚ ਤੀਰਥ ਸਿੰਘ ਨੇ ਪਹੁੰਚਾਈ ਤੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਪੀਣ ਦੇ ਪਾਣੀ ਦੀ ਮੰਗ ਨੂੰ ਤਰਜ਼ੀਹ ਦਿੰਦਿਆਂ 2 ਲੱਖ ਰੁਪਏ ਦੀ ਲਾਗਤ ਨਾਲ ਇੱਥੇ ਪਾਈਪ ਲਾਈਨਾਂ ਪੁਆ ਕੇ ਇਸ ਕੰਮ ਨੂੰ ਮੁਕੰਮਲ ਕਰਵਾ ਦੇ ਦਿੱਤਾ ਅਤੇ ਜੋ ਲੋਕ 41 ਸਾਲਾਂ ਤੋਂ ਪੀਣ ਦੀ ਪਾਣੀ ਦੀ ਤੰਗੀ ਝੱਲ ਰਹੇ ਸਨ ਉਨ੍ਹਾਂ ਦਾ ਮਸਲਾ ਹੱਲ ਕੀਤਾ। 

PunjabKesari

ਇਨ੍ਹਾਂ ਲੋਕਾਂ ਨੇ ਨਿਮਿਸ਼ਾ ਮਹਿਤਾ ਨੂੰ ਆਪਣੀ ਬਸਤੀ ’ਚ ਬੁਲਾ ਕੇ ਉਸ ਦਾ ਧੰਨਵਾਦ ਕੀਤਾ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਗੜ੍ਹਸ਼ੰਕਰ ’ਚ ਅੱਜ ਵੀ ਲੋਕ ਪਾਣੀ ਤੋਂ ਵਾਂਝੇ ਬੈਠੇ ਸਨ ਤੇ ਨੇਤਾਵਾਂ ਨੇ ਉਨ੍ਹਾਂ ਨੂੰ ਲਾਰਿਆਂ ਤੋਂ ਬਿਨਾਂ ਕੁੱਝ ਨਹੀਂ ਦਿੱਤਾ। ਨਿਮਿਸ਼ਾ ਨੇ ਕਿਹਾ ਕਿ ਬੇਸ਼ੱਕ ਮੈਂ ਆਪ ਅੱਜ ਇਕ ਸਾਦੀ ਜਿਹੀ ਸਮਾਜ ਸੇਵੀ ਹਾਂ ਤੇ ਵਿਧਾਇਕ ਨਹੀਂ ਹਾਂ ਪਰ ਲੋਕਾਂ ਨੂੰ ਲਾਰੇ ਲਗਾਉਣ ਦੀ ਥਾਂ ਆਪਣੇ ਹਲਕੇ ਦੇ ਕਿਸੇ ਵੀ ਪਾਸੇ ਨੂੰ ਪੀਣ ਦੇ ਪਾਣੀ ਦੀ ਦਿੱਕਤ ਨੂੰ ਦੂਰ ਕਰਨ ਲਈ ਪਹਿਲ ਦੇ ਕੇ ਕੰਮ ਨੂੰ ਨੇਪਰੇ ਚੜ੍ਹਵਾਉਂਦੀ ਹਾਂ।


author

Shyna

Content Editor

Related News