ਕੁੱਲ੍ਹੜ ਪਿੱਜ਼ਾ ਕੱਪਲ ਖ਼ਿਲਾਫ਼ ਮੁੜ ਨਿਹੰਗ ਸਿੰਘ ਪਹੁੰਚੇ ਜਲੰਧਰ, ਕਹੀਆਂ ਵੱਡੀਆਂ ਗੱਲਾਂ

Friday, Oct 18, 2024 - 04:32 PM (IST)

ਕੁੱਲ੍ਹੜ ਪਿੱਜ਼ਾ ਕੱਪਲ ਖ਼ਿਲਾਫ਼ ਮੁੜ ਨਿਹੰਗ ਸਿੰਘ ਪਹੁੰਚੇ ਜਲੰਧਰ, ਕਹੀਆਂ ਵੱਡੀਆਂ ਗੱਲਾਂ

ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਖ਼ਿਲਾਫ਼ ਨਿਹੰਗ ਸਿੰਘ ਅੱਜ ਦੋਬਾਰਾ ਪ੍ਰਦਰਸ਼ਨ ਕਰਨ ਲਈ ਜਲੰਧਰ ਪਹੁੰਚੇ। ਇਸ ਦੌਰਾਨ ਮਾਨ ਸਿੰਘ ਨੇ ਪੁਲਸ ਕਮਿਸ਼ਨਰ ਦਫ਼ਤਰ ਵਿਚ ਪਹੁੰਚ ਕੇ ਉਨ੍ਹਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਨਿਹੰਗਾਂ ਨੇ ਕੱਪਲ ਨੂੰ 18 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਅਤੇ ਪੁਲਸ ਨੂੰ ਕਾਰਵਾਈ ਲਈ ਕਿਹਾ ਸੀ। ਇਸੇ ਨੂੰ ਲੈ ਕੇ ਨਿਹੰਗ ਅੱਜ ਫਿਰ ਇਥੇ ਪਹੁੰਚੇ। 

ਮਾਨ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਇਹੀ ਹੈ ਕਿ ਅਸੀਂ ਕਿਸੇ ਤਰ੍ਹਾਂ ਪੰਜਾਬ ਵਿਚੋਂ ਅਸ਼ਲੀਲਤਾ ਖ਼ਤਮ ਕਰੀਏ। ਸਾਨੂੰ ਪੁੱਛਿਆ ਜਾ ਰਿਹਾ ਹੈ ਸਾਨੂੰ ਕਿਸ ਨੇ ਹੱਕ ਦਿੱਤਾ ਪੱਗੜੀ ਲਹਾਉਣ ਦਾ ਤਾਂ ਜਵਾਬ ਦੇਣ ਲਈ ਅਸੀਂ ਜਲੰਧਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਰਹੇ ਹਾਂ। ਜਿੱਥੇ ਮੈਂ ਗਿਆਨੀ ਰਘਬੀਰ ਸਿੰਘ ਦੇ ਸਾਹਮਣੇ ਬੇਨਤੀ ਕਰਾਂਗਾ। ਅਸੀਂ ਉਥੋਂ ਆਦੇਸ਼ ਜਾਰੀ ਕਰਾਵਾਂਗੇ ਕਿ ਜਿਸ ਨੇ ਸਿਰ 'ਤੇ ਪੱਗੜੀ ਰੱਖਣੀ ਹੈ, ਉਸ ਨੂੰ ਆਪਣੇ ਧਰਮ ਦੀ ਮਰਿਆਦਾ ਕਾਇਮ ਰੱਖਣੀ ਹੋਵੇਗੀ। 

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਟ੍ਰੇਨਿੰਗ ਲਈ 72 ਪ੍ਰਾਇਮਰੀ ਅਧਿਆਪਕ ਫਿਨਲੈਂਡ ਲਈ ਕੀਤੇ ਰਵਾਨਾ

ਮਾਨ ਸਿੰਘ ਅਕਾਲੀ ਨੇ ਕਿਹਾ ਕਿ ਅਜਿਹਾ ਕਦੇ ਨਹੀਂ ਹੋਵੇਗਾ ਕਿ ਅਸੀਂ ਸਿਰਾਂ 'ਤੇ ਦਸਤਾਰਾਂ ਸਜਾ ਕੇ ਅਸ਼ਲੀਲ ਵੀਡੀਓ ਬਣਾਉਂਦੇ ਰਹੀਏ। ਇਹੋ ਜਿਹੀਆਂ ਚੀਜ਼ਾਂ ਸਾਨੂੰ ਸ਼ੋਭਾ ਨਹੀਂ ਦਿੰਦੀਆਂ। ਸਾਡੇ ਗੁਰੂਆਂ ਨੇ ਬਹੁਤ ਸਾਰੀਆਂ ਧੀਆਂ-ਪੁੱਤਾਂ ਨੂੰ ਬਚਾਇਆ ਸੀ, ਇਸ ਲਈ ਇਹ ਸਭ ਕੁਝ ਸਾਡੇ ਅਨੁਕੂਲ ਨਹੀਂ ਹੈ। ਅਸੀਂ ਹਿੰਦੂ ਸੰਗਠਨਾਂ ਨਾਲ ਵੀ ਸੰਪਰਕ ਕਰਾਂਗੇ ਤਾਂ ਜੋ ਇਸ ਅਸ਼ਲੀਲਤਾ ਨੂੰ ਖ਼ਤਮ ਕੀਤਾ ਜਾ ਸਕੇ। ਅਸੀਂ ਹਿੰਦੂਆਂ ਦੇ ਨਾਲ ਖੜ੍ਹੇ ਹਾਂ। ਮਾਨ ਸਿੰਘ ਅਕਾਲੀ ਨੇ ਅੱਗੇ ਕਿਹਾ ਕਿ ਇਸ ਦੇ ਲਈ ਮਾਨ ਸਿੰਘ ਅਕਾਲੀ ਇਕੱਲਾ ਨਹੀਂ ਹੈ, ਸਗੋਂ ਸਮੁੱਚਾ ਪੰਥ ਉਨ੍ਹਾਂ ਦੇ ਨਾਲ ਹੈ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਵੱਲੋਂ ਸੁਰੱਖਿਆ ਦੀ ਮੰਗ ਕਰਨ ਮਗਰੋਂ ਨਿਹੰਗ ਸਿੰਘ ਨੇ ਮੁੜ ਲਾਈਵ ਹੋ ਕੇ ਦਿੱਤੀ ਚਿਤਾਵਨੀ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News