ਨਿਹੰਗ ਸਿੰਘ ਦਾ ਬਾਣਾ ਪਾ ਪਠਾਨਕੋਟ ਦੇ ਗੁਰਦੁਆਰਾ ਸਾਹਿਬ ਪੁੱਜਾ ਮੋਨਾ ਨੌਜਵਾਨ, ਲੋਕਾਂ ਨੇ ਕੀਤਾ ਕਾਬੂ (ਵੀਡੀਓ)

Saturday, May 28, 2022 - 04:28 PM (IST)

ਨਿਹੰਗ ਸਿੰਘ ਦਾ ਬਾਣਾ ਪਾ ਪਠਾਨਕੋਟ ਦੇ ਗੁਰਦੁਆਰਾ ਸਾਹਿਬ ਪੁੱਜਾ ਮੋਨਾ ਨੌਜਵਾਨ, ਲੋਕਾਂ ਨੇ ਕੀਤਾ ਕਾਬੂ (ਵੀਡੀਓ)

ਪਠਾਨਕੋਟ (ਧਰਮਿੰਦਰ ਠਾਕੁਰ) - ਪਠਾਨਕੋਟ ਦੇ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਦੇ ਪ੍ਰਬੰਧਕ ਨੇ ਇੱਕ ਸ਼ੱਕੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤਾ ਸ਼ੱਕੀ ਨੌਜਵਾਨ ਨਿਹੰਗ ਸਿੰਘਾਂ ਦਾ ਬਾਣਾ ਪਾ ਗੁਰਦੁਆਰਾ ਸਾਹਿਬ ਵਿਖੇ ਘੁੰਮ ਰਿਹਾ ਸੀ। ਉਕਤ ਨੌਜਵਾਨ ਦੀ ਜਦੋਂ ਲੋਕਾਂ ਨੇ ਪੱਗ ਉਤਾਰ ਕੇ ਜਦੋਂ ਵੇਖੀ ਗਈ ਤਾਂ ਉਸ ਦੇ ਸਿਰ ’ਤੇ ਵਾਲ ਨਹੀਂ ਸਨ ਅਤੇ ਉਹ ਮੋਨਾ ਸੀ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਹੋ ਗਈ।  

ਮੌਕੇ ’ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ 16 ਸਾਲ ਦਾ ਇਕ ਨਾਬਾਲਿਗ ਨਿਹੰਗ ਸਿੱਖ ਨੌਜਵਾਨ ਪਠਾਨਕੋਟ ਰੇਲਵੇ ਰੋਡ ਸਥਿਤ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਅੰਦਰ ਚਲਾ ਗਿਆ। ਸ਼ੱਕ ਹੋਣ ’ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਦੇ ਵਾਲ ਕੱਟੇ ਹੋਏ ਮਿਲੇ। ਉਸ ਦੀ ਜੇਬ ’ਚੋਂ ਉਸ ਦਾ ਆਧਾਰ ਕਾਰਡ ਬਰਾਮਦ ਹੋਇਆ, ਜਿਸ ’ਚ ਉੱਤਰ ਪ੍ਰਦੇਸ਼ ਦਾ ਪਤਾ ਲਿਖਿਆ ਹੋਇਆ ਸੀ। ਗੁਰਦੁਆਰੇ ਦੇ ਪ੍ਰਬੰਧਕਾਂ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਫਿਰ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੌਜਵਾਨ ਨੂੰ ਆਪਣੇ ਨਾਲ ਪੁਲਸ ਸਟੇਸ਼ਨ ਲੈ ਗਈ, ਜਿਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


author

rajwinder kaur

Content Editor

Related News