ਏ. ਐੱਸ. ਆਈ. ਦਾ ਹੱਥ ਵੱਢਣ ਤੋਂ ਬਾਅਦ ਪੁਲਸ ਦੀ ਨਿਹੰਗਾਂ 'ਤੇ ਕਾਰਵਾਈ, ਗੋਲੀਬਾਰੀ ਪਿੱਛੋਂ 7 ਗ੍ਰਿਫਤਾਰ

Sunday, Apr 12, 2020 - 06:38 PM (IST)

ਏ. ਐੱਸ. ਆਈ. ਦਾ ਹੱਥ ਵੱਢਣ ਤੋਂ ਬਾਅਦ ਪੁਲਸ ਦੀ ਨਿਹੰਗਾਂ 'ਤੇ ਕਾਰਵਾਈ, ਗੋਲੀਬਾਰੀ ਪਿੱਛੋਂ 7 ਗ੍ਰਿਫਤਾਰ

ਪਟਿਆਲਾ/ਸਨੌਰ (ਜੋਸਨ, ਬਲਜਿੰਦਰ) : ਮਾਲਵੇ ਦੀ ਸਭ ਤੋਂ ਵੱਡੀ ਸਨੌਰ ਪਟਿਆਲਾ ਰੋਡ 'ਤੇ ਸਥਿਤ ਸਬਜੀ ਮੰਡੀ ਵਿਚ ਐਤਵਾਰ ਸਵੇਰੇ ਸਬਜੀ ਲੈਣ ਆਏ ਚਾਰ ਨਿਹੰਗ ਸਿੰਘਾਂ ਵਲੋਂ ਕੀਤੇ ਪੁਲਸ ਹਮਲੇ ਤੋਂ ਬਾਅਦ ਨਿਹੰਗ ਹਲਕਾ ਸਨੋਰ ਦੇ ਬਲਬੇੜਾ ਨੇੜੇ ਸਥਿਤ ਆਪਣੇ ਡੇਰੇ ਵਿਚ ਵੜ ਗਏ ਸਨ ਜਿਥੇ ਪੁਲਸ ਤੇ ਕਮਾਂਡੋਜ ਨੇ ਚਾਰੇ ਪਾਸੇ ਘੇਰਾ ਪਾ ਕੇ ਕਈ ਘੰਟੇ ਬਾਹਰ ਨਿਕਲਣ ਦੀਆਂ ਅਪੀਲਾਂ ਤੋਂ ਬਾਅਦ ਹੁਣ ਗੋਲੀਆਂ ਦੀ ਬੁਛਾੜ ਨਾਲ ਡੇਰੇ ਦੇ ਮੁਖੀ ਬਾਬਾ ਸਮੇਤ 7 ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।

ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਵਲੋਂ ਪੁਲਸ 'ਤੇ ਕੀਤੇ ਹਮਲੇ 'ਤੇ ਡੀ. ਜੀ. ਪੀ. ਦਾ ਟਵੀਟ, ਸਖਤ ਕਾਰਵਾਈ ਦੇ ਹੁਕਮ

PunjabKesari

ਇਸ ਮੌਕੇ ਅੰਦਰੋ ਨਿਹੰਗਾਂ ਵਲੋਂ ਵੀ ਹਮਲਾ ਕੀਤਾ ਗਿਆ ਜਿਸ ਵਿਚ ਕੁਝ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਡੀ. ਜੀ. ਪੀ. ਲਾਅ ਐਂਡ ਆਰਡਰ ਰਾਕੇਸ਼ ਅਰੋੜ ਅਤੇ ਐੱਸ. ਐੱਸ. ਪੀ. ਦੀ ਅਗਵਾਈ ਵਿਚ ਸ਼ੁਰੂ ਹੋਏ ਇਸ ਆਪਰੇਸ਼ਨ ਵਿਚ ਪੁਲਸ ਨੇ 7 ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 

PunjabKesari

ਮਿਲੀ ਜਾਣਕਾਰੀ ਮੁਤਾਬਕ ਇਸ ਕਾਰਵਾਈ ਦੌਰਾਨ ਨਿਹੰਗਾਂ ਵਲੋਂ ਵੀ ਗੋਲੀਆਂ ਚਲਾਈਆਂ ਗਈਆਂ, ਜਦਕਿ ਪੁਲਸ ਦੀ ਜਵਾਬੀ ਕਾਰਵਾਈ ਵਿਚ ਇਕ ਨਿਹੰਗ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਜ਼ਖਮੀ ਨਿਹੰਗ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਹੈ। 

ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ

PunjabKesari

ਦੱਸਣਯੋਗ ਹੈ ਕਿ ਸਨੌਰ ਸਬਜੀ ਮੰਡੀ ਵਿਖੇ ਪੁਲਸ ਮੁਲਾਜ਼ਮ ਨੂੰ ਜ਼ਖਮੀ ਕਰਨ ਵਾਲੇ ਕਥਿਤ ਨਿਹੰਗ ਸਿੰਘ ਪਟਿਆਲਾ ਚੀਕਾਂ ਰੋਡ ਬਲਬੇੜਾ ਵਿਖੇ ਆਪਣੇ ਗੁਰਦੁਆਰਾ ਸਾਹਿਬ ਪਹੁੰਚ ਗਏ। ਜਿਨ੍ਹਾਂ ਨੂੰ ਪੁਲਸ ਵੱਲੋਂ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਨਿਹੰਗ ਸਿੰਘ ਪੁਲਸ ਨੂੰ ਨੇੜੇ ਆਉਣ 'ਤੇ ਨਤੀਜੇ ਭੁਗਤਣ ਦੀਆ ਧਮਕੀਆਂ ਦੇਣ ਲੱਗੇ।

PunjabKesari

ਜਿਸ ਤੋਂ ਬਾਅਦ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ. ਜੀ.ਪੀ ਕਮਾਂਡੋ ਰਾਕੇਸ਼ ਅਰੋੜਾ, ਐੱਸ.ਐੱਸ.ਪੀ. ਪਟਿਆਲਾ ਭਾਰੀ ਪੁਲਸ ਪਾਰਟੀ ਅਤੇ ਕਮਾਂਡੋ ਫੋਰਸ ਦੇ ਜਵਾਨਾਂ ਸਮੇਤ ਮੌਕੇ 'ਤੇ ਪਹੁੰਚੇ।

PunjabKesari

PunjabKesari

PunjabKesari


author

Gurminder Singh

Content Editor

Related News