ਨਿਗਮ ਨੇ ਇੰਡੀਅਨ ਆਇਲ ਨੂੰ ਭੇਜਿਆ 90 ਲੱਖ ਦਾ ਨੋਟਿਸ
Thursday, Aug 31, 2017 - 05:35 AM (IST)

ਜਲੰਧਰ- ਵਿੱਤੀ ਸੰਕਟ ਨਾਲ ਜੂਝ ਰਹੇ ਨਗਰ ਨਿਗਮ ਨੇ ਉਗਰਾਹੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ, ਜਿਸ ਦੇ ਅਧੀਨ ਇੰਡੀਅਨ ਆਇਲ ਕੰਪਨੀ ਨੂੰ 90 ਲੱਖ ਰੁਪਏ ਦੀ ਵਸੂਲੀ ਦਾ ਨੋਟਿਸ ਭੇਜਿਆ ਗਿਆ ਹੈ। ਇਸ ਕੰਪਨੀ ਦਾ ਪੈਟਰੋਲ ਪੰਪ ਪੀ. ਏ. ਪੀ. ਚੌਕ ਨੇੜੇ ਸਥਿਤ ਹੈ, ਜਿਸ ਦਾ ਕਿਰਾਇਆ ਸਾਲਾਂ ਤੋਂ ਅਦਾ ਨਹੀਂ ਕੀਤਾ ਗਿਆ ਅਤੇ ਕੇਸ ਅਦਾਲਤ ਵਿਚ ਵਿਚਾਰ ਅਧੀਨ ਹੈ। ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਨੇ ਕੰਪਨੀ ਨੂੰ 90 ਲੱਖ ਰੁਪਏ ਦਾ ਭੁਗਤਾਨ ਕਰਨ ਨੂੰ ਕਿਹਾ ਹੈ।