ਐੱਨ. ਆਈ. ਏ. ਦੀ ਟੀਮ ਵੱਲੋਂ ਤਲਵੰਡੀ ਭਾਈ ’ਚ ਰੇਡ

Tuesday, Jun 06, 2023 - 04:40 PM (IST)

ਐੱਨ. ਆਈ. ਏ. ਦੀ ਟੀਮ ਵੱਲੋਂ ਤਲਵੰਡੀ ਭਾਈ ’ਚ ਰੇਡ

ਤਲਵੰਡੀ ਭਾਈ (ਗੁਲਾਟੀ) : ਕੇਂਦਰ ਦੀ ਸਰੱਖਿਆ ਜਾਂਚ ਏਜੰਸੀ ਐੱਨ. ਆਈ. ਏ. ਨੇ ਅੱਜ ਤੜਕਸਾਰ ਸਵੇਰੇ ਕਰੀਬ ਪੰਜ ਵਜੇ ਤਲਵੰਡੀ ਭਾਈ ਦੇ ਅਜੀਤ ਨਗਰ ’ਚ ਰੇਡ ਕੀਤੀ। ਮਿਲੀ ਜਾਣਕਾਰੀ ਅਨੁਸਾਰ ਐਨ. ਆਈ. ਏ. ਨੇ ਕਰੀਬ ਚਾਰ ਘੰਟੇ ਤੱਕ ਪਰਿਵਾਰ ਦੇ ਲੜਕੇ ਕੁਲਬੀਰ ਸਿੰਘ ਅਤੇ ਉਸਦੇ ਭਰਾ ਤੋਂ ਪਿੰਡ ਬੂਈਆਂ ਵਾਲਾ ਤਹਿਸੀਲ ਜ਼ੀਰਾ ਦਾ ਨੌਜਵਾਨ ਮਨਪ੍ਰੀਤ ਸਿੰਘ ਪੀਤਾ ਜੋ ਮਨੀਲਾ ਰਹਿੰਦਾ ਹੈ ਦੇ ਬਾਰੇ ਪੁੱਛਗਿੱਛ ਕੀਤੀ। ਟੀਮ ਜਾਣ ਸਮੇਂ ਦੋਵਾਂ ਭਰਾਵਾਂ ਨੂੰ ਆਪਣੇ ਨਾਲ ਲੈ ਗਈ ਅਤੇ ਉਨ੍ਹਾਂ ਦੇ ਮੋਬਾਇਲ ਵੀ ਟੀਮ ਵੱਲੋਂ ਆਪਣੇ ਕਬਜ਼ੇ ਵਿਚ ਲੈ ਲਏ ਗਏ।


author

Gurminder Singh

Content Editor

Related News