''ਟਰਾਂਸਜੈਂਡਰਾਂ'' ਨੂੰ ਲੈ ਕੇ ਆਈ ਅਹਿਮ ਖ਼ਬਰ, ਜਾਰੀ ਹੋ ਗਈ Advisory

09/27/2023 4:13:37 PM

ਚੰਡੀਗੜ੍ਹ (ਹਾਂਡਾ) : ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਰੀਆਂ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟਰਾਂਸਜੈਂਡਰ ਦੇ ਅਧਿਕਾਰਾਂ ਨੂੰ ਯਕੀਨੀ ਕਰਨ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਕਮਿਸ਼ਨ ਵੱਲੋਂ ਇਸ ਸਬੰਧੀ 2 ਮਹੀਨੇ ਦੇ ਅੰਦਰ ਸਟੇਟਸ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਪਰਿਵਾਰ ਦੀ ਮੌਤ ਤੋਂ ਬਾਅਦ ਟਰਾਂਸਜੈਂਡਰ ਨੂੰ ਅਣਵਿਆਹੀ ਧੀ ਦਾ ਦਰਜਾ ਦੇ ਕੇ ਪੈਨਸ਼ਨ ਤੇ ਹੋਰ ਲਾਭ ਦਾ ਹੱਕਦਾਰ ਮੰਨਿਆ ਜਾਵੇ। ਕਮਿਸ਼ਨ ਨੇ ਕਿਹਾ ਕਿ ਟਰਾਂਸਜੈਂਡਰ ਪ੍ਰੋਟੈਕਸ਼ਨ ਐਕਟ 2019 ਦਾ ਹਵਾਲਾ ਦਿੰਦਿਆਂ ਉਕਤ ਐਡਵਾਈਜ਼ਰੀ ਜਾਰੀ ਕੀਤੀ ਹੈ। ਜਸਟਿਸ ਅਰੁਣ ਮਿਸ਼ਰਾ ਨੇ ਸਾਰੇ ਪ੍ਰਤੀਵਾਦੀਆਂ ਨਾਲ ਬੈਠਕ ਕਰਕੇ ਉੱਚਿਤ ਐਡਵਾਈਜ਼ਰੀ ਜਾਰੀ ਕੀਤੀ ਹੈ। ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਉਕਤ ਸੁਝਾਵਾਂ ’ਤੇ ਅਮਲ ਕਰਨ ਅਤੇ ਟਰਾਂਸਜੈਂਡਰਾਂ ਦੇ ਅਧਿਕਾਰਾਂ ਦੇ ਪ੍ਰਤੀ ਵਿਭਾਗਾਂ ਨੂੰ ਸੁਚੇਤ ਕਰਨ।

ਇਹ ਵੀ ਪੜ੍ਹੋ : ਪੰਜਾਬ ਦੀ ਸਾਈਕਲ ਇੰਡਸਟਰੀ ਲਈ ਖ਼ੁਸ਼ਖ਼ਬਰੀ, ਲੱਖਾਂ ਦੀ ਗਿਣਤੀ 'ਚ ਧੜਾਧੜ ਆ ਰਹੇ ਆਰਡਰ

ਉਨ੍ਹਾਂ ਕਿਹਾ ਕਿ ਐਕਟ ਬਣ ਜਾਣ ਤੋਂ ਬਾਅਦ ਵੀ ਟਰਾਂਸਜੈਂਡਰ ਨੂੰ ਦਫ਼ਤਰਾਂ 'ਚ, ਕਾਲਜਾਂ 'ਚ ਅਤੇ ਸਮਾਜ 'ਚ ਜ਼ਲੀਲ ਹੋਣਾ ਪੈ ਰਿਹਾ ਹੈ, ਜੋ ਕਿ ਉਨ੍ਹਾਂ ਦੇ ਨਾਲ ਅਨਿਆਂ ਹੈ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਟਰਾਂਸਜੈਂਡਰ ਐਕਟ ਤਹਿਤ ਟਰਾਂਸਜੈਂਡਰ ਦੇ ਪਰਿਵਾਰ ਦੀ ਮੌਤ ਤੋਂ ਬਾਅਦ ਉਸ ਨੂੰ ਅਣਵਿਆਹੀ ਧੀ ਮੰਨਿਆ ਜਾਵੇ ਤਾਂ ਕਿ ਉਸ ਨੂੰ ਪੈਨਸ਼ਨ ਤੇ ਹੋਰ ਲਾਭ ਮਿਲ ਸਕਣ। ਟਰਾਂਸਜੈਂਡਰ ਨੂੰ ਖੇਤੀ ਭੂਮੀ ਖਰੀਦਣ ਲਈ ਕਿਸਾਨ ਦਾ ਦਰਜਾ ਦਿੱਤੇ ਜਾਵੇ ਅਤੇਤੇ ਉਸ ਦਾ ਮਲਟੀ ਪਰਪਜ਼ ਪਛਾਣ ਪੱਤਰ ਬਣਾਇਆ ਜਾਵੇ, ਜੋ ਕਿ ਹਰ ਸਰਕਾਰੀ ਯੋਜਨਾ 'ਚ ਮੰਨਣਯੋਗ ਹੋਵੇ।

ਇਹ ਵੀ ਪੜ੍ਹੋ : ਮੋਹਾਲੀ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਸਵੀਰਾਂ 'ਚ ਦੇਖੋ ਮੌਕੇ ਦੇ ਹਾਲਾਤ

ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਟਰਾਂਸਜੈਂਡਰ ਨੂੰ ਸਿਵਲ ਸਰਵਿਸ 'ਚ ਨੌਕਰੀ ਲਈ ਅਰਜ਼ੀ ਦੇਣ ਦਾ ਅਧਿਕਾਰ ਮਿਲੇ, ਸਾਰੇ ਸਰਕਾਰੀ ਹਸਪਤਾਲਾਂ 'ਚ ਰੀਸਾਈਨਮੈਂਟ ਸਰਜਰੀ ਮੁਫ਼ਤ ਕੀਤੀਆਂ ਜਾਣ, ਸੈਕਸ ਬਦਲਣ ਦੀ ਆਗਿਆ ਤੇ ਸਰਜਰੀ ਦੀ ਸੁਵਿਧਾ ਦਿੱਤੀ ਜਾਵੇ। ਸਾਰੇ ਜਨਤਕ ਸਥਾਨਾਂ ਅਤੇ ਹਰ ਇਕ ਸਰਕਾਰੀ ਸੰਸਥਾਨ 'ਚ ਟਰਾਂਜੈਂਡਰ ਲਈ ਵੱਖ ਪਖਾਨੇ ਦੀ ਸੁਵਿਧਾ ਯਕੀਨੀ ਬਣਾਈ ਜਾਵੇ। ਟਰਾਂਸਜੈਂਡਰ ਵੈਲਫੇਅਰ ਬੋਰਡ ਤੇ ਪ੍ਰੋਟੈਕਸ਼ਨ ਸੈੱਲ ਸਥਾਪਿਤ ਕੀਤੇ ਜਾਣ, ਉੱਚ ਸਿੱਖਿਆ ਲਈ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਉਨ੍ਹਾਂ ਦੇ ਦਾਖ਼ਲੇ ਤੇ ਵਿੱਤੀ ਸਹਾਇਤਾ ਦਾ ਇੰਤਜ਼ਾਮ ਕੀਤਾ ਜਾਵੇ। ਉਨ੍ਹਾਂ ਦੇ ਯੌਨ ਸ਼ੋਸ਼ਣ ਸਮੇਤ ਸਮਾਜ 'ਚ ਪ੍ਰਤਾੜਨਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕੰਪਨੀ ਐਕਟ 'ਚ ਟਰਾਂਸਜੈਂਡਰ ਲਈ ਗਤੀਵਿਧੀਆਂ ਸ਼ਾਮਲ ਕਰਨ ਨੂੰ ਕਿਹਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News