ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਦੇ ਰੋਸ ਵਜੋ NHM ਕਾਮਿਆਂ ਨੇ ਕਾਲੇ ਬਿੱਲੇ ਲਗਾਕੇ ਸ਼ੁਰੂ ਕੀਤੀ ਤਿੰਨ ਦਿਨਾਂ ਹੜਤਾਲ

04/27/2020 6:55:16 PM

ਨਵਾਂਸ਼ਹਿਰ(ਸੱਜਨ ਸਿੰਘ) -  ਕੋਵਿੰਡ-19 ਕੋਰੋਨਾ ਮਾਹਾਂਮਾਰੀ ਦੇ ਖਿਲਾਫ ਬੇਖੌਫ ਹੋ ਕੇ ਬੁਲੰਦ ਹੌਂਸਲੇ ਨਾਲ ਪਹਿਲੀ ਕਤਾਰ ਵਿਚ ਲੜਾਈ ਲੜ ਰਹੇ ਸਿਹਤ ਕਾਮਿਆਂ ਦੀਆਂ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਕਰਕੇ ਹੌਂਸਲਾ ਟੁੱਟਦਾ ਨਜ਼ਰ ਆ ਰਿਹਾ ਹੈ। ਜੀ ਹਾਂ, ਪੰਜਾਬ ਵਿਚ ਸਾਢੇ 13 ਹਜ਼ਾਰ ਦੇ ਕਰੀਬ ਸਿਹਤ ਵਿਭਾਗ ਵਿਚ ਨੈਸ਼ਨਲ ਹੈਲਥ ਮਿਸ਼ਨ ਤਹਿਤ 60 ਵੱਖ-ਵੱਖ ਕੈਟਾਗਰੀਆਂ ਵਿਚ ਸਿਹਤ ਸੇਵਾਵਾਂ ਦੇ ਰਹੇ ਮੁਲਾਜਮਾਂ ਵੱਲੋਂ  ਕਾਲੇ ਬਿੱਲੇ ਲਗਾਕੇ ਤਿੰਨ ਦਿਨਾਂ ਹੜਤਾਲ ਸ਼ੁਰੂ ਕੀਤੀ ਹੈ। ਰੋਸ ਵਜੋਂ ਹੜਤਾਲ 'ਚ ਸ਼ਾਮਲ ਮੁਲਾਜਮਾਂ ਦਾ ਕਹਿਣਾ ਹੈ ਕਿ ਉਹ ਕੋਵਿੰਡ-19 ਕੋਰੋਨਾ ਵਾਇਰਸ ਦੇ ਖਿਲਾਫ ਸਭ ਤੋਂ ਅੱਗੇ ਹੋਕੇ ਲੜਾਈ ਲੜ ਰਹੇ ਨੇ ਪਰੰਤੂ ਸਰਕਾਰ ਉਸ ਦੇ ਬਾਵਜੂਦ ਉਨ੍ਹਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦੇ ਰਹੀ। ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਸਰਕਾਰ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ।

ਵਿਸ਼ਵ ਭਰ 'ਚ ਫੈਲੀ ਕੋਵਿਡ-19 ਕੋਰੋਨਾ ਮਹਾਂਮਾਰੀ ਨਾਲ ਪੂਰੀ ਦੁਨੀਆਂ ਵਿਚ ਵੱਡੇ ਪੱਧਰ 'ਤੇ ਆਰਥਿਕ ਅਤੇ ਮਨੁੱਖੀ ਜਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।  ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਖਿਲਾਫ ਭਾਰਤ ਵੀ ਵੱਡੀ ਜੰਗ ਲੜ ਰਿਹਾ ਹੈ ਜਿਸ ਵਿਚ ਸਭ ਤੋਂ ਪਹਿਲੀ ਕਤਾਰ ਵਿਚ ਸਿਹਤ ਕਾਮੇ ਇਸ ਜੰਗ ਨੂੰ ਆਪਣੀ ਜਾਨ ਜੋਖਿਮ ਵਿੱਚ ਪਾਕੇ ਲੜ ਰਹੇ ਨੇ। ਪਰੰਤੂ ਪੰਜਾਬ ਦੇ ਸਿਹਤ ਵਿਭਾਗ ਵਿਚ ਸਾਢੇ 13 ਹਜ਼ਾਰ ਦੇ ਕਰੀਬ ਸਿਹਤ ਵਿਭਾਗ ਵਿਚ ਨੈਸ਼ਨਲ ਹੈਲਥ ਮਿਸ਼ਨ ਤਹਿਤ 60 ਵੱਖ-ਵੱਖ ਕੈਟਾਗਿਰੀਆਂ ਵਿਚ ਸਿਹਤ ਸੇਵਾਵਾਂ ਦੇ ਰਹੇ ਮੁਲਾਜਮਾਂ ਵੱਲੋਂ  ਕਾਲੇ ਬਿੱਲੇ ਲਗਾਕੇ ਤਿੰਨ ਦਿਨਾਂ ਹੜਤਾਲ ਸ਼ੁਰੂ ਕੀਤੀ ਹੈ। ਹੜਤਾਲ ਵਿਚ ਸ਼ਾਮਲ ਇਨ੍ਹਾਂ ਸਿਹਤ ਕਾਮਿਆਂ ਦਾ ਕਹਿਣਾ ਹੈ ਕਿ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕੋਰੋਨਾ ਖਿਲਾਫ ਲੜੀ ਜਾ ਰਹੀ ਜੰਗ ਵਿਚ ਸਭ ਤੋਂ ਅੱਗੇ ਹੋਕੇ ਆਪਣੀਆਂ ਡਿਊਟੀਆਂ ਦੇ ਰਹੇ ਨੇ, ਪਰੰਤੂ ਉਸ ਦੇ ਬਾਵਜੂਦ ਉਨ੍ਹਾਂ ਨੂੰ ਆਰਥਿਕ ਤੰਗੀ  ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਬਣਦੀ ਸਹੂਲਤਾਂ ਅਤੇ ਹੱਕ ਨਹੀਂ ਦੇ ਰਹੀ । ਜਿਸ ਕਰਕੇ ਅੱਜ ਮਜਬੂਰ ਹੋਕੇ ਉਨ੍ਹਾਂ ਨੂੰ ਇਹ ਕਦਮ ਚੁਕਣਾ ਪਿਆ ਹੈ।

ਜ਼ਿਕਰਯੋਗ ਹੈ ਕਿ ਕੋਵਿਡ-19 ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਇੱਕ ਪਾਸੇ ਤਾਂ ਸਰਕਾਰ ਜਨਤਾਂ ਨੂੰ ਵੱਖ ਵੱਖ ਸਹੂਲਤਾਂ ਦੇਣ ਲਈ ਕਰੋੜਾਂ ਰੂਪਏ ਖਰਚਣ ਦੇ ਦਾਅਵੇ ਕਰ ਰਹੀ , ਉੱਥੇ ਹੀ ਦੂਜੇ ਪਾਸੇ ਕੋਵਿਡ-19 ਕੋਰੋਨਾ ਮਹਾਂਮਾਰੀ ਨਾਲ ਅੱਗੇ ਹੋਕੇ ਲੜਾਈ ਲੜ ਰਹੇ ਸਿਹਤ ਕਾਮੇ ਆਪਣੀ ਜਾਨ ਜੋਖਿਮ ਵਿਚ ਪਾਕੇ ਡਿਊਟੀ ਕਰਨ ਦੇ ਬਾਵਜੂਦ ਆਰਥਿਕ ਤੰਗੀ ਨਾਲ ਜੂਝਣ ਲਈ ਮਜਬੂਰ ਹਨ। ਅਜਿਹੇ ਵਿਚ ਜੇਕਰ ਇਹ ਸਿਹਤ ਕਾਮੇ ਹੜਤਾਲ ਕਰਕੇ ਸਿਹਤ ਸੇਵਾਵਾਂ ਬੰਦ ਕਰ ਦੇਣ ਤਾਂ ਪੰਜਾਬ ਨੂੰ ਕੋਵਿਡ-19 ਕੋਰੋਨਾ ਮਹਾਂਮਾਰੀ ਤੋਂ ਕੋਣ ਬਚਾਵੇਗਾ, ਇਹ ਇੱਕ ਵੱਡਾ ਸਵਾਲ ਹੈ। ਇਸ ਤੋਂ ਪਹਿਲਾ ਪੰਜਾਬ ਨੂੰ ਅਜਿਹੀ ਸਥਿਤੀ ਨਾਲ ਜੂਝਣਾ ਪਵੇ  ਸਰਕਾਰ ਨੂੰ ਚਾਹੀਦਾ ਹੈ ਕਿ ਸਿਹਤ ਕਾਮਿਆਂ ਨਾਲ ਗੱਲਬਾਤ ਕਰਨ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਤਾਂ ਜੋ ਕੋਵਿਡ-19 ਕੋਰੋਨਾ ਮਹਾਂਮਾਰੀ ਨਾਲ ਲੜੀ ਜਾ ਰਹੀ ਜੰਗ ਜਿੱਤਣ ਲਈ ਇਹ ਸਿਹਤ ਕਾਮੇ ਹੋਰ ਵੀ ਹੌਂਸਲੇ ਨਾਲ ਅੱਗੇ ਹੋਕੇ ਲੜਾਈ ਲੜ ਸਕਣ।
 


Harinder Kaur

Content Editor

Related News