ਪੰਜਾਬ 'ਚ NHAI ਦੇ ਠੇਕੇਦਾਰਾਂ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

Thursday, Aug 08, 2024 - 03:24 PM (IST)

ਪੰਜਾਬ 'ਚ NHAI ਦੇ ਠੇਕੇਦਾਰਾਂ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਚੰਡੀਗੜ੍ਹ (ਅੰਕੁਰ)-ਪੰਜਾਬ ’ਚ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਠੇਕੇਦਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਐੱਨ. ਐੱਚ. ਏ. ਆਈ. ਠੇਕੇਦਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਜ਼ਿੰਦਾ ਸਾੜਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਮਾਮਲੇ ’ਚ ਹੁਣ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਡੀ. ਜੀ. ਪੀ. ਨੂੰ ਤੁਰੰਤ ਐੱਫ਼. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ।

ਜਾਣਕਾਰੀ ਮੁਤਾਬਕ ਕੁਝ ਠੇਕੇਦਾਰਾਂ ਦਾ ਕੁਝ ਲੋਕਾਂ ਨਾਲ ਵੀ ਝਗੜਾ ਹੋਇਆ। ਇਸ ਦੌਰਾਨ ਕੁਝ ਨਾਂ ਵੀ ਸਾਹਮਣੇ ਆ ਰਹੇ ਹਨ। ਐੱਨ. ਐੱਚ .ਏ. ਆਈ. ਵੱਲੋਂ ਲਿਖੇ ਪੱਤਰ ’ਚ ਦੋ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਠੇਕੇਦਾਰਾਂ ਦਾ ਦੋਸ਼ ਹੈ ਕਿ ਇਹ ਸਮੱਸਿਆ ਜਲੰਧਰ ਅਤੇ ਲੁਧਿਆਣਾ ਖੇਤਰ ’ਚ ਆ ਰਹੀ ਹੈ। ਪਹਿਲਾ ਇਹ ਮਾਮਲਾ ਠੇਕੇਦਾਰਾਂ ਨੇ ਇਹ ਮਾਮਲਾ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਕੋਲ ਚੁੱਕਿਆ ਸੀ।

ਇਹ ਵੀ ਪੜ੍ਹੋ- ਆਪ੍ਰੇਸ਼ਨ ਈਗਲ-5 : ਪੰਜਾਬ ਪੁਲਸ ਨੇ ਨਸ਼ਿਆਂ ਦੇ ਹੌਟਸਪੌਟਸ ਨੂੰ ਨਿਸ਼ਾਨਾ ਬਣਾ ਕੀਤੀ ਵੱਡੀ ਕਾਰਵਾਈ

ਇਸ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੇ ਇਹ ਮਾਮਲਾ ਸਰਕਾਰ ਕੋਲ ਚੁੱਕਿਆ ਹੈ, ਜਿਸ ’ਤੇ ਪੰਜਾਬ ਦੇ ਮੁੱਖ ਸਕੱਤਰ ਨੇ ਡੀ. ਜੀ. ਪੀ. ਨੂੰ ਐੱਫ਼. ਆਈ. ਆਰ. ਦੇ ਆਧਾਰ ’ਤੇ ਇਸ ਸਬੰਧੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਵਿਚ ਠੇਕੇਦਾਰਾਂ ਨੇ ਪੁਲਸ ਤੋਂ ਸੁਰੱਖਿਆ ਦੀ ਮੰਗ ਕੀਤੀ ਵੀ ਕੀਤੀ ਸੀ।

ਇਹ ਵੀ ਪੜ੍ਹੋ- 5500 ਸਾਲ ਤੋਂ ਵੀ ਵੱਧ ਪੁਰਾਣਾ ਹੈ ਸ਼੍ਰੀ ਮੁਕਤੇਸ਼ਵਰ ਮਹਾਦੇਵ ਧਾਮ, ਜਾਣੋ ਕੀ ਹੈ ਖ਼ਾਸ ਮਹੱਤਤਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News