ਜਲੰਧਰ ’ਚ ਸ਼ੁਰੂ ਹੋਇਆ ਐਕਸਪ੍ਰੈੱਸ-ਵੇਅ ਦਾ ਕੰਮ, 4 ਘੰਟੇ 'ਚ ਤੈਅ ਹੋ ਸਕੇਗਾ ਦਿੱਲੀ ਤੋਂ ਜੰਮੂ-ਕਟੜਾ ਦਾ ਸਫ਼ਰ
Monday, Dec 12, 2022 - 12:12 PM (IST)
ਜਲੰਧਰ (ਸੁਰਿੰਦਰ)-ਅੰਮ੍ਰਿਤਸਰ-ਬਠਿੰਡਾ ਗਰੀਨਫੀਲਡ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਦਿੱਲੀ-ਜੰਮੂ-ਕਟੜਾ ਐਕਸਪ੍ਰੈੱਸ ਦਾ ਨਿਰਮਾਣ ਜਲੰਧਰ ਵਿਚ ਵੀ ਸ਼ੁਰੂ ਕਰਵਾ ਦਿੱਤਾ ਹੈ। ਇਸ ਦੀ ਸ਼ੁਰੂਆਤ ਨਕੋਦਰ, ਜਿਸ ਨੂੰ ਨੇਕੀ ਦਾ ਦਵਾਰ ਵੀ ਕਿਹਾ ਜਾਂਦਾ ਹੈ, ਤੋਂ ਕੀਤੀ ਗਈ ਹੈ। ਇਕ ਸਾਰ ਦੋ ਵੱਡੇ ਪ੍ਰਾਜੈਕਟ ਸ਼ੁਰੂ ਹੋਣ ਕਾਰਨ ਟਰੈਫਿਕ ਵੀ ਆਉਣ ਵਾਲੇ ਦਿਨਾਂ ਵਿਚ ਪ੍ਰਭਾਵਿਤ ਹੋ ਸਕਦੀ ਹੈ। ਜਿਨ੍ਹਾਂ ਕਿਸਾਨਾਂ ਤੋਂ ਐੱਨ. ਐੱਚ. ਏ. ਆਈ. ਨੇ ਜ਼ਮੀਨ ਐਕਵਾਇਰ ਕੀਤੀ ਹੈ, ਉਨ੍ਹਾਂ ਦੀ ਜ਼ਮੀਨ ’ਤੇ ਨਿਸ਼ਾਨਦੇਹੀ ਦਾ ਕੰਮ ਖ਼ਤਮ ਕਰਨ ਤੋਂ ਬਾਅਦ ਬੁਰਜ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਾਜੈਕਟ ਲਈ ਦੋ ਪਲਾਂਟ ਲਾਏ ਜਾਣਗੇ, ਜਿੱਥੋਂ ਹਰ ਤਰ੍ਹਾਂ ਦਾ ਮਟੀਰੀਅਲ ਹਾਈਵੇ ਬਣਾਉਣ ਲਈ ਪਹੁੰਚਦਾ ਰਹੇ। ਦਿੱਲੀ-ਕਟੜਾ ਐਕਸਪ੍ਰੈੱਸ-ਵੇਅ ਨੂੰ ਨੂੰ 2024 ਵਿਖ ਖਤਮ ਕਰਨ ਦਾ ਟਾਰਗੈੱਟ ਦਿੱਤਾ ਗਿਆ ਹੈ। ਦੋ ਸਾਲ ਬਾਅਦ ਜੇਕਰ ਹਾਈਵੇ ਤਿਆਰ ਹੋ ਜਾਂਦਾ ਹੈ ਤਾਂ ਦਿੱਲੀ ਤੋਂ ਜੰਮੂ-ਕਟੜਾ ਜਾਣ ਵਿਚ ਸਿਰਫ਼ 4 ਘੰਟੇ ਦਾ ਹੀ ਸਮਾਂ ਲੱਗੇਗਾ ਅਤੇ ਜਲੰਧਰ ਤੋਂ ਕਟੜਾ ਜਾਣ ਵਿਚ ਹੁਣ 6 ਘੰਟੇ ਦਾ ਸਮਾਂ ਲਗਦਾ ਹੈ, ਜੋ ਘਟ ਕੇ ਢਾਈ ਘੰਟੇ ਦਾ ਰਹਿ ਜਾਣਾ ਹੈ।
ਜਲੰਧਰ ਤੋਂ 60 ਕਿਲੋਮੀਟਰ ਤਾਂ ਨਕੋਦਰ ਤੋਂ ਅੰਮ੍ਰਿਤਸਰ 90 ਕਿਲੋਮੀਟਰ ਹੋਵੇਗਾ ਤਿਆਰ
24 ਅਪ੍ਰੈਲ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ-ਵੇਅ ਦਾ ਨੀਂਹ ਪੱਥਰ ਰੱਖਿਆ ਸੀ। ਨੈਸ਼ਨਲ ਹਾਈਵੇਅ ਅਥਾਰਿਟੀ ਅਨੁਸਾਰ 670 ਕਿਲੋਮੀਟਰ ਹਾਈਵੇਅ ਵਿਚੋਂ 400 ਕਿਲੋਮੀਟਰ ਦਾ ਹਾਈਵੇ ਗੁਰਦਾਸਪੁਰ, ਨਕੋਦਰ, ਜਲੰਧਰ ਅਤੇ ਅੰਮ੍ਰਿਤਸਰ ਵਿਚੋਂ ਹੋ ਕੇ ਨਿਕਲੇਗਾ। ਜਿਸ ਵਿਚ 60 ਕਿਲੋਮੀਟਰ ਜਲੰਧਰ ਦੇ ਹਿੱਸੇ ਵਿਚ ਆਇਆ ਹੈ ਅਤੇ 99 ਕਿਲੋਮੀਟਰ ਨਕੋਦਰ-ਅੰਮ੍ਰਿਤਸਰ ਦੇ ਹਿੱਸੇ।
ਪਰਿਵਾਰ 'ਤੇ ਟੁੱਟਾ ਦੁੱਖ਼ਾਂ ਦਾ ਪਹਾੜ, ਨੌਸਰਬਾਜ਼ਾਂ ਵੱਲੋਂ ਸਰਬੀਆ ਭੇਜੇ ਦਸੂਹਾ ਦੇ ਨੌਜਵਾਨ ਦੀ ਮੌਤ
ਐਂਟਰੀ ਅਤੇ ਐਗਜ਼ਿਟ ਪੁਆਇੰਟ ਬਣਨਗੇ
ਦਿੱਲੀ ਤੋਂ ਜਲੰਧਰ ਵਿਚ ਦਾਖ਼ਲ ਹੋਣ ਅਤੇ ਬਾਹਰ ਨਿਕਲਣ ਲਈ 6 ਦੇ ਕਰੀਬ ਐਂਟਰੀ ਅਤੇ ਐਗਜ਼ਿਟ ਪੁਆਇੰਟ ਬਣਾਏ ਜਾਣਗੇ। ਇਸ ਵਿਚੋਂ ਇਕ ਹਿੱਸਾ ਅਜਿਹਾ ਹੋਵੇਗਾ, ਜਿਸ ਵਿਚ ਵਾਹਨਾਂ ਨੂੰ ਸਿਟੀ ਵੱਲ ਆਉਣ ਦੀ ਜ਼ਰੂਰਤ ਨਹੀਂ ਹੋਵੇਗੀ। ਉਹ ਫਗਵਾੜਾ ਤੋਂ ਪਹਿਲਾਂ ਹੀ ਕਟੜਾ ਵੱਲ ਨੂੰ ਮੁੜ ਸਕਦੇ ਹਨ। ਸਿਟੀ ਦੇ ਚਾਰੋਂ ਪਾਸੇ ਜ਼ਮੀਨ ਐਕਵਾਇਰ ਦਾ ਕੰਮ ਪੂਰਾ ਹੋ ਚੁੱਕਾ ਹੈ।
ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਹੋ ਜਾਣਗੇ ਆਸਾਨ
ਵੈਸ਼ਨੋ ਦੇਵੀ, ਸ੍ਰੀ ਦੇਵੀ ਤਾਲਾਬ ਮੰਦਰ, ਨਕੋਦਰ ’ਚ ਮੁਰਾਦ ਸ਼ਾਹ ਜੀ ਦਾ ਦਰਬਾਰ, ਦਰਬਾਰ ਸਾਹਿਬ ਅੰਮ੍ਰਿਤਸਰ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ।
ਦਿੱਲੀ ਤੋਂ ਇੰਨੀ ਦੂਰੀ ਹੋ ਜਾਵੇਗੀ ਘੱਟ
-ਦਿੱਲੀ ਤੋਂ ਜਲੰਧਰ ਦਾ ਸਫ਼ਰ ਹੁਣ 400 ਕਿਲੋਮੀਟਰ ਦਾ ਹੈ ਜੋ ਘਟ ਕੇ 300 ਕਿਲੋਮੀਟਰ ਰਹਿ ਜਾਵੇਗਾ। ਅੰਮ੍ਰਿਤਸਰ ਲਈ ਹੁਣ 500 ਕਿਲੋਮੀਟਰ ਦਾ ਸਫਰ ਤਹਿ ਕਰਨਾ ਪੈਂਦਾ ਹੈ, ਜੋ ਘਟ ਕੇ 400 ਕਿਲੋਮੀਟਰ ਰਹਿ ਜਾਵੇਗਾ। ਕਟੜਾ ਲਈ 730 ਕਿਲੋਮੀਟਰ ਦਾ ਸਫ਼ਰ ਹੈ ਜੋ ਘਟ ਕੇ 530 ਰਹਿ ਜਾਵੇਗਾ।
ਇਹ ਵੀ ਪੜ੍ਹੋ : ਕੈਨੇਡਾ ਤੋਂ ਫੋਨ ਕਰਕੇ ਰਿਸ਼ਤੇਦਾਰ ਦੱਸ ਮਾਰੀ ਲੱਖਾਂ ਦੀ ਠੱਗੀ, ਜਦ ਵੈਸਟਰਨ ਯੂਨੀਅਨ ਜਾ ਕੇ ਵੇਖਿਆ ਤਾਂ ਉੱਡੇ ਹੋਸ਼
ਇਹ ਸਹੂਲਤਾਂ ਅਤੇ ਇਹ ਬਣੇਗਾ ਹਾਈਵੇਅ ’ਤੇ
-35 ਇੰਟਰਚੇਂਜ ਬਣਨਗੇ : ਰਾਵੀ
-ਲੰਡਨ ਦੀ ਟੇਮਸ ਨਦੀ ਦੇ ਟਾਵਰ ਬ੍ਰਿਜ ਦੀ ਤਰਜ਼ ’ਤੇ ਬਿਆਸ ਨਦੀ ’ਤੇ ਬਣੇਗਾ ਏਸ਼ੀਆ ਦਾ 1300 ਮੀਟਰ ਲੰਬਾ ਸਭ ਤੋਂ ਵੱਡਾ ਬ੍ਰਿਜ
-ਕਾਰੀਡੋਰ ’ਤੇ 15 ਲੱਖ ਦਰੱਖਤ ਲਗਾਏ ਜਾਣਗੇ।
-ਕਾਰੀਡੋਰ ’ਤੇ 40 ਜਨ-ਸਹੂਲਤਾਂ ਵਿਚ ਪੈਟਰੋਲ ਪੰਪ, ਹਸਪਤਾਲ, ਪਾਰਕਿੰਗ, ਕਮਰਸ਼ੀਅਲ ਸਪੇਸ, ਫੂਡ ਕੋਰਟ, ਆਟੋ ਵਰਕਸ਼ਾਪ, ਰਿਜ਼ਾਰਟ ਅਤੇ ਡੋਰਮੇਟ੍ਰੀ ਬਣੇਗੀ।
ਇਨ੍ਹਾਂ ਸ਼ਹਿਰਾਂ ’ਚੋਂ ਹੋ ਕੇ ਲੰਘੇਗਾ ਐਕਸਪ੍ਰੈੱਸ-ਵੇਅ
ਰੋਹਤਕ, ਲੁਧਿਆਣਾ, ਖਡੂਰ ਸਾਹਿਬ, ਅੰਮ੍ਰਿਤਸਰ, ਜਲੰਧਰ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਕਠੂਆ, ਸਾਂਬਾ, ਜੰਮੂ ਅਤੇ ਕਟੜਾ।
ਇਹ ਵੀ ਪੜ੍ਹੋ : ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੀ ਗਾਰੰਟੀ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ