ਗਰੀਬਾਂ ਦਾ ਸਹਾਰਾ ਬਣੀ ਸੰਸਥਾ ''ਦਸਵੰਧ'', 10 ਰੁਪਏ ''ਚ ਦੇ ਰਹੀ ਭੋਜਨ

Thursday, Sep 20, 2018 - 06:36 PM (IST)

ਗਰੀਬਾਂ ਦਾ ਸਹਾਰਾ ਬਣੀ ਸੰਸਥਾ ''ਦਸਵੰਧ'', 10 ਰੁਪਏ ''ਚ ਦੇ ਰਹੀ ਭੋਜਨ

ਜਲੰਧਰ (ਸੋਨੂੰ)— ਰੋਟੀ ਹਰ ਅਮੀਰ-ਗਰੀਬ ਦੀ ਮੁੱਢਲੀ ਲੋੜ ਹੈ ਪਰ ਅੱਜ ਦੀ ਮਹਿੰਗਾਈ 'ਚ ਗਰੀਬ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੈ, ਅਜਿਹੇ 'ਚ ਲੋੜਵੰਦ ਲੋਕਾਂ ਦਾ ਢਿੱਡ ਭਰ ਰਹੀ ਹੈ ਸਮਾਜਸੇਵੀ ਸੰਸਥਾ 'ਦਸਵੰਧ' , ਜੋ ਸਿਰਫ 10 ਰੁਪਏ 'ਚ ਗਰੀਬਾਂ ਨੂੰ ਭੋਜਨ ਦੀ ਥਾਲੀ ਮੁਹੱਈਆ ਕਰਵਾਉਂਦੀ ਹੈ, ਜਿਸ 'ਚ ਰੋਟੀ-ਚਾਵਲ, ਦਾਲ, ਸਬਜ਼ੀ ਅਤੇ ਆਚਾਰ ਹੁੰਦਾ ਹੈ। ਜਲੰਧਰ ਦੇ ਅਰਬਨ ਅਸਟੇਟ ਫੇਜ਼-1 'ਚ ਰੋਜ਼ਾਨਾ ਸ਼ਾਮ 7 ਤੋਂ 8 ਵਜੇ ਤੱਕ ਦਸਵੰਧ ਦੀ ਰਸੋਈ ਚੱਲਦੀ ਹੈ।

PunjabKesari

ਸੰਸਥਾ ਵੱਲੋਂ 1 ਸਤੰਬਰ ਤੋਂ ਚਲਾਈ ਜਾ ਰਹੀ ਰਸੋਈ ਨੂੰ ਜਿੱਥੇ ਤਾਉਮਰ ਚੱਲਦਾ ਰੱਖਣ ਦੀ ਯੋਜਨਾ ਹੈ, ਉਥੇ ਹੀ ਲੋੜਵੰਦਾਂ ਨੂੰ 10 ਰੁਪਏ 'ਚ ਕੱਪੜੇ ਮੁਹੱਈਆ ਕਰਵਾਉਣ ਦਾ ਵੀ ਵਿਚਾਰ ਹੈ।  


Related News