ਦਾਜ ਦੇ ਲੋਭੀਆਂ ਦਾ ਸ਼ਰਮਨਾਕ ਕਾਰਾ, ਬੁਲੇਟ ਨਾ ਮਿਲਣ ''ਤੇ ਕੁੱਟਮਾਰ ਕਰ ਘਰੋਂ ਕੱਢੀ ਨਵ-ਵਿਆਹੁਤਾ

Monday, Nov 14, 2022 - 12:30 AM (IST)

ਦਾਜ ਦੇ ਲੋਭੀਆਂ ਦਾ ਸ਼ਰਮਨਾਕ ਕਾਰਾ, ਬੁਲੇਟ ਨਾ ਮਿਲਣ ''ਤੇ ਕੁੱਟਮਾਰ ਕਰ ਘਰੋਂ ਕੱਢੀ ਨਵ-ਵਿਆਹੁਤਾ

ਫਾਜ਼ਿਲਕਾ (ਸੁਨੀਲ ਨਾਗਪਾਲ) : ਦਾਜ 'ਚ ਬੁਲੇਟ ਮੋਟਰਸਾਈਕਲ ਨਾ ਦੇਣ ਦਾ ਖਮਿਆਜ਼ਾ ਇਕ ਨਵ-ਵਿਆਹੁਤਾ ਨੂੰ ਭੁਗਤਣਾ ਪਿਆ ਹੈ, ਜਿਸ ਨਾਲ ਜੰਮ ਕੇ ਕੁੱਟਮਾਰ ਕੀਤੀ ਗਈ ਹੈ। ਜ਼ਖ਼ਮੀ ਨਵ-ਵਿਆਹੁਤਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਹੈ। ਪੀੜਤਾ ਦੇ ਪਿਤਾ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 11 ਮਹੀਨੇ ਪਹਿਲਾਂ ਕੁੜੀ ਦਾ ਵਿਆਹ ਕੀਤਾ ਸੀ ਤੇ ਅਕਸਰ ਹੀ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਰਹੀ ਹੈ। ਚੂੜਾ ਪਾਈ ਹੱਥਾਂ 'ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਗੰਭੀਰ ਬਿਮਾਰੀ ਦੀ ਲਪੇਟ 'ਚ 30 ਸਾਲਾ ਨੌਜਵਾਨ, ਲੱਖਾਂ ਦਾ ਇੰਜੈਕਸ਼ਨ ਦੇ ਸਕਦੈ ਨਵੀਂ ਜ਼ਿੰਦਗੀ

ਆਰੋਪ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਤੋਂ ਲਗਾਤਾਰ ਦਾਜ ਮੰਗਿਆ ਜਾ ਰਿਹਾ ਹੈ। ਸਹੁਰਾ ਪਰਿਵਾਰ ਵੱਲੋਂ ਦਾਜ 'ਚ ਬੁਲੇਟ ਮੋਟਰਸਾਈਕਲ ਅਤੇ ਕਾਰ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਕਰਕੇ ਉਨ੍ਹਾਂ ਨਾਲ ਅਜਿਹਾ ਵਰਤਾਓ ਹੋ ਰਿਹਾ ਹੈ। ਉੱਧਰ ਪਿੰਡ ਦੇ ਸਰਪੰਚ ਨੇ ਉਕਤ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਦੀ ਗੱਲ ਕਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News