ਬੇਕਾਬੂ ਹੋਏ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਤੀ ਦੀ ਮੌਤ

Saturday, Dec 21, 2024 - 02:58 PM (IST)

ਬੇਕਾਬੂ ਹੋਏ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਤੀ ਦੀ ਮੌਤ

ਬਟਾਲਾ (ਸਾਹਿਲ)- ਬੀਤੇ ਕੱਲ ਦੁਪਹਿਰ ਸਮੇਂ ਬੇਕਾਬੂ ਹੋਏ ਟਰੱਕ ਵਲੋਂ ਇਕ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਜ਼ੋਰਦਾਰ ਢੰਗ ਨਾਲ ਟੱਕਰ ਮਾਰਨ ਨਾਲ ਪਤੀ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਰੀ ਦਿੰਦਿਆਂ ਥਾਣਾ ਘੁਮਾਣ ਏ.ਐੱਸ.ਆਈ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਮਨਜੀਤ ਕੌਰ ਪਤਨੀ ਰਜਿੰਦਰ ਸਿੰਘ ਵਾਸੀ ਪਿੰਡ ਪੱਡੇ ਨੇ ਲਿਖਵਾਇਆ ਹੈ ਕਿ ਉਹ ਤੇ ਉਸਦਾ ਪਤੀ ਰਜਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਬੀਤੇ ਕੱਲ ਦੁਪਹਿਰ 2 ਵਜੇ ਦੇ ਕਰੀਬ ਆਪਣੇ ਕਾਲੇ ਰੰਗ ਦੇ ਪੈਸ਼ਨ ਮੋਟਰਸਾਈਕਲ ਨੰ.ਪੀ.ਬੀ.08ਏ.ਪੀ.4530 ’ਤੇ ਸਵਾਰ ਹੋ ਕੇ ਪਿੰਡ ਪੱਡੇ ਤੋਂ ਘਰੇਲੂ ਕੰਮ ਲਈ ਘੁਮਾਣ ਜਾ ਰਹੇ ਸੀ ਤਾਂ ਸਾਹਮਣਿਓਂ ਘੁਮਾਣ ਸਾਈਡ ਵਲੋਂ ਇਕ ਟਰੱਕ ਨੰ.ਪੀ.ਬੀ.06.ਬੀ.ਏ.6895 ਮਾਰਕਾ ਟਾਟਾ ਕੈਂਟਰ ਆਇਆ, ਜੋ ਟਰੱਕ ਸੁੰਤਲਨ ਵਿਗੜਨ ਕਰਕੇ ਉਨ੍ਹਾਂ ਦੇ ਮੋਟਰਸਾਈਕਲ ’ਤੇ ਆਣ ਵੱਜਾ, ਜਿਸਦੇ ਸਿੱਟੇ ਵਜੋਂ ਉਸਦੇ ਪਤੀ ਰਜਿੰਦਰ ਕੁਮਾਰ ਦੀ ਜਿਥੇ ਟਰੱਕ ਦੀ ਲਪੇਟ ਵਿਚ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਹ ਕੱਚੀ ਪੱਟੜੀ ’ਤੇ ਡਿੱਗ ਪਈ। ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਘੁਮਾਣ ਵਿਖੇ 194 ਬੀ.ਐੱਨ.ਐੱਸ.ਐੱਸ ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੋਟ ਪਾਉਣ ਜਾ ਰਹੀ ਲਾਲ ਚੂੜੇ ਵਾਲੀ ਦੀ ਰਾਹ 'ਚ ਹੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News