ਪੰਨੂ ਨੇ ਪ੍ਰਯਾਗਰਾਜ ’ਚ ਹੋਣ ਵਾਲੇ ਮਹਾਂਕੁੰਭ ''ਚ ਵੱਡੇ ਹਮਲੇ ਦੀ ਦਿੱਤੀ ਧਮਕੀ
Tuesday, Dec 17, 2024 - 03:42 AM (IST)
ਗੁਰਦਾਸਪੁਰ (ਵਿਨੋਦ) : ਵਾਰ-ਵਾਰ ਧਮਕੀਆਂ ਦੇਣ ਲਈ ਮਸ਼ਹੂਰ ਸਿੱਖ ਫਾਰ ਜਸਟਿਸ ਦੇ ਸਵੈ-ਘੋਸ਼ਿਤ ਆਗੂ ਅਤੇ ਖਾਲਿਸਤਾਨੀ ਵਿਚਾਰਧਾਰਾ ਦੇ ਧਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਸੋਮਵਾਰ ਨੂੰ ਇਕ ਵੀਡੀਓ ਜਾਰੀ ਕਰ ਕੇ ਧਮਕੀ ਦਿੱਤੀ ਕਿ ਸਾਲ 2025 ’ਚ ਉੱਤਰ ਪ੍ਰਦੇਸ਼ ਦੇ ਸ਼ਹਿਰ ਪ੍ਰਯਾਗਰਾਜ ’ਚ ਹੋਣ ਵਾਲੇ ਮਹਾਂਕੁੰਭ ਨੂੰ ਸੰਗਠਨ ਨਿਸ਼ਾਨਾ ਬਣਾ ਕੇ ਵੱਡੇ ਹਮਲੇ ਕਰੇਗਾ।
ਉਸ ਨੇ ਕਿਹਾ ਕਿ ਸਾਡਾ ਸੰਗਠਨ ਹਿੰਦੂ ਸੋਚ ’ਤੇ ਡੂੰਘੀ ਸੱਟ ਪਹੁੰਚਾਏਗਾ। ਆਪਣੇ ਬਿਆਨ ’ਚ ਪੰਨੂ ਨੇ ਬੰਗਲਾਦੇਸ਼ ਵਿਚ ਇਸਕਾਨ ਦੇ ਪ੍ਰਚਾਰਕ ਨੂੰ ਗ੍ਰਿਫ਼ਤਾਰ ਕਰਨ ਲਈ ਬੰਗਲਾਦੇਸ਼ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਕੈਨੇਡਾ ਸਰਕਾਰ ਨੂੰ ਕੈਨੇਡਾ ਵਿਚ ਹਿੰਦੂ ਮੰਦਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਕਿਹਾ।
ਇਹ ਵੀ ਪੜ੍ਹੋ- MP ਮੀਤ ਹੇਅਰ ਨੇ ਸੰਸਦ 'ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ- '2 ਸੂਬਿਆਂ ਦੀ ਸਰਹੱਦ ਨੂੰ 'ਬਾਰਡਰ' ਬਣਾ ਦਿੱਤਾ...'
ਪੰਨੂ ਨੇ ਕਿਹਾ ਕਿ ਜੋ ਵੀ ਸਿੱਖ ਭਾਰਤੀ ਸੂਬੇ ਗੁਰਦਾਸਪੁਰ ’ਚ ਸਟੈਚੂ ਆਫ਼ ਯੂਨਿਟੀ ਨੂੰ ਨੁਕਸਾਨ ਪਹੁੰਚਾਏਗਾ, ਉਨ੍ਹਾਂ ਦੀ ਸੰਸਥਾ ਸਿੱਖ ਫਾਰ ਜਸਟਿਸ ਉਸ ਨੂੰ 25 ਹਜ਼ਾਰ ਅਮਰੀਕੀ ਡਾਲਰ ਦਾ ਇਨਾਮ ਦੇਵੇਗੀ। ਇਹੀ ਨਹੀਂ ਭਾਰਤੀ ਏਜੰਸੀਆਂ ਨੇ ਦਾਅਵਾ ਕੀਤਾ ਕਿ ਗੁਰਪਤਵੰਤ ਸਿੰਘ ਪੰਨੂ ਅਜਿਹੇ ਬਿਆਨ ਦੇ ਕੇ ਭਾਰਤ ਵਿਚ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੂੰ ਭੜਕਾਉਣਾ ਚਾਹੁੰਦਾ ਹੈ, ਜਦਕਿ ਪੰਨੂ ਦਾ ਭਾਰਤ ਵਿਚ ਕੋਈ ਆਧਾਰ ਨਹੀਂ ਹੈ। ਅਸੀਂ ਪੰਨੂ ਦੀ ਹਰ ਧਮਕੀ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ।
ਇਹ ਵੀ ਪੜ੍ਹੋ- ਛੋਲਿਆਂ ਦੀ ਸਬਜ਼ੀ 'ਚੋਂ ਨਿਕਲਿਆ ਕੰਨ ਖਜੂਰਾ, ਦੁਕਾਨ ਵਾਲਾ ਕਹਿੰਦਾ- 'ਇਹ ਤਾਂ ਪਾਲਕ ਦੀ ਡੰਡੀ ਐ ਜੀ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e