ਵਿਆਹ ਵਿਚ ਫਾਇਰ ਕਰਨੇ ਪਏ ਮਹਿੰਗੇ, ਪੁਲਸ ਨੇ ਕੀਤੀ ਕਾਰਵਾਈ
Thursday, Dec 12, 2024 - 03:52 PM (IST)
ਗੁਰਦਾਸਪੁਰ (ਵਿਨੋਦ) : ਵਿਆਹ ਦੇ ਪ੍ਰੋਗਰਾਮ ’ਚ ਰਾਈਫਲ ਫੜ ਕੇ ਉਸ ਵਿਚ ਰੋਂਦ ਭਰ ਕੇ ਫਾਇਰ ਕਰਨ ਵਾਲੇ ਨੌਜਵਾਨ ਖਿਲਾਫ ਥਾਣਾ ਕਲਾਨੌਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਏ.ਐੱਸ.ਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਿਹਾ ਸੀ ਕਿ ਜਦ ਉਹ ਟੀ-ਪੁਆਇੰਟ ਕਲਾਨੌਰ ਨਜ਼ਦੀਕ ਪਹੁੰਚਿਆਂ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੋਸ਼ਮੀਡੀਆ ਇੰਸਟਾਗ੍ਰਾਂਮ ਦੀ ਆਈ-ਡੀ ਦਿਲਪ੍ਰੀਤ ਵੀਲਾ 315 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ।
ਇਸ ਵਿਚ ਇਕ ਮੋਨਾ ਨੌਜਵਾਨ ਰਾਇਫਲ ਫੜ ਕੇ ਉਸ ਵਿਚ ਰੋਂਦ ਭਰ ਕੇ ਫਾਇਰ ਕਰ ਰਿਹਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦ ਇਸ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਪਿੰਡ ਬਰੀਲਾ ਖੁਰਦ ਥਾਣਾ ਕਲਾਲੌਰ ਵਿਖੇ ਵਿਆਹ ਦੇ ਪ੍ਰੋਗਰਾਮ ਵਿਚ ਸ਼ਰੇਆਮ ਫਾਇਰ ਕਰਕੇ ਪ੍ਰਦਰਸ਼ਨੀ ਕਰਕੇ ਆਮ ਜਨਤਾ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਹੈ। ਇਸ 'ਤੇ ਉਕਤ ਨੌਜਵਾਨ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।