10 ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਭੇਤ ਭਰੇ ਹਾਲਾਤਾਂ ''ਚ ਹੋਈ ਮੌਤ, ਪਰਿਵਾਰ ਨੇ ਸਹੁਰਿਆਂ ''ਤੇ ਲਗਾਏ ਗੰਭੀਰ ਦੋਸ਼
Monday, Aug 05, 2024 - 03:34 AM (IST)
ਮਲੋਟ (ਜੁਨੇਜਾ)- ਮਲੋਟ ਨੇੜੇ ਪਿੰਡ ਰਾਣੀਵਾਲਾ ਵਿਖੇ ਇਕ 22 ਸਾਲਾ ਵਿਆਹੁਤਾ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੇ ਸਹੁਰੇ ਪਰਿਵਾਰ ਵਲੋਂ ਇਸ ਨੂੰ ਕੁਦਰਤੀ ਮੌਤ ਦੱਸਿਆ ਜਾ ਰਿਹਾ ਹੈ, ਜਦ ਕਿ ਲੜਕੀ ਦੇ ਪਿਤਾ ਤੇ ਪੇਕੇ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਦਾਜ ਪਿੱਛੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਰਮਨਦੀਪ ਦੀ ਮੌਤ ਲਈ ਉਸ ਦਾ ਸਹੁਰੇ ਪਰਿਵਾਰ ਜ਼ਿੰਮੇਵਾਰ ਹੈ।
ਇਸ ਸਬੰਧੀ ਰਾਜਵਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ 281 ਹੈੱਡ ਤਹਿਸੀਲ ਘੜਸਾਨਾ ਜ਼ਿਲ੍ਹਾ ਅਨੂਪਗੜ੍ਹ ਨੇ ਪੁਲਸ ਨੂੰ ਦਰਜ ਬਿਆਨਾਂ ’ਚ ਕਿਹਾ ਕਿ ਉਸ ਦੀ ਲੜਕੀ ਰਮਨਦੀਪ ਕੌਰ ਦਾ ਵਿਆਹ 10 ਮਹੀਨੇ ਪਹਿਲਾਂ ਨਿਰਭੈ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਰਾਣੀਵਾਲਾ ਨਾਲ ਹੋਇਆ ਸੀ।
ਇਹ ਵੀ ਪੜ੍ਹੋ- ਕਾਲੀ ਥਾਰ ਨੇ ਮਚਾਇਆ ਕਹਿਰ, ਖੋਖੇ 'ਚ ਚਾਹ ਪੀਂਦੇ ਟਰੱਕ ਡਰਾਇਵਰ ਦੀ ਮੁਕਾਈ ਜੀਵਨਲੀਲਾ, ਕਈ ਹੋਰ ਦਰੜੇ
ਵਿਆਹ ਤੋਂ ਥੋੜ੍ਹੇ ਦਿਨ ਬਾਅਦ ਹੀ ਸਹੁਰੇ ਪਰਿਵਾਰ ਨੇ ਦਾਜ ਕਾਰਨ ਲੜਕੀ ਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਜਿਸ ਸਬੰਧੀ ਉਨ੍ਹਾਂ ਨੇ ਘੜਸਾਨਾ ਥਾਣੇ ਸ਼ਿਕਾਇਤ ਵੀ ਦਰਜ ਕਰਾਈ ਸੀ ਪਰ ਬਾਅਦ ’ਚ ਲੜਕੀ ਦੇ ਸਹੁਰੇ ਪਰਿਵਾਰ ਵਲੋਂ ਪੰਚਾਇਤ ਰਾਹੀਂ ਭਰੋਸਾ ਦੇ ਕੇ ਲੜਕੀ ਨੂੰ ਲੈ ਆਏ ਪਰ ਲੜਕੀ ਨੂੰ ਲਗਾਤਾਰ ਦਾਜ ਪਿੱਛੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਕੁੱਟ-ਮਾਰ ਵੀ ਕੀਤੀ ਜਾਂਦੀ ਸੀ। ਬੀਤੇ ਦਿਨ ਅਚਾਨਕ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਰਮਨਦੀਪ ਦੀ ਮੌਤ ਲਈ ਉਸ ਦਾ ਪਤੀ, ਸਹੁਰਾ ਤੇ ਸੱਸ ਜ਼ਿੰਮੇਵਾਰ ਹੈ।
ਮਾਮਲੇ ਦੀ ਜਾਂਚ ਪੰਨੀਵਾਲਾ ਦੇ ਇੰਚਾਰਜ ਥਾਣੇਦਾਰ ਗੁਰਇਕਬਾਲ ਸਿੰਘ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਉਸ ਦੇ ਸਹੁਰੇ ਪਰਿਵਾਰ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਕਬਰਵਾਲਾ ਦੇ ਮੁੱਖ ਅਫਸਰ ਗੁਰਮੀਤ ਸਿੰਘ ਨੇ ਕਿਹਾ ਕਿ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਰਮਨਦੀਪ ਦੇ ਪਤੀ ਨਿਰਭੈ ਸਿੰਘ, ਸੱਸ ਜਸਵੀਰ ਕੌਰ ਤੇ ਸਹੁਰੇ ਗੁਰਭੇਜ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਸਾਹਮਣੇ ਆਉਣ ਵਾਲੇ ਤੱਥਾਂ ਤੋਂ ਬਾਅਦ ਮਾਮਲੇ ਦੀ ਅਗਲੀ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪਤਨੀ ਦੇ ਸਸਕਾਰ ਸਮੇਂ ਸਹੁਰਿਆਂ ਨੇ ਕੀਤਾ ਬੇਇੱਜ਼ਤ, ਨਮੋਸ਼ੀ 'ਚ ਪਤੀ ਨੇ ਵੀ ਨਹਿਰ 'ਚ ਛਾਲ ਮਾਰ ਮੁਕਾਈ ਜੀਵਨਲੀਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e