ਵਿਆਹ ਦੇ ਅਗਲੇ ਦਿਨ ਹੀ ਚੂੜੇ ਵਾਲੀ ਕੁੜੀ ਦੇ ਟੁੱਟੇ ਸੁਫ਼ਨੇ, ਪਤੀ ਦਾ ਹੋਸ਼ ਉਡਾਉਣ ਵਾਲਾ ਸੱਚ ਆਇਆ ਸਾਹਮਣੇ

Saturday, Aug 12, 2023 - 03:35 PM (IST)

ਵਿਆਹ ਦੇ ਅਗਲੇ ਦਿਨ ਹੀ ਚੂੜੇ ਵਾਲੀ ਕੁੜੀ ਦੇ ਟੁੱਟੇ ਸੁਫ਼ਨੇ, ਪਤੀ ਦਾ ਹੋਸ਼ ਉਡਾਉਣ ਵਾਲਾ ਸੱਚ ਆਇਆ ਸਾਹਮਣੇ

ਲੁਧਿਆਣਾ (ਵੈੱਬ ਡੈਸਕ, ਵਰਮਾ) : ਇੱਥੇ ਇਕ ਪਰਿਵਾਰ ਨੇ ਮਾਨਸਿਕ ਤੌਰ 'ਤੇ ਬੀਮਾਰ ਪੁੱਤ ਦਾ ਧੋਖੇ ਨਾਲ ਵਿਆਹ ਕਰਵਾ ਦਿੱਤਾ। ਹੁਣ ਨਵ-ਵਿਆਹੁਤਾ ਦੀ ਸ਼ਿਕਾਇਤ 'ਤੇ ਇਸ ਮਾਮਲੇ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੀੜਤਾ ਸ਼ੈਰਣ ਵਾਸੀ ਹੈਬੋਵਾਲ ਨੇ ਦੱਸਿਆ ਕਿ ਉਸ ਦਾ ਵਿਆਹ ਨਿਊ ਕਿਦਵਾਈ ਨਗਰ ਦੇ ਰਹਿਣ ਵਾਲੇ ਰਿਸ਼ਵ ਚੁੱਘ ਨਾਲ 10 ਫਰਵਰੀ, 2023 ਨੂੰ ਹੋਇਆ ਸੀ।

ਇਹ ਵੀ ਪੜ੍ਹੋ : Boyfriend ਨੇ ਚਿੱਟੇ 'ਤੇ ਲਾਈ ਪੜ੍ਹੀ-ਲਿਖੀ ਕੁੜੀ, ਸੜਕਾਂ 'ਤੇ ਰੁਲ੍ਹਦੀ ਬੋਲੀ-ਜਿਸਮ ਵੇਚ ਦੇਵਾਂਗੀ ਪਰ ਪੈਸੇ ਚਾਹੀਦੇ

ਵਿਆਹ 'ਚ ਉਸ ਦੇ ਮਾਪਿਆਂ ਨੇ ਹੈਸੀਅਤ ਤੋਂ ਜ਼ਿਆਦਾ ਦਾਜ ਦਿੱਤਾ। ਸ਼ੈਰਣ ਨੇ ਦੱਸਿਆ ਕਿ ਵਿਆਹ ਦੇ ਅਗਲੇ ਹੀ ਦਿਨ ਉਸ ਦਾ ਪਤੀ ਆਪਣੇ ਆਪ ਹੱਸਣ ਅਤੇ ਰੋਣ ਲੱਗ ਪਿਆ। ਫਿਰ ਪੀੜਤਾ ਨੂੰ ਪਤਾ ਲੱਗਿਆ ਕਿ ਉਹ ਮਾਨਸਿਕ ਤੌਰ 'ਤੇ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਹੈ ਅਤੇ ਉਸ ਦੇ ਸਹੁਰਿਆਂ ਨੇ ਦਾਜ ਲਈ ਧੋਖੇ ਨਾਲ ਆਪਣੇ ਬੀਮਾਰ ਪੁੱਤ ਦਾ ਵਿਆਹ ਉਸ ਨਾਲ ਕਰਵਾ ਦਿੱਤਾ। ਇਸ ਸੱਚ ਨੂੰ ਜਾਨਣ ਤੋਂ ਬਾਅਦ ਉਸ ਦੇ ਹੋਸ਼ ਉੱਡ ਗਏ।

ਇਹ ਵੀ ਪੜ੍ਹੋ : ਇਟਲੀ ਤੋਂ ਆਈ ਖ਼ਬਰ ਨੇ ਤੋੜਿਆ ਮਾਪਿਆਂ ਦਾ ਲੱਕ, ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਪੁੱਤ ਦੀ ਮੌਤ

ਉਸ ਤੋਂ ਬਾਅਦ ਸਹੁਰਾ ਪਰਿਵਾਰ ਉਸ ਨੂੰ ਹੋਰ ਦਾਜ ਲਈ ਤੰਗ-ਪਰੇਸ਼ਾਨ ਕਰਨ ਲੱਗ ਪਿਆ। ਵਿਆਹ ਦੇ 15 ਦਿਨਾਂ ਬਾਅਦ ਹੀ ਪੀੜਤਾ ਨੇ ਇਸ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ ਅਤੇ ਇਹ ਕੇਸ ਥਾਣਾ ਵੁਮੈੱਨ ਸੈੱਲ ਦੀ ਪੁਲਸ ਨੂੰ ਭੇਜ ਦਿੱਤਾ ਗਿਆ। ਹੁਣ ਇਸ ਮਾਮਲੇ ਦੀ ਜਾਂਚ ਕਰਨ 'ਤੇ ਜਾਂਚ ਅਧਿਕਾਰੀ ਮੀਤ ਰਾਮ ਨੇ ਪੀੜਤਾ ਦੇ ਪਤੀ ਰਿਸ਼ਵ ਚੁੱਘ ਅਤੇ ਸਹੁਰੇ ਅਸ਼ੋਕ ਕੁਮਾਰ ਚੁੱਘ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News