ਨਵੀਂ ਵਿਆਹੀ ਕੁੜੀ ਰੋ-ਰੋ ਕਹਿੰਦੀ ਰਹੀ-'ਦੀਦੀ ਮੈਨੂੰ ਲੈ ਜਾਓ', ਘਰ ਪੁੱਜੇ ਤਾਂ ਬੈੱਡ 'ਤੇ ਖਿੱਲਰਿਆ ਪਿਆ ਸੀ ਚੂੜਾ (ਵੀਡ

Monday, Apr 15, 2024 - 02:43 PM (IST)

ਨਵੀਂ ਵਿਆਹੀ ਕੁੜੀ ਰੋ-ਰੋ ਕਹਿੰਦੀ ਰਹੀ-'ਦੀਦੀ ਮੈਨੂੰ ਲੈ ਜਾਓ', ਘਰ ਪੁੱਜੇ ਤਾਂ ਬੈੱਡ 'ਤੇ ਖਿੱਲਰਿਆ ਪਿਆ ਸੀ ਚੂੜਾ (ਵੀਡ

ਨਵਾਂਸ਼ਹਿਰ : ਇੱਥੇ ਪਿੰਡ ਸਲੋਹ 'ਚ ਇਕ ਨਵ-ਵਿਆਹੁਤਾ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਿਟੀ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਮ੍ਰਿਤਕ ਨਵ-ਵਿਆਹੁਤਾ ਦੀ ਪਛਾਣ ਜੋਤੀ (30) ਵਜੋਂ ਹੋਈ ਹੈ। ਉਸ ਦਾ ਵਿਆਹ 3 ਮਾਰਚ, 2024 ਨੂੰ ਸਲੋਹ ਵਾਸੀ ਸੰਨੀ ਕੁਮਾਰ ਨਾਲ ਹੋਇਆ ਸੀ। ਮ੍ਰਿਤਕ ਜੋਤੀ ਦੀ ਵੱਡੀ ਭੈਣ ਨੇ ਦੱਸਿਆ ਕਿ ਪਿਛਲੇ ਮਾਰਚ ਮਹੀਨੇ ਉਸ ਦੀ ਛੋਟੀ ਭੈਣ ਦਾ ਵਿਆਹ ਹੋਇਆ ਸੀ ਪਰ ਵਿਆਹ ਤੋਂ ਬਾਅਦ ਹੀ ਉਸ ਦੀ ਭੈਣ ਫੋਨ 'ਤੇ ਕਹਿੰਦੀ ਸੀ ਕਿ ਉਹ ਸਹੁਰੇ ਘਰ ਦੁਖ਼ੀ ਹੈ ਅਤੇ ਉਹ ਉਸ ਨੂੰ ਇੱਥੋਂ ਲੈ ਜਾਣ ਕਿਉਂਕਿ ਉਸ ਦਾ ਦਿਓਰ, ਦਿਓਰਾਣੀ ਅਤੇ ਘਰ ਦੇ ਲੋਕ ਉਸ ਨਾਲ ਕੁੱਟਮਾਰ ਕਰਦੇ ਹਨ।

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਹੁਣ Exams 'ਚ ਨਹੀਂ ਮਾਰਨਾ ਪਵੇਗਾ ਰੱਟਾ, ਨਵਾਂ ਸਰਕੂਲਰ ਜਾਰੀ

ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀ ਭੈਣ ਦੇ ਸਹੁਰੇ ਦਾਜ ਦੀ ਮੰਗ ਕਰਦੇ ਸਨ। ਮ੍ਰਿਤਕਾ ਦੀ ਸੱਸ ਨੇ ਇਹ ਰਿਸ਼ਤਾ ਮੰਗ ਕੇ ਲਿਆ ਸੀ ਕਿ ਉਨ੍ਹਾਂ ਦੀ ਧੀ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਵੇਗੀ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਮਾਰਿਆ ਗਿਆ ਹੈ ਕਿਉਂਕਿ ਉਸ ਨੇ ਜਿਹੜਾ ਚੂੜਾ ਪਾਇਆ ਹੋਇਆ ਸੀ, ਉਹ ਬੈੱਡ 'ਤੇ ਖਿੱਲਰਿਆ ਪਿਆ ਸੀ ਅਤੇ ਉਸ ਦੇ ਮੂੰਹ 'ਚੋਂ ਖ਼ੂਨ ਨਿਕਲ ਰਿਹਾ ਸੀ। ਇਸ ਤੋਂ ਇਲਾਵਾ ਗਲੇ 'ਤੇ ਵੀ ਨਿਸ਼ਾਨ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲੀ ਬੱਸਾਂ ਨੂੰ ਲੈ ਕੇ ਸਖ਼ਤ ਪਾਲਿਸੀ ਲਾਗੂ, ਬੁਲਾਈ ਗਈ ਪ੍ਰਿੰਸੀਪਲਾਂ ਦੀ ਮੀਟਿੰਗ

ਭੈਣ ਨੇ ਕਿਹਾ ਕਿ ਮ੍ਰਿਤਕਾ ਦੀ ਸੱਸ ਨੂੰ ਕਈ ਵਾਰ ਕਿਹਾ ਸੀ ਕਿ ਜੇਕਰ ਘਰ 'ਚ ਝਗੜਾ ਹੁੰਦਾ ਹੈ ਤਾਂ ਦੋਹਾਂ ਨੂੰ ਅਲੱਗ ਕਰ ਦਿਓ ਜਾਂ ਕਿਰਾਏ ਦੇ ਮਕਾਨ 'ਤੇ ਭੇਜ ਦਿਓ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਥਾਣਾ ਸਿਟੀ ਦੇ ਇੰਚਾਰਜ ਸੰਦੀਪ ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਜੋਤੀ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੋਈ ਸੀ। ਉਸ ਦੀ ਲਾਸ਼ ਨੂੰ ਹੇਠਾਂ ਉਤਾਰਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਮਾਮਲਾ ਦਰਜ ਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News