5 ਦਿਨ ਪਹਿਲਾਂ ਵਿਆਹੀ ਕੁੜੀ ਨੂੰ ਦਿਨ-ਦਿਹਾੜੇ ਕੀਤਾ ਅਗਵਾ, ਪੁਲਸ ਨੂੰ ਪਈਆਂ ਭਾਜੜਾਂ

Saturday, Jul 18, 2020 - 11:24 AM (IST)

5 ਦਿਨ ਪਹਿਲਾਂ ਵਿਆਹੀ ਕੁੜੀ ਨੂੰ ਦਿਨ-ਦਿਹਾੜੇ ਕੀਤਾ ਅਗਵਾ, ਪੁਲਸ ਨੂੰ ਪਈਆਂ ਭਾਜੜਾਂ

ਬੇਗੋਵਾਲ (ਰਜਿੰਦਰ)— ਸ਼ੁੱਕਰਵਾਰ ਨੂੰ ਬੇਗੋਵਾਲ ਸ਼ਹਿਰ 'ਚ ਪਤੀ ਨਾਲ ਖਰੀਦਦਾਰੀ ਕਰਨ ਆਈ ਵਿਆਹੁਤਾ ਨੂੰ 4 ਕਾਰ ਸਵਾਰਾਂ ਨੇ ਅਗਵਾ ਕਰ ਲਿਆ। ਦਿਨ-ਦਿਹਾੜੇ ਵਾਪਰੀ ਇਸ ਅਗਵਾ ਦੀ ਘਟਨਾ ਕਾਰਨ ਇਲਾਕੇ 'ਚ ਦਹਿਸ਼ਤ ਵਾਲਾ ਮਾਹੌਲ ਹੈ।

ਇੰਝ ਵਾਪਰੀ ਪੂਰੀ ਘਟਨਾ
ਜਾਣਕਾਰੀ ਅਨੁਸਾਰ ਬੇਗੋਵਾਲ ਨੇੜਲੇ ਪਿੰਡ ਮੰਡਕੁੱਲਾ ਦੇ ਵਸਨੀਕ ਸਰਬਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਵਿਆਹ 5 ਦਿਨ ਪਹਿਲਾਂ 12 ਜੁਲਾਈ ਨੂੰ ਭੁਲੱਥ ਨੇੜਲੇ ਪਿੰਡ ਪੰਡੋਰੀ ਰਾਜਪੂਤਾਂ ਦੀ ਕਾਜਲ ਪੁੱਤਰੀ ਬਲਵਿੰਦਰ ਸਿੰਘ ਨਾਲ ਹੋਇਆ ਸੀ। ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਸਰਬਜੀਤ ਆਪਣੀ ਪਤਨੀ ਨਾਲ ਮੋਟਰਸਾਈਕਲ 'ਤੇ ਪਿੰਡ ਮੰਡਕੁੱਲਾ ਤੋਂ ਬੇਗੋਵਾਲ ਸ਼ਹਿਰ ਨੂੰ ਆ ਰਿਹਾ ਸੀ ਕਿ ਜਦੋਂ ਇਹ ਨਵ-ਵਿਆਹਿਆ ਜੋੜਾ ਬੇਗੋਵਾਲ ਸ਼ਹਿਰ ਦੇ ਇਟਾਲੀਅਨ ਕੰਪਲੈਕਸ ਨੇੜੇ ਪੁੱਜਿਆ ਤਾਂ ਪਿਛੋਂ ਆਈ ਕਾਰ ਇਨ੍ਹਾਂ ਦੇ ਮੋਟਰਸਾਈਕਲ ਮੂਹਰੇ ਆ ਕੇ ਰੁਕੀ।
ਕਾਰ 'ਚ ਚਾਰ ਵਿਅਕਤੀ ਸਵਾਰ ਸਨ, ਜਿਨ੍ਹਾਂ 'ਚੋਂ ਤਿੰਨ ਵਿਅਕਤੀ ਕਾਰ 'ਚੋਂ ਉਤਰੇ, ਜਿਨਾਂ ਨੇ ਸਰਬਜੀਤ ਦੀ ਗਰਦਨ 'ਤੇ ਦਾਤਰੀ ਰੱਖੀ ਅਤੇ ਉਸ ਦੀ ਪਤਨੀ ਨੂੰ ਅਗਵਾ ਕਰਕੇ ਕਾਰ 'ਚ ਬਿਠਾ ਕੇ ਫਰਾਰ ਹੋ ਗਏ। ਦੂਜੇ ਪਾਸੇ ਘਟਨਾ ਦਾ ਪਤਾ ਲੱਗਣ 'ਤੇ ਮੌਕੇ 'ਤੇ ਥਾਣਾ ਬੇਗੋਵਾਲ ਦੀ ਪੁਲਸ ਪੁੱਜੀ।

ਕੀ ਕਹਿਣਾ ਹੈ ਐੱਸ.ਐੱਚ. ਓ. ਬੇਗੋਵਾਲ ਪ੍ਰੀਤਇੰਦਰ ਦਾ
ਇਸ ਸਬੰਧੀ ਗੱਲਬਾਤ ਕਰਨ 'ਤੇ ਐੱਸ. ਐੱਚ. ਓ. ਬੇਗੋਵਾਲ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਲੜਕੀ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਦੀ ਭਾਲ 'ਚ ਪੁਲਸ ਟੀਮਾਂ ਲਗਾ ਦਿੱਤੀਆਂ ਗਈਆਂ ਹਨ।


author

shivani attri

Content Editor

Related News