ਘੋਰ ਕਲਯੁਗ, ਜ਼ੀਰਾ ਨੇੜੇ ਬੋਰੀ ਵਿੱਚ ਪਾ ਕੇ ਖੇਤਾਂ ’ਚ ਸੁੱਟੀ ਨਵਜਨਮੇ ਬੱਚੇ ਦੀ ਲਾਸ਼

Thursday, Oct 21, 2021 - 11:00 AM (IST)

ਘੋਰ ਕਲਯੁਗ, ਜ਼ੀਰਾ ਨੇੜੇ ਬੋਰੀ ਵਿੱਚ ਪਾ ਕੇ ਖੇਤਾਂ ’ਚ ਸੁੱਟੀ ਨਵਜਨਮੇ ਬੱਚੇ ਦੀ ਲਾਸ਼

ਜ਼ੀਰਾ (ਰਾਜੇਸ਼ ਢੰਡ, ਅਕਾਲੀਆਂਵਾਲਾ): ਜ਼ੀਰਾ ਨੇੜਲੇ ਪਿੰਡ ਬਰਨਾਲਾ ਨਜ਼ਦੀਕ ਸੜਕ ਕਿਨਾਰੇ ਖੇਤਾਂ ਨੇੜੇ ਪਈ ਇਕ ਪਲਾਸਟਿਕ ਦੀ ਬੋਰੀ ’ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਇਕ ਵਿਅਕਤੀ ਦਾ ਫੋਨ ਆਇਆ ਕਿ ਖੇਤਾਂ ’ਚ ਇਕ ਚਿੱਟੇ ਰੰਗ ਦੀ ਬੋਰੀ ਪਈ, ਜਿਸ ’ਤੇ ਪੁਲਸ ਪਾਰਟੀ ਮੌਕੇ ’ਤੇ ਪੁੱਜੀ ਤਾਂ ਜਦ ਉਨ੍ਹਾਂ ਨੇ ਇਸ ਬੋਰੀ ਨੂੰ ਖੋਲ੍ਹ ਕੇ ਦੇਖਿਆ ਤਾਂ ਇਸ ’ਚ ਇਕ ਨਵਜੰਮੇ ਬੱਚੇ, ਜਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਰਾਤ ਨੂੰ ਖੇਤਾਂ ’ਚ ਸੁੱਟ ਦਿੱਤਾ ਗਿਆ ਸੀ, ਦੀ ਲਾਸ਼ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਨਿਹੰਗ ਸਿੰਘਾਂ ਖ਼ਿਲਾਫ਼ ਕੈਪਟਨ ਦਾ ਵੱਡਾ ਬਿਆਨ, ਜਾਣੋ ਸਿੰਘੂ ਘਟਨਾ ’ਤੇ ਕੀ ਬੋਲੇ ਅਮਰਿੰਦਰ ਸਿੰਘ

ਦੱਸ ਦੇਈਏ ਕਿ ਪੰਜਾਬ ’ਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਛੋਟੇ ਮਾਸੂਮ ਬੱਚਿਆਂ ਨੂੰ ਬੋਰੀਆਂ, ਲਿਫ਼ਾਫ਼ੇ ਆਦਿ ਚੀਜ਼ਾਂ ’ਚ ਲਪੇਟ ਕੇ ਸੁੱਟਿਆ ਜਾਂਦਾ ਹੈ। 

ਇਹ ਵੀ ਪੜ੍ਹੋ : ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖਾਧੀ ਸਲਫ਼ਾਸ, ਪੁੱਤਰ ਦੇ ਸਾਹਮਣੇ ਪਿਓ ਨੇ ਤੜਫ਼-ਤੜਫ਼ ਕੇ ਤੋੜਿਆ ਦਮ 


author

Shyna

Content Editor

Related News