ਕੋਰੋਨਾ ਆਫ਼ਤ: ਆਰਥਿਕ ਨਿਘਾਰ ਕਾਰਨ ਮਾਪਿਆਂ ਨੇ ਨਵਜਨਮੀ ਬੱਚੀ ਨੂੰ ਮਾਨਵਤਾ ਪੰਘੂੜੇ ''ਚ ਛੱਡਿਆ

09/03/2020 5:57:05 PM

ਮਲੋਟ (ਗੋਇਲ, ਜੱਜ): ਮਲੋਟ ਸਿਵਲ ਹਸਪਤਾਲ ਦੇ ਮਾਨਵਤਾ ਪੰਘੂੜਾ ਸੇਵਾ ਕੇਂਦਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੁੱਧਵਾਰ ਨੂੰ ਉਸ 'ਚ ਕੋਈ ਵਿਅਕਤੀ ਆਪਣੀ ਨਵ-ਜਨਮੀ ਬੱਚੀ ਛੱਡ ਗਿਆ। ਸਮਾਜਸੇਵੀ ਸੰਸਥਾ ਨੇ ਬੱਚੀ ਨੂੰ ਉਸਦੀ ਸਿਹਤ ਦੀ ਜਾਂਚ ਲਈ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾ ਕੇ ਉਸਦੀ ਸੂਚਨਾ ਜ਼ਿਲ੍ਹਾ ਚਿਲਡਰਨ ਪ੍ਰੋਰਟਕਸ਼ਨ ਅਫਸਰ ਅਤੇ ਥਾਣਾ ਮਲੋਟ ਪੁਲਸ ਨੂੰ ਦਿੱਤੀ। ਪੁਲਸ ਨੂੰ ਅਜ਼ਾਦ ਸੇਵਾ ਸੁਸਾਇਟੀ ਦੇ ਸੰਸਥਾਪਕ ਕ੍ਰਿਸ਼ਨ ਮਿੱਡਾ ਅਤੇ ਮਹਿਲਾ ਵਿੰਗ ਇੰਚਾਰਜ ਭਿੰਦਰ ਕੌਰ ਨੇ ਦੱਸਿਆ ਕਿ ਸਵੇਰੇ 6 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਸਪਤਾਲ ਦੇ ਗੇਟ ਦੇ ਨਾਲ ਬਣੇ ਪੰਘੂੜੇ ਵਿਚ ਬੱਚੀ ਪਈ ਹੋਈ ਹੈ ਉਹ ਆਪਣੀ ਸੰਸਥਾ ਦੀ ਮਹਿਲਾ ਆਗੂ ਨਾਲ ਹਸਪਤਾਲ ਪੁੱਜੇ ਅਤੇ ਬੱਚੀ ਨੂੰ ਪੰਘੂੜੇ 'ਚੋਂ ਬਾਹਰ ਕੱਢ ਕੇ ਜੱਚਾ-ਬੱਚਾ ਕੇਂਦਰ 'ਚ ਪੁਹੰਚਾਇਆ ਗਿਆ, ਜਿੱਥੇ ਬੱਚੀ ਦੀ ਮੁੱਢਲੀ ਜਾਂਚ 'ਚ ਬੱਚੀ ਤੰਦਰੁਸਤ ਪਾਈ ਗਈ।

ਇਹ ਵੀ ਪੜ੍ਹੋ: ਓਲੰਪੀਅਨ ਖਿਡਾਰੀ ਸੂਬੇਦਾਰ ਮਨਜੀਤ ਸਿੰਘ ਵੜਵਾਲ ਰਾਸ਼ਟਰਪਤੀ ਵੱਲੋਂ ਮੇਜਰ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ

ਬੱਚੀ ਦੀ ਸਿਹਤ ਦੀ ਜਾਂਚ ਕਰਵਾਉਣ ਤੋਂ ਬਾਅਦ ਸਾਂਭ-ਸੰਭਾਲ ਦੌਰਾਨ ਇਸ ਬੱਚੀ ਦੇ ਲਾਵਾਰਿਸ ਹਾਲਤ ਵਿਚ ਮਿਲਣ ਦੀ ਸੂਚਨਾ ਸਬੰਧਿਤ ਜ਼ਿਲ੍ਹਾ ਚਿਲਡਰਨ ਪ੍ਰੋਰਟਕਸ਼ਨ ਅਫਸਰ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਦੀ ਮਾਨਵਤਾ ਫਾਊਡੇਸ਼ਨ ਵਲੋਂ ਮਨੁੱਖਤਾ ਦੀ ਸੇਵਾ ਲਈ ਮਾਨਵਤਾ ਬਾਲ ਆਸ਼ਰਮ ਦੇ ਹਵਾਲੇ ਕਰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰਦਿਆਂ ਅਣਪਛਾਤੇ ਮਾਂ-ਬਾਪ ਵਿਰੁੱਧ ਮਾਮਲਾ ਦਰਜ ਕਰਕੇ ਕੁੜੀ ਦੇ ਜਨਮ ਦਾ ਪਤਾ ਲਾਉਣ ਲਈ ਵੱਖ-ਵੱਖ ਹਸਪਤਾਲਾਂ 'ਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਨਵ-ਜਨਮੀ ਬੱਚੀ ਨੂੰ ਪੰਘੂੜੇ ਵਿਚ ਛੱਡਣ ਵਾਲੇ ਵਿਅਕਤੀ ਕੋਲ ਪਹਿਲਾਂ ਹੀ ਦੋ ਕੁੜੀਆਂ 5 ਸਾਲ ਅਤੇ 11 ਸਾਲ ਦੀਆਂ ਹਨ । ਪਿਤਾ ਵੈਲਡਿੰਗ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਕੀਤੀ ਸਕਾਲਰਸ਼ਿਪ ਘਪਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ

ਤਾਲਾਬੰਦੀ ਕਾਰਣ ਪਰਿਵਾਰ ਦੇ ਹਾਲਾਤ ਬਹੁਤ ਹੀ ਮਾੜੇ ਹੋਣ ਕਾਰਣ ਉਹ ਆਪਣੇ ਘਰ ਆਈ ਇਸ ਕੁੜੀ ਨੂੰ ਰੱਖਣਾ ਨਹੀਂ ਸੀ ਚਾਹੁੰਦੇ। ਕੁੜੀ ਦੇ ਪਿਤਾ ਰੋਸ਼ਨ ਲਾਲ ਨੇ ਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਮੰਗਲਵਾਰ ਕਰੀਬ 3 ਵਜੇ ਸ਼ਾਮ ਨੂੰ ਆਪਣੀ ਪਤਨੀ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਡਿਲਿਵਰੀ ਲਈ ਲੈ ਕੇ ਆਇਆ ਸੀ ਰਾਤ ਕਰੀਬ 12.30 ਵਜੇ ਕੁੜੀ ਨੇ ਜਨਮ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਬੱਚੀ ਨੂੰ ਸਿਵਲ ਹਸਪਤਾਲ 'ਚ ਸਥਿਤ ਪੁੰਘੂੜੇ 'ਚ ਛੱਡਣ ਦਾ ਫੈਸਲਾ ਕੀਤਾ।ਘਰ ਦੇ ਹਾਲਤਾਂ ਨੂੰ ਦੇਖਦਿਆਂ ਪਰਿਵਾਰ ਦੀ ਸਹਿਮਤੀ ਨਾਲ ਤੜਕੇ ਉਹ ਖ਼ੁਦ ਆਪਣੀ ਬੱਚੀ ਨੂੰ ਤੜਕੇ ਕਰੀਬ ਸਾਢੇ 4.30 ਵਜੇ ਪੰਘੂੜੇ 'ਚ ਛੱਡ ਆਇਆ ਸੀ।


Shyna

Content Editor

Related News