ਨਵੇਂ ਸਾਲ ਦੇ ਜਸ਼ਨਾਂ ''ਚ ਡੁੱਬਣ ਲਈ ਤਿਆਰ ''ਚੰਡੀਗੜ੍ਹ'', ਸੁਰੱਖਿਆ ਦੇ ਸਖਤ ਇੰਤਜ਼ਾਮ

Tuesday, Dec 31, 2019 - 11:33 AM (IST)

ਚੰਡੀਗੜ੍ਹ (ਸੁਸ਼ੀਲ) : ਸਾਲ 2019 ਦਾ ਅੱਜ ਅਖੀਰਲਾ ਦਿਨ ਹੈ, ਜਿਸ ਕਾਰਨ ਹਰ ਪਾਸੇ ਨਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਚੰਡੀਗੜ੍ਹ ਦੇ ਲੋਕ ਵੀ ਨਵੇਂ ਸਾਲ ਦੇ ਜਸ਼ਨਾਂ 'ਚ ਡੁੱਬਣ ਲਈ ਪੂਰੀ ਤਰ੍ਹਾਂ ਤਿਆਰ ਹਨ। ਸ਼ਹਿਰ 'ਚ 145 ਥਾਵਾਂ 'ਤੇ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਹਨ। ਜਸ਼ਨ ਸ਼ਾਂਤੀਪੂਰਨ ਮਨਾਉਣ ਲਈ ਲਾਅ ਅਤੇ ਆਰਡਰ ਮੇਨਟੇਨ ਰੱਖਣ ਲਈ ਪੁਲਸ ਵਿਭਾਗ ਨੇ 1244 ਪੁਲਸ ਜਵਾਨਾਂ ਦੀ ਡਿਊਟੀ ਲਾਈ ਹੈ, ਜਿਨ੍ਹਾਂ 'ਚ 8 ਡੀ. ਐੱਸ. ਪੀ., 16 ਐੱਸ. ਐੱਚ. ਓ., 21 ਇੰਸਪੈਕਟਰ ਅਤੇ 1199 ਐੱਨ. ਜੀ. ਓ. (ਕਾਂਸਟੇਬਲ ਤੋਂ ਲੈ ਕੇ ਸਬ ਇੰਸਪੈਕਟਰ ਤੱਕ) ਸ਼ਾਮਲ ਕੀਤੇ ਗਏ ਹਨ। ਸ਼ਰਾਬ ਪੀ ਕੇ ਹੁੜਦੰਗ ਕਰਨ ਵਾਲਿਆਂ ਨੂੰ ਫੜ੍ਹਨ ਲਈ ਪੁਲਸ 41 ਇੰਟਰਨਲ ਨਾਕੇ ਅਤੇ 18 ਆਊਟਰ ਨਾਕੇ ਲਾਵੇਗੀ। ਇਸ ਤੋਂ ਇਲਾਵਾ ਸ਼ਹਿਰ 'ਚ 6 ਐਂਬੂਲੈਂਸਾਂ, 6 ਫਾਇਰ ਟੈਂਕਰ, 3 ਕਿਊ-ਆਰ. ਟੀ. ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤੀਆਂ ਗਈਆਂ ਹਨ। ਪੀ. ਸੀ. ਆਰ. ਅਤੇ ਚੀਤਾ ਸਕੁਐਡ ਦੇ ਜਵਾਨ ਸੈਕਟਰਾਂ 'ਚ ਗਸ਼ਤ ਕਰ ਕੇ ਲਾਅ ਐਂਡ ਆਰਡਰ ਵਿਗਾੜਨ ਵਾਲਿਆਂ 'ਤੇ ਨਜ਼ਰ ਰੱਖਣਗੇ।
ਸਪੈਸ਼ਲ ਲੇਡੀ ਸਕੁਐਡ ਵੀ ਹੋਵੇਗਾ
ਪੁਲਸ ਵਿਭਾਗ ਨੇ ਸਪੈਸ਼ਲ ਲੇਡੀ ਸਕੁਐਡ ਇੰਸਪੈਕਟਰ ਪੂਨਮ ਦਿਲਾਵਰੀ ਦੀ ਅਗਵਾਈ 'ਚ ਬਣਾਇਆ ਹੈ। ਔਰਤ ਪੁਲਸ ਕਰਮੀਆਂ ਨਾਲ ਲੈਸ 8 ਪੀ. ਸੀ. ਆਰ. ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਤਾਇਨਾਤ ਕੀਤੀਆਂ ਗਈਆਂ ਹਨ। ਨਵੇਂ ਸਾਲ 'ਤੇ ਲੜਕੀਆਂ ਅਤੇ ਔਰਤਾਂ ਨੂੰ ਲੋੜ ਪੈਣ 'ਤੇ ਮਹਿਲਾ ਪੁਲਸ ਕਰਮੀ ਆਪਣੀ ਪੀ. ਸੀ. ਆਰ. 'ਚ ਉਨ੍ਹਾਂ ਨੂੰ ਘਰ ਛੱਡ ਕੇ ਆਵੇਗੀ।
ਬੈਰੀਕੇਡਸ ਲਾ ਕੇ ਬੰਦ ਕੀਤੇ ਜਾਣਗੇ 10 ਰੋਡ
ਨਵੇਂ ਸਾਲ ਦੇ ਜਸ਼ਨ ਦੇ ਸਮੇਂ ਜਾਮ ਤੋਂ ਮੁਕਤੀ ਦਿਵਾਉਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ 10 ਸੜਕਾਂ ਨੂੰ ਵ੍ਹੀਕਲ ਫਰੀ ਜ਼ੋਨ ਬਣਾਇਆ ਹੈ। ਇਨ੍ਹਾਂ ਸੜਕਾਂ 'ਤੇ ਵਾਹਨਾਂ ਦੇ ਆਉਣ-ਜਾਣ 'ਤੇ ਰੋਕ ਲਾ ਦਿੱਤੀ ਜਾਵੇਗੀ। ਇਸ ਲਈ ਟ੍ਰੈਫਿਕ ਪੁਲਸ ਸਵੇਰੇ ਹੀ ਵ੍ਹੀਕਲ ਫਰੀ ਜ਼ੋਨ ਕਰਨ ਲਈ ਸੜਕਾਂ ਦੇ ਦੋਵੇਂ ਪਾਸੇ ਬੈਰੀਕੇਡਸ ਲਾ ਦੇਵੇਗੀ। ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉੁਡਾਉਣ ਵਾਲੇ ਵਾਹਨ ਚਾਲਕਾਂ 'ਤੇ ਸ਼ਿਕੰਜਾ ਕੱਸਣ ਲਈ ਟ੍ਰੈਫਿਕ ਡਰਾਈਵ ਚਲਾਈ ਜਾਵੇਗੀ।


Babita

Content Editor

Related News