ਨਵੇਂ ਸਾਲ ਦੇ ਸੁਆਗਤ ''ਚ ਦੇਰ ਰਾਤ ਤੱਕ ਜਸ਼ਨ ''ਚ ਡੁੱਬੇ ਰਹੇ ''ਜਲੰਧਰੀਏ'' (ਤਸਵੀਰਾਂ)

01/01/2020 2:08:29 PM

ਜਲੰਧਰ (ਖੁਰਾਣਾ)— ਨਵੇਂ ਸਾਲ ਦੇ ਸੁਆਗਤ ਨੂੰ ਲੈ ਕੇ ਜਲੰਧਰੀਆਂ ਨੇ ਆਪਣੇ ਅੰਦਾਜ਼ 'ਚ ਖੂਬ ਆਨੰਦ ਮਾਨਿਆ। ਦੇਰ ਰਾਤ ਤੱਕ ਜਿੱਥੇ ਕਲੱਬਾਂ 'ਚ ਡਾਂਸ ਪਾਰਟੀਆਂ ਚੱਲੀਆਂ, ਉਥੇ ਹੀ ਕਈ ਕਲੱਬਾਂ 'ਚ ਕਈ ਫਨ ਗੇਮਸ ਵੀ ਖੇਡੀਆਂ ਗਈਆਂ।

PunjabKesari

ਜਿਮਖਾਨਾ ਕਲੱਬ 'ਚ ਅੱਜ ਨਵੇਂ ਸਾਲ ਮੌਕੇ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕਲੱਬ ਪ੍ਰਧਾਨ ਅਤੇ ਡਵੀਜ਼ਨਲ ਕਮਿਸ਼ਨਰ ਬੀ. ਪੁਰੂਸ਼ਾਰਥਾ ਦੀ ਪ੍ਰਧਾਨਗੀ 'ਚ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਹਾਜ਼ਰ ਕਲੱਬ ਮੈਂਬਰ ਦੇਰ ਰਾਤ ਤੱਕ ਲਾਈਵ ਬੈਂਡ ਸ਼ੋਅ ਅਤੇ ਡੀ. ਜੇ. ਦੀਆਂ ਧੁਨਾਂ 'ਤੇ ਨੱਚਦੇ ਰਹੇ। ਸੈਲੀਬ੍ਰਿਟੀ ਫੀਮੇਲ ਡੀ. ਜੇ. ਆਰਟਿਸਟਾਂ ਨੇ ਵੀ ਆਪਣੀਆਂ ਅਦਾਵਾਂ ਦੇ ਜਲਵੇ ਦਿਖਾਏ। ਵੈਸਟਰਨ ਡਾਂਸ ਦਾ ਵੀ ਆਯੋਜਨ ਕੀਤਾ ਗਿਆ।

PunjabKesari

ਹੇਮੰਤ ਵਾਲੀਆ ਦੀ ਐਂਕਰਿੰਗ ਅਤੇ ਫਾਇਰ ਸ਼ੋਅ ਦਾ ਪ੍ਰਭਾਵਸ਼ਾਲੀ ਆਯੋਜਨ ਵੀ ਆਕਰਸ਼ਣ ਦਾ ਕੇਂਦਰ ਰਿਹਾ। ਇਸ ਆਯੋਜਨ ਦੌਰਾਨ ਕਲੱਬ ਸੈਕਟਰੀ ਤਰੁਣ ਸਿੱਕਾ, ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ, ਜੁਆਇੰਟ ਸੈਕਟਰੀ ਸੌਰਭ ਖੁੱਲਰ ਅਤੇ ਕੈਸ਼ੀਅਰ ਅਮਿਤ ਕੁਕਰੇਜਾ ਤੋਂ ਇਲਾਵਾ ਐਗਜ਼ੀਕਿਊਟਿਵ ਮੈਂਬਰ ਨਿਤਿਨ ਬਹਿਲ, ਪ੍ਰੋ. ਝਾਂਜੀ, ਸ਼ਾਲੀਨ ਜੋਸ਼ੀ, ਐੱਮ. ਬੀ. ਬਾਲੀ, ਸੁਮਿਤ ਸ਼ਰਮਾ, ਅਨੂ ਮਾਟਾ, ਜਗਜੀਤ ਕੰਬੋਜ, ਸੀ. ਏ. ਰਾਜੀਵ ਬੰਸਲ, ਐਡਵੋਕੇਟ ਗੁਰਦੀਪ ਸਿੰਘ ਸੋਢੀ ਅਤੇ ਹਰਪ੍ਰੀਤ ਸਿੰਘ ਗੋਲਡੀ ਆਦਿ ਮੌਜੂਦ ਸਨ।

PunjabKesari

ਇਸ ਤੋਂ ਇਲਾਵਾ ਕਲੱਬ ਕਬਾਨਾ, ਟੈਰੇਸ, ਰੇਸਤਰਾਂ ਆਦਿ 'ਚ ਲੋਕਾਂ ਨੇ ਡੀ.ਜੇ. ਦੀਆਂ ਧੁੰਨਾਂ 'ਤੇ ਥਿਰਕਦੇ ਹੋਏ ਨਵੇਂ ਸਾਲ ਦਾ ਸੁਆਗਤ ਕੀਤਾ ਅਤੇ ਕੇਟ ਕਟਿੰਗ ਕਰਕੇ ਖੂਬ ਆਨੰਦ ਮਾਨਿਆ।

PunjabKesari

PunjabKesari

PunjabKesari

PunjabKesari

PunjabKesari

 

 


shivani attri

Content Editor

Related News