ਹਿਮਾਚਲ ਦੀ ਬਰਫਬਾਰੀ ਦਾ ਆਨੰਦ ਮਾਣਨ ਪਹੁੰਚੇ ਲੱਖਾਂ ਸੈਲਾਨੀ, ਨਵੇਂ ਸਾਲ ਦਾ ਇੰਝ ਕੀਤਾ ਸੁਆਗਤ

Friday, Jan 01, 2021 - 03:05 PM (IST)

ਹਿਮਾਚਲ ਦੀ ਬਰਫਬਾਰੀ ਦਾ ਆਨੰਦ ਮਾਣਨ ਪਹੁੰਚੇ ਲੱਖਾਂ ਸੈਲਾਨੀ, ਨਵੇਂ ਸਾਲ ਦਾ ਇੰਝ ਕੀਤਾ ਸੁਆਗਤ

ਜਲੰਧਰ (ਪੁਨੀਤ)— ਪੰਜਾਬ ’ਚ ਨਵੇਂ ਸਾਲ ਦੀ ਰਾਤ ਦਾ ਆਨੰਦ ਮਾਣਨ ਲਈ ਸਰਕਾਰ ਵੱਲੋਂ ਛੋਟ ਨਹੀਂ ਦਿੱਤੀ ਗਈ, ਜਿਸ ਨੇ ਹੋਟਲ ਇੰਡਸਟਰੀ ਸਮੇਤ ਲੱਖਾਂ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਕਰਫ਼ਿਊ ਕਾਰਨ ਪੰਜਾਬ ’ਚ ਜਾਰੀ ਪਾਬੰਦੀਆਂ ਕਾਰਨ ਵਧੇਰੇ ਹੋਟਲਾਂ ਵੱਲੋਂ ਵੱਡੇ ਪ੍ਰੋਗਰਾਮਾਂ ਦਾ ਆਯੋਜਨ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕਾਂ ਨੇ ਹਿਮਾਚਲ ਜਾ ਕੇ ਨਵਾਂ ਸਾਲ ਮਨਾਉਣ ਨੂੰ ਤਰਜੀਹ ਦਿੱਤੀ। ਇਸੇ ਲੜੀ ’ਚ 31 ਦਸੰਬਰ ਦਾ ਜਸ਼ਨ ਮਨਾਉਣ ਲਈ ਲੱਖਾਂ ਲੋਕ ਹਿਮਾਚਲ ਦੀ ਹੱਡ-ਚੀਰਵੀਂ ਠੰਡ ’ਚ ਪਹੁੰਚੇ ਅਤੇ ਸਾਦਗੀ ਅਤੇ ਖੁਸ਼ੀਆਂ ਭਰੇ ਮਾਹੌਲ ’ਚ ਨਵੇਂ ਸਾਲ ਦਾ ਸੁਆਗਤ ਕੀਤਾ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਕੇਂਦਰ ਸਰਕਾਰ ’ਤੇ ਰਗੜੇ, ਕਿਹਾ-ਆਪਣੇ ਹੱਥਾਂ ’ਚ ਲੈਣਾ ਚਾਹੁੰਦੀ ਹੈ ਸੂਬਿਆਂ ਦੀ ਤਾਕਤ (ਵੀਡੀਓ)

PunjabKesari

ਹਿਮਾਚਲ ’ਚ ਵੀ ਕਰਫ਼ਿਊ ਕਾਰਨ 31 ਦਸੰਬਰ ਦੀ ਦੇਰ ਰਾਤ ਤੱਕ ਜਨਤਕ ਸਥਾਨਾਂ ’ਤੇ ਜਸ਼ਨ ਮਨਾਉਣ ਦੀ ਇਜਾਜ਼ਤ ਨਹੀਂ ਸੀ ਪਰ ਉਥੇ ਹੋਈ ਬਰਫਬਾਰੀ ਨੇ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਲੋਕਾਂ ਨੇ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਛੋਟ ਦੇ ਸਮੇਂ ਤੋਂ ਪਹਿਲਾਂ ਤੱਕ ਸਰਦ ਹਵਾਵਾਂ ਦੇ ਵਿਚਕਾਰ ਖੂਬ ਆਨੰਦ ਮਾਨਿਆ। ਸੈਲਾਨੀਆਂ ਦਾ ਕਹਿਣਾ ਸੀ ਕਿ ਪੰਜਾਬ ਵਿਚ ਵੀ 31 ਦੀ ਰਾਤ ਨੂੰ ਕਰਫ਼ਿਊ ਅਤੇ ਹਿਮਾਚਲ ਵਿਚ ਵੀ ਕਰਫ਼ਿਊ ਚੱਲ ਰਿਹਾ ਹੈ ਪਰ ਪੰਜਾਬ ਵਿਚ ਨਵੇਂ ਸਾਲ ਦਾ ਆਗਾਜ਼ ਕਰਨ ਤੋਂ ਬਿਹਤਰ ਹਿਮਾਚਲ ਦਾ ਬਦਲ ਹੈ, ਇਸ ਲਈ ਉਹ ਇਥੇ ਪਹੁੰਚੇ ਹਨ।

ਇਹ ਵੀ ਪੜ੍ਹੋ : ਆਦਮਪੁਰ ਤੋਂ ਮੁੰਬਈ ਦੀ ਫਲਾਈਟ 10 ਜਨਵਰੀ ਤੋਂ ਬਾਅਦ ਨਹੀਂ ਭਰੇਗੀ ਉਡਾਣ, ਜਾਣੋ ਕਿਉਂ

PunjabKesari

ਆਮ ਤੌਰ ’ਤੇ ਨਵੇਂ ਸਾਲ ਦੇ ਜਸ਼ਨ ਦੀ ਸ਼ੁਰੂਆਤ ਰਾਤ ਨੂੰ 8 ਵਜੇ ਤੋਂ ਬਾਅਦ ਹੁੰਦੀ ਹੈ ਪਰ ਹਿਮਾਚਲ ਦੇ ਸ਼ਿਮਲਾ ਸਮੇਤ ਵੱਖ-ਵੱਖ ਹਿੱਲ ਸਟੇਸ਼ਨਾਂ ’ਤੇ ਪਹੁੰਚੇ ਸੈਲਾਨੀਆਂ ਨੇ ਦੁਪਹਿਰ ਤੋਂ ਹੀ ਪਾਰਟੀ ਆਦਿ ਕਰਨੀ ਸ਼ੁਰੂ ਕਰ ਦਿੱਤੀ। ਲੋਕ ਸ਼ਿਮਲਾ ਦੇ ਉਪਰਲੇ ਇਲਾਕਿਆਂ ਜਿਵੇਂ ਕੁਫਰੀ ਅਤੇ ਨਾਲਦੇਰਾ ਵਿਚ ਜਾ ਕੇ ਮੌਸਮ ਦਾ ਲੁਤਫ ਉਠਾਉਂਦੇ ਰਹੇ। ਬਰਫ ਨਾਲ ਫੋਟੋਗ੍ਰਾਫੀ ਵਿਚ ਲੋਕਾਂ ਨੇ ਕਾਫੀ ਸਮਾਂ ਬਤੀਤ ਕੀਤਾ।
ਮਿਲੀਆਂ ਖ਼ਬਰਾਂ ਮੁਤਾਬਕ ਸ਼ਿਮਲਾ, ਡਲਹੌਜ਼ੀ, ਚੰਬਾ, ਧਰਮਸ਼ਾਲਾ ਸਮੇਤ ਮੁੱਖ ਹਿੱਲ ਸਟੇਸ਼ਨਾਂ ’ਤੇ 31 ਦਸੰਬਰ ਦੀ ਸ਼ਾਮ ਤੱਕ 50 ਹਜ਼ਾਰ ਤੋਂ ਵੱਧ ਗੱਡੀਆਂ ਪਹੁੰਚੀਆਂ। ਪੰਜਾਬ ਸਮੇਤ ਕਈ ਰਾਜਾਂ ਤੋਂ ਬੱਸਾਂ ਵੀ ਵੱਡੀ ਗਿਣਤੀ ’ਚ ਹਿਮਾਚਲ ਆਉਂਦੀਆਂ-ਜਾਂਦੀਆਂ ਰਹੀਆਂ। ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਬੱਸਾਂ ਦੀਆਂ ਸੀਟਾਂ ਫੁੱਲ ਰਹੀਆਂ, ਜਿਸ ਕਾਰਨ ਵੱਖ-ਵੱਖ ਸੂਬਿਆਂ ਦੇ ਟਰਾਂਸਪੋਰਟ ਮਹਿਕਮੇ ਨੂੰ ਖਾਸਾ ਲਾਭ ਹੋਇਆ।

PunjabKesari

ਸ਼ਿਮਲਾ ਪਹੁੰਚੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਵੱਲੋਂ ਮੁੱਖ ਹਿੱਲ ਸਟੇਸ਼ਨਾਂ ’ਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਬਹੁਤ ਚੌਕਸੀ ਵਰਤੀ ਗਈ। ਪੰਜਾਬ ਸਮੇਤ ਹੋਰ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਦੀ ਚੈਕਿੰਗ ਆਦਿ ਵੀ ਵੱਡੇ ਪੱਧਰ ’ਤੇ ਹੋਈ। ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖ ਇਲਾਕਿਆਂ ਵਿਚ ਸੀਨੀਅਰ ਪੁਲਸ ਅਧਿਕਾਰੀਆਂ ਦੇ ਨਾਲ-ਨਾਲ ਹਾਲਾਤ ’ਤੇ ਨਜ਼ਰ ਰੱਖਣ ਲਈ ਡ੍ਰੋਨ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ।
ਉਥੇ ਹੀ ਸ਼ਿਮਲਾ ਦੇ ਹੋਟਲਾਂ ਵਿਚ 50 ਵਿਅਕਤੀਆਂ ਦੀ ਮੌਜੂਦਗੀ ਵਾਲੀਆਂ ਛੋਟੀਆਂ ਪਾਰਟੀਆਂ ਦਾ ਪ੍ਰਬੰਧ ਕੀਤਾ ਗਿਆ। ਉਕਤ ਪਾਰਟੀਆਂ ਸ਼ਾਮ ਢਲਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਇਸ ਵਾਰ ਸ਼ਾਮ ਦੀਆਂ ਪਾਰਟੀਆਂ ਨੂੰ ਖੂਬ ਇੰਜੁਆਏ ਕੀਤਾ। ਇਨ੍ਹਾਂ ਆਯੋਜਨਾਂ ਵਿਚ ਬੱਚਿਆਂ ਲਈ ਖਾਸ ਤੌਰ ’ਤੇ ਝੂਲੇ ਅਤੇ ਹੋਰ ਇੰਤਜ਼ਾਮ ਕੀਤੇ ਗਏ ਤਾਂ ਜੋ ਮਾਹੌਲ ਨੂੰ ਪਰਿਵਾਰਕ ਬਣਾਇਆ ਜਾ ਸਕੇ।

PunjabKesari

ਹਿਮਾਚਲੀ ਡਰੈੱਸ ’ਚ ਫੋਟੋ ਖਿਚਵਾਉਣ ਦਾ ਦਿਸਿਆ ਕ੍ਰੇਜ਼
ਹਿਮਾਚਲੀ ਡਰੈੱਸ ਵਿਚ ਫੋਟੋ ਖਿਚਵਾਉਣ ਲਈ ਲੋਕਾਂ ਵਿਚ ਖਾਸਾ ਕ੍ਰੇਜ਼ ਵੇਖਣ ਨੂੰ ਮਿਲ ਰਿਹਾ  ਹੈ। ਇਸ ਦੇ ਲਈ ਉਥੇ ਸਥਾਨਕ ਫੋਟੋਗ੍ਰਾਫਰ ਉਪਲੱਬਧ ਹਨ, ਜਿਨ੍ਹਾਂ ਕੋਲ ਹਿਮਾਚਲ ਦੀ ਡਰੈੱਸ ਹੁੰਦੀ ਹੈ। ਉਕਤ ਵਿਅਕਤੀ ਫੋਟੋ ਦਾ ਪਿ੍ਰੰਟ ਬਣਵਾ ਕੇ ਦਿੰਦੇ ਹਨ। ਪ੍ਰਤੀ ਫੋਟੋ 150 ਤੋਂ 200 ਰੁਪਏ ਜਾਂ ਇਸ ਤੋਂ ਵੱਧ ਵੀ ਵਸੂਲੇ ਜਾਂਦੇ ਹਨ। ਵਿਅਕਤੀ ਜੇਕਰ ਸਿਰਫ ਹਿਮਾਚਲੀ ਡਰੈੱਸ ਪਹਿਨ ਕੇ ਆਪਣੇ ਮੋਬਾਇਲ ਨਾਲ ਫੋਟੋ ਖਿੱਚਣੀ ਚਾਹੁੰਦਾ ਹੈ ਤਾਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਹਿਮਾਚਲੀ ਡਰੈੱਸ ਵਿਚ ਫੋਟੋ ਲਈ ਵਿਅਕਤੀ ਨੂੰ ਫੋਟੋ ਦਾ ਪ੍ਰਿੰਟ ਕਰਵਾਉਣਾ ਪੈਂਦਾ ਹੈ। ਜਿਹੜਾ ਵਿਅਕਤੀ ਫੋਟੋ ਬਣਵਾਉਣ ਦੇ ਪੈਸੇ ਅਦਾ ਕਰਦਾ ਹੈ, ਉਹ ਆਪਣੇ ਮੋਬਾਇਲ ਨਾਲ ਵੀ ਫੋਟੋ ਲੈ ਸਕਦਾ ਹੈ। ਭਾਵੇਂ ਮੋਬਾਇਲ ਫੋਨ ਨੇ ਫੋਟੋ ਦਾ ਕੰਮ ਘਟਾ ਦਿੱਤਾ ਹੈ ਪਰ ਅੱਜਕਲ ਫੋਟੋਗ੍ਰਾਫੀ ਦਾ ਖੂਬ ਸੀਜ਼ਨ ਚੱਲ ਰਿਹਾ ਹੈ।

PunjabKesari

ਲੰਬੀਆਂ ਲਾਈਨਾਂ ਕਾਰਨ ਘੰਟਿਆਂਬੱਧੀ ਲੰਬਾ ਹੋਇਆ ਸਫਰ
ਵੱਡੀ ਗਿਣਤੀ ’ਚ ਲੋਕਾਂ ਵੱਲੋਂ ਹਿਮਾਚਲ ਜਾਣ ਕਾਰਨ ਉਥੇ ਕਈ ਸੜਕਾਂ ’ਤੇ ਲੰਬਾ ਟਰੈਫਿਕ ਜਾਮ ਵੇਖਿਆ ਜਾ ਰਿਹਾ ਹੈ। ਸਫਰ ’ਚ ਘੰਟਿਆਂਬੱਧੀ ਵੱਧ ਸਮਾਂ ਲੱਗ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਇੰਨੇ ਸੈਲਾਨੀਆਂ ਦੇ ਆਉਣ ਦੀ ਉਮੀਦ ਨਹੀਂ ਸੀ ਪਰ ਜਿੰਨੇ ਸੈਲਾਨੀ ਪਹੁੰਚੇ ਹਨ, ਉਸ ਨਾਲ ਹਿਮਾਚਲ ਦੀ ਟੂਰਿਜ਼ਮ ਇੰਡਸਟਰੀ ਨੂੰ ਬਹੁਤ ਲਾਭ ਹੋਇਆ ਹੈ। ਲੋਕਾਂ ਦੀ ਵੱਧ ਭੀੜ ਕਾਰਣ ਛੋਟੇ-ਵੱਡੇ ਸਾਮਾਨ ਵੇਚਣ ਵਾਲੇ ਅਤੇ ਹੋਟਲ ਕਾਰੋਬਾਰ ਨਾਲ ਜੁੜੇ ਲੋਕ ਬਹੁਤ ਖੁਸ਼ ਹਨ। ਜੋ ਲੋਕ ਹਿਮਾਚਲ ਗਏ ਹਨ, ਉਹ ਕੁਝ ਦਿਨ ਉਥੇ ਬਿਤਾ ਕੇ ਵਾਪਸ ਪਰਤਣਗੇ, ਜਿਸ ਨਾਲ ਉਥੋਂ ਦੇ ਲੋਕਾਂ ਦੀ ਆਮਦਨੀ ਵਿਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ : ਖੁਸ਼-ਆਮਦੀਦ 2021: ਤਸਵੀਰਾਂ ’ਚ ਵੇਖੋ ਜਲੰਧਰ ਵਾਸੀਆਂ ਨੇ ਕਿਵੇਂ ਮਨਾਇਆ ਨਵੇਂ ਸਾਲ ਦਾ ਜਸ਼ਨ

PunjabKesari
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News