ਜਲੰਧਰ ਦੀਆਂ ਕੁੜੀਆਂ ਦੇ ਵਿਆਹ ਦੇ ਮਾਮਲੇ ''ਚ ਨਵਾਂ ਮੋੜ, ਸਾਹਮਣੇ ਆਈ ਅਸਲ ਗੱਲ
Thursday, Oct 26, 2023 - 06:46 PM (IST)
ਚੰਡੀਗੜ੍ਹ/ਜਲੰਧਰ (ਵੈੱਬ ਡੈਸਕ, ਹਾਂਡਾ) : ਜਲੰਧਰ ਦੀਆਂ ਕੁੜੀਆਂ ਦੇ ਆਪਸੀ ਵਿਆਹ ਕਰਵਾਉਣ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। ਦਰਅਸਲ ਆਪਸੀ ਵਿਆਹ ਕਰਵਾਉਣ ਵਾਲੀਆਂ ਦੋਵੇਂ ਕੁੜੀਆਂ ਨਹੀਂ ਹਨ, ਸਗੋਂ ਮੁੰਡਾ ਕੁੜੀ ਹਨ। ਇਨ੍ਹਾਂ ਦੋਵਾਂ ਦਾ ਵਿਆਹ ਖਰੜ ਦੇ ਗੁਰਦੁਆਰਾ ਸਾਹਿਬ ਵਿਚ ਹੋਇਆ ਸੀ ਅਤੇ ਲਿਖਣ ਵਿੱਚ ਹੋਈ ਇਕ ਗ਼ਲਤੀ ਕਾਰਨ ਇਹ ਮਾਮਲਾ ਸੁਰਖੀਆਂ 'ਚ ਆ ਗਿਆ ਸੀ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ
ਜੋੜੇ ਨੇ ਖਰੜ ਦੇ ਗੁਰਦੁਆਰਾ ਸਾਹਿਬ ਵਿਖੇ ਵਿਆਹ ਤੋਂ ਬਾਅਦ ਸੁਰੱਖਿਆ ਦੀ ਮੰਗ ਕਰਦੇ ਹੋਏ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਤਾਜ਼ਾ ਜਾਣਕਾਰੀ ਅਨੁਸਾਰ ਇਹ ਦੋ ਕੁੜੀਆਂ ਨਹੀਂ, ਅਸਲ 'ਚ ਮੁੰਡਾ-ਕੁੜੀ ਹਨ। ਹਾਈਕੋਰਟ ਦੇ ਆਦੇਸ਼ ਮੌਕੇ ਲਿਖਣ 'ਚ ਗ਼ਲਤੀ ਹੋਣ ਕਾਰਨ ਮਨਦੀਪ ਕੁਮਾਰ ਨੂੰ ਮਨਦੀਪ ਕੌਰ ਲਿਖ ਦਿੱਤਾ ਗਿਆ ਸੀ। ਵਕੀਲ ਨੇ ਕਿਹਾ ਹੈ ਕਿ ਹਾਈਕੋਰਟ 'ਚ ਅਰਜ਼ੀ ਦਾਖਲ ਕਰਨ ਤੋਂ ਬਾਅਦ ਟਾਈਪਿੰਗ 'ਚ ਹੋਈ ਗ਼ਲਤੀ ਨੂੰ ਸੁਧਾਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਔਰਤਾਂ 'ਚ ਬ੍ਰੈਸਟ ਕੈਂਸਰ ਨੂੰ ਲੈ ਕੇ ਨਵਾਂ ਅਧਿਐਨ, ਸਾਹਮਣੇ ਆਇਆ ਹੈਰਾਨੀਜਨਕ ਤੱਥ
ਜ਼ਿਕਰਯੋਗ ਹੈ ਕਿ ਪਹਿਲਾਂ ਖ਼ਬਰ ਸਾਹਮਣੇ ਆਈ ਸੀ ਕਿ ਜਲੰਧਰ ਦੀਆਂ ਰਹਿਣ ਵਾਲੀਆਂ ਦੋ ਕੁੜੀਆਂ ਖਰੜ (ਮੋਹਾਲੀ) ਦੇ ਗੁਰਦੁਆਰਾ ਸਾਹਿਬ ਵਿਚ ਵਿਆਹ ਰਚਾਉਣ ਤੋਂ ਬਾਅਦ ਸੁਰੱਖਿਆ ਦੀ ਮੰਗ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਈਆਂ। ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਜਲੰਧਰ ਦੇ ਐੱਸ. ਐੱਸ. ਪੀ. ਨੂੰ ਦੋਵਾਂ ਨੂੰ ਪੁਲਸ ਪ੍ਰੋਟੈਕਸ਼ਨ ਦੇਣ ਤੇ ਆਜ਼ਾਦੀ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਜਾਨ ਨੂੰ ਖ਼ਤਰੇ ਕਾਰਨ ਉਨ੍ਹਾਂ ਨੇ ਜਲੰਧਰ ਦੇ ਐੱਸ. ਐੱਸ. ਪੀ. ਨੂੰ ਮੰਗ-ਪੱਤਰ ਵੀ ਦਿੱਤਾ ਸੀ ਪਰ ਕੋਈ ਲਾਭ ਨਹੀਂ ਹੋਇਆ, ਜਿਸ ਤੋਂ ਬਾਅਦ ਉਹ ਹਾਈਕੋਰਟ ਆਈਆਂ ਹਨ। ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਜਲੰਧਰ ਦੇ ਐੱਸ. ਐੱਸ. ਪੀ. ਨੂੰ ਇਸ ਮਾਮਲੇ ਵਿਚ ਪਟੀਸ਼ਨਰਾਂ ਦੇ ਮੰਗ-ਪੱਤਰ ’ਤੇ ਵਿਚਾਰ ਕਰ ਕੇ ਉਚਿਤ ਫ਼ੈਸਲਾ ਲੈਣ ਦੇ ਹੁਕਮ ਦਿੱਤੇ ਹਨ। ਨਾਲ ਹੀ ਜੋੜੇ ਦੀ ਜ਼ਿੰਦਗੀ ਤੇ ਆਜ਼ਾਦੀ ਦੀ ਰੱਖਿਆ ਯਕੀਨੀ ਬਣਾਉਣ ਦਾ ਵੀ ਹੁਕਮ ਦਿੱਤਾ ਹੈ। ਹੁਣ ਸਾਰਾ ਮਾਮਲਾ ਸਪੱਸ਼ਟ ਹੋ ਗਿਆ ਹੈ ਤੇ ਪਤਾ ਲੱਗਾ ਹੈ ਕਿ ਅਸਲ ਵਿੱਚ ਲਿਖਣ ਵਿੱਚ ਹੋਈ ਇਕ ਗ਼ਲਤੀ ਕਾਰਨ ਮੁੰਡੇ ਕੁੜੀ ਦੇ ਵਿਆਹ ਨੂੰ ਦੋ ਕੁੜੀਆਂ ਦਾ ਆਪਸੀ ਵਿਆਹ ਦਰਸਾਇਆ ਗਿਆ ਸੀ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਨਵੀਂ ਮੁਸੀਬਤ, ਚੰਡੀਗੜ੍ਹ ਤੋਂ ਬੰਦ ਹੋਵੇਗੀ ਇਹ ਅੰਤਰਰਾਸ਼ਟਰੀ ਉਡਾਣ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8