ਮੰਤਰੀ ਜੀ! ਕੀ ਜਨਤਾ ਹੀ ਸਜ਼ਾ ਦੀ ਹੱਕਦਾਰ ਹੈ ਅਤੇ ਅਧਿਕਾਰੀ...?

Wednesday, Sep 04, 2019 - 03:52 PM (IST)

ਮੰਤਰੀ ਜੀ! ਕੀ ਜਨਤਾ ਹੀ ਸਜ਼ਾ ਦੀ ਹੱਕਦਾਰ ਹੈ ਅਤੇ ਅਧਿਕਾਰੀ...?

ਜਲੰਧਰ (ਸੋਮਨਾਥ)— 1 ਸਤੰਬਰ ਤੋਂ ਦੇਸ਼ 'ਚ ਨਵੇਂ ਟ੍ਰੈਫਿਕ ਰੂਲ ਲਾਗੂ ਹੋ ਗਏ ਹਨ। ਬਿਨਾਂ ਲਾਇਸੈਂਸ ਵਾਹਨ ਚਲਾਉਣ 'ਤੇ 5000 ਰੁਪਏ ਜੁਰਮਾਨਾ ਹੋਵੇਗਾ ਅਤੇ ਸੀਟ ਬੈਲਟ ਨਾ ਲਗਾਉਣ 'ਤੇ 1000 ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਇਸੇ ਤਰ੍ਹਾਂ ਬਿਨਾਂ ਇੰਸ਼ੋਰੈਂਸ ਡਰਾਈਵਿੰਗ ਕਰਨ 'ਤੇ 2000 ਰੁਪਏ ਜੁਰਮਾਨਾ ਹੋ ਸਕਦਾ ਹੈ। ਭਾਵੇਂ ਹੀ ਪੰਜਾਬ ਸਣੇ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਨਵੇਂ ਰੂਲ ਲਾਗੂ ਕਰਨ 'ਤੇ ਅਜੇ ਵਿਚਾਰ ਨਹੀਂ ਕੀਤਾ ਹੈ, ਫਿਰ ਵੀ ਗਲਤੀ ਅਤੇ ਉਸ 'ਤੇ ਜੁਰਮਾਨੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੁਮੈਂਟ ਆ ਰਹੇ ਹਨ। ਲੋਕਾਂ 'ਤੇ ਨਾਰਾਜ਼ਗੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਸਰਕਾਰ ਨੇ ਭਾਰੀ ਜੁਰਮਾਨੇ ਦੀ ਵਿਵਸਥਾ ਰੱਖੀ ਹੈ ਪਰ ਜਿੱਥੇ ਵਿਭਾਗ ਦੀ ਅਣਦੇਖੀ ਅਤੇ ਲਾਪ੍ਰਵਾਹੀ ਹੁੰਦੀ ਹੈ, ਉਸ ਬਾਰੇ ਕੋਈ ਗੱਲ ਨਹੀਂ ਕਰਦਾ ਹੈ।

PunjabKesari

ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਸਿਰਫ ਜਨਤਾ ਹੀ ਅਪਰਾਧੀ ਹੈ ਅਤੇ ਜੁਰਮਾਨਾ ਦੇਣ ਲਈ ਜਵਾਬਦੇਹ ਹੈ। ਪ੍ਰਸ਼ਾਸਨ, ਨਿਗਮ ਅਤੇ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਲਈ ਕੋਈ ਨਿਯਮ ਲਾਗੂ ਨਹੀਂ ਹੁੰਦੇ ਹਨ। ਉਹ ਕਿਸੇ ਵੀ ਗਲਤੀ ਲਈ ਕਦੇ ਜ਼ਿੰਮੇਵਾਰ ਨਹੀਂ ਹਨ। ਲੋਕਾਂ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਕੋਲੋਂ ਮੰਗ ਕੀਤੀ ਕਿ ਲਾਪ੍ਰਵਾਹੀ ਕਰਨ ਵਾਲੇ ਅਫਸਰਾਂ ਖਿਲਾਫ ਵੀ ਸਖਤ ਕਾਰਵਾਈ ਦੇ ਕਦਮ ਚੁੱਕੇ ਜਾਣ।

ਜੁਰਮਾਨਾ     ਪਹਿਲਾਂ   ਹੁਣ
ਬਿਨਾਂ ਲਾਇਸੈਂਸ ਵਾਹਨ ਚਲਾਉਣ 'ਤੇ 1000 5000
ਬਿਨਾਂ ਇੰਸ਼ੋਰੈਂਸ ਡਰਾਈਵਿੰਗ 1000 2000
ਨਾਬਾਲਗ ਦੇ ਗੱਡੀ ਚਲਾਉਣ 'ਤੇ 500 25000

(ਗੱਡੀ ਦੇ ਮਾਲਕ ਅਤੇ ਨਾਬਾਲਗ ਦੇ ਮਾਪੇ ਦੋਵੇਂ ਜ਼ਿੰਮੇਵਾਰ, ਜੁਰਮਾਨੇ ਦੇ ਨਾਲ 3 ਸਾਲ ਦੀ ਸਜ਼ਾ)
ਐਂਬੂਲੈਂਸ ਵਰਗੇ ਐਮਰਜੈਂਸੀ ਵਾਹਨ ਨੂੰ ਰਸਤਾ ਨਾ ਦੇਣ 'ਤੇ 10000
(ਪਹਿਲਾਂ ਜੁਰਮਾਨੇ ਦੀ ਵਿਵਸਥਾ ਨਹੀਂ ਸੀ)

ਨੋ ਪਾਰਕਿੰਗ 'ਚ ਪਾਰਕਿੰਗ ਕਰਨਾ ਜੁਰਮਾਨਾ 3000
ਸ਼ਰਾਬ ਪੀ ਕੇ ਵਾਹਨ ਚਲਾਉਣਾ ਜੁਰਮਾਨਾ 10000
ਨੋ ਐਂਟਰੀ ਜ਼ੋਨ 'ਚ ਵਾਹਨ ਚਲਾਉਣਾ
 
ਜੁਰਮਾਨਾ 1000
ਪ੍ਰਦੂਸ਼ਣ ਸਰਟੀਫਿਕੇਟ ਜੁਰਮਾਨਾ 1100

 

PunjabKesari

ਜੁਰਮਾਨਾ ਪਹਿਲਾਂ    ਹੁਣ
ਓਵਰਲੋਡਿੰਗ 400    2000
ਹੈਲਮੇਟ ਨਾ ਪਾਉਣ 'ਤੇ ਜੁਰਮਾਨਾ 100    1000
ਟ੍ਰਿਪਲ ਰਾਈਡਿੰਗ 100 2000
ਸੀਟ ਬੈਲਟ ਜੁਰਮਾਨਾ  100 1000 
ਮੋਬਾਇਲ ਟਾਕ ਆਨ ਡਰਾਈਵ 1000    5000 (ਦੋਪਹੀਆ ਤੇ ਚਾਰ ਪਹੀਆ ਵਾਹਨ)






 


author

shivani attri

Content Editor

Related News